ਅਹਿਮ ਖ਼ਬਰ – TET ਦੇ ਪੇਪਰ ਲੀਕ ਹੋਣ ਤੇ ਸੀਐਮ ਭਗਵੰਤ ਮਾਨ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਪੁਲਿਸ ਨੂੰ ਦਿੱਤੇ ਨਿਰਦੇਸ਼
ਚੰਡੀਗੜ੍ਹ, 13 ਮਾਰਚ – ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੇਪਰ ਲੀਕ ਦਾ ਮਤਲਬ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਧੋਖਾ ਜਿਸ ਨਾਲ ਨੌਜਵਾਨਾਂ ਦੇ ਸੁਪਨੇ ਟੁੱਟ ਜਾਂਦੇ ਨੇ, ਸਾਡੀ ਸਰਕਾਰ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਅਤੇ ਉਮੀਦਾਂ ਦੀ ਸਰਕਾਰ ਹੈ । ਪੰਜਾਬ ਦੇ TET ਦੇ ਪੇਪਰ ਚ ਹੋਈਆਂ ਲਾਪਰਵਾਹੀਆਂ -ਗੜਬੜੀਆਂ ਬਰਦਾਸ਼ਤ ਨਹੀਂ, ਭਗਵੰਤ ਮਾਨ ਨੇ ਪੁਲਿਸ ਨੂੰ ਤੁਰੰਤ ਦੋਸ਼ੀਆਂ ਦੀ ਗਿੑਫਤਾਰੀ ਦਾ ਆਦੇਸ਼ ਦਿੱਤਾ ।