ਅਹਿਮ ਖ਼ਬਰ – 5 ਜ਼ਿਲ੍ਹਿਆ ਵਿੱਚ 5 ਨਵੇਂ ਬਾਗਬਾਨੀ ਅਸਟੇਟ ਸਥਾਪਤ ਕਰਨ ਲਈ 40 ਕਰੋੜ ਰੱਖੇ ਗਏ ਹਨ – ਮੰਤਰੀ ਚੇਤਨ ਸਿੰਘ ਜੋਰਾਮਾਜਰਾ
ਚੰਡੀਗੜ੍ਹ, 15 ਮਾਰਚ – ਸੀਐਮ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਮੰਤਰੀ ਚੇਤਨ ਸਿੰਘ ਜੋਰਾਮਾਜਰਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਕੋਸ਼ਿਸ਼ ਹੈ ਕਿ ਅਸੀਂ ਕਿਸਾਨਾਂ ਨੂੰ ਵੱਧ ਤੋਂ ਵੱਧ ਬਾਗਬਾਨੀ ਨਾਲ ਜੋੜੀਏ । ਅਸੀਂ ਬਾਗਬਾਨੀ ਲਈ ਪਾਣੀ ਦੀ ਸਿੰਚਾਈ ਨੂੰ ਸੁਖਾਲਾ ਬਣਾਉਣ ਲਈ ਪਾਇਪਾ ਰਾਹੀ ਪਾਣੀ ਨੂੰ ਬਾਗਬਾਨੀ ਲਈ ਵਰਤੋਂ ਵਿਚ ਲਿਆਂਵਗੇ । ਇਸ ਬੱਜਟ ਦੇ ਵਿੱਚ ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਬਠਿੰਡਾ ਅਤੇ ਫਰੀਦਕੋਟ ਜ਼ਿਲ੍ਹੇ ਵਿੱਚ 5 ਨਵੇਂ ਬਾਗਬਾਨੀ ਅਸਟੇਟ ਸਥਾਪਤ ਕਰਨ ਲਈ 40 ਕਰੋੜ ਰੱਖੇ ਗਏ ਹਨ ।