ਅਹਿਮ ਖ਼ਬਰ – ਹਰ ਸਾਲ 1800 ਕਾਂਸਟੇਬਲਾਂ ਤੇ 300 ਸਬ-ਇੰਸਪੈਕਟਰਾਂ ਦੀ ਭਰਤੀ ਹੋਇਆ ਕਰੇਗੀ – ਮੰਤਰੀ ਮੀਤੇ ਹੇਅਰ
ਚੰਡੀਗੜ੍ਹ, 15 ਮਾਰਚ – ਮੰਤਰੀ ਮੀਤ ਹੇਅਰ ਨੇ ਨਿਊਜ਼ 18 ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਹਰ ਸਾਲ 1800 ਕਾਂਸਟੇਬਲਾਂ ਤੇ 300 ਸਬ-ਇੰਸਪੈਕਟਰਾਂ ਦੀ ਭਰਤੀ ਹੋਇਆ ਕਰੇਗੀ ਅਸੀਂ ਪਹਿਲੇ ਸਾਲ ‘ਚ ਹੀ 27,000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ । ਪੰਜਾਬ ‘ਚ ਪਹਿਲੀ ਵਾਰ 26% ਵਾਧੇ ਨਾਲ ਬਜਟ ਪੇਸ਼ ਕੀਤਾ ਗਿਆ ਪਹਿਲੇ ਸਾਲ ਅੰਦਰ ਹੀ ਅਸੀਂ 600 ਯੂਨਿਟ ਬਿਜਲੀ ਫ੍ਰੀ ਕਰ ਦਿੱਤੀ ਹੈ, ਅਸੀਂ 30,000 ਤੋਂ ਵੱਧ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ।
ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮੰਤਰੀ ਤੇ ਮੁੱਖ ਮੰਤਰੀ ਆਖ਼ਰੀ ਸਾਲ ‘ਚ ਕੋਈ ਕੰਮ ਕਰਦੇ ਸੀ । ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਜੀ ਹਰ ਰੋਜ਼ 5 ਤੋਂ ਵੱਧ ਮਹਿਕਮਿਆਂ ਨਾਲ ਮੀਟਿੰਗਾਂ ਕਰ ਲੈਂਦੇ ਨੇ, ਮੇਰੇ ਮਹਿਕਮਿਆਂ ਦੀ ਹਰ ਹਫ਼ਤੇ CM ਸਾਬ੍ਹ ਵੱਲੋਂ Review ਮੀਟਿੰਗ ਲਈ ਜਾਂਦੀ ਹੈ
ਉਨ੍ਹਾਂ ਨੇ ਕਿਹਾ ਬਹੁਤ ਜਲਦੀ Commercial Mines ਤੋਂ ਵੀ 5.50 ਰੁਪਏ ਪ੍ਰਤੀ ਫੁੱਟ ਰੇਤਾ ਮਿਲਿਆ ਕਰੇਗਾ, ਲੋਕਾਂ ਨੂੰ ਸਸਤਾ ਰੇਤਾ ਮਿਲਣ ਦੇ ਨਾਲ਼-ਨਾਲ਼ ਰੁਜ਼ਗਾਰ ਵੀ ਮਿਲਿਆ ਹੈ ਸਾਡਾ ਟੀਚਾ Public Mines ਦੀ ਗਿਣਤੀ ਨੂੰ 150 ਤੱਕ ਵਧਾਉਣ ਦਾ ਹੈ । ਅਸੀਂ ਆਮ ਲੋਕਾਂ ਲਈ Public Mines ਖੋਲ੍ਹ ਕੇ ਉਨ੍ਹਾਂ ਨੂੰ 5.50 ਰੁਪਏ ਪ੍ਰਤੀ ਫੁੱਟ ਰੇਤਾ ਦੇ ਰਹੇ ਹਾਂ ਮਾਣਯੋਗ ਹਾਈਕੋਰਟ ਵੱਲੋਂ ਮਾਈਨਿੰਗ ‘ਤੇ ਰੋਕ ਲਗਾਉਣ ਕਰਕੇ ਰੇਤਾ ਮਹਿੰਗਾ ਹੋ ਗਿਆ ਸੀ ।