ਅੰਤਰਰਾਸ਼ਟਰੀ ਨਸ਼ਾ ਦਿਵਸ ਮੌਕੇ ਨਸ਼ਿਆ ਖਿਲਾਫ ਲੋਕਾਂ ਨੂੰ ਕੀਤਾ ਜਾਗਰੂਕ
ਫਰੀਦਕੋਟ, 27 ਜੂਨ (ਪੰਜਾਬ ਡਾਇਰੀ)- ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਸਪੈਸ਼ਲ ਟਾਸਕ ਫੋਰਸ ਪੰਜਾਬ ਦੇ ਹੁਕਮਾਂ ਅਨੁਸਾਰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਉਣ ਲਈ ਜਿਲ੍ਹਾ ਪੱਧਰ ਤੇ 14 ਦਿਨਾਂ ਮਿਤੀ 12 ਜੂਨ ਤੋ ਮਿਤੀ 26 ਜੂਨ 2023 ਤੱਕ ਨਸ਼ਿਆ ਦੀ ਰੋਕਥਾਮ ਲਈ ਜਿਲ੍ਹੇ ਵਿੱਚ 4 ਜਗਾਵਾਂ ਤੇ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਐਸ.ਐਸ.ਪੀ ਫਰੀਦਕੋਟ ਸ. ਹਰਜੀਤ ਸਿੰਘ ਦੇ ਦਿਸ਼ਾ – ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਕਮਿਊਨਿਟੀ ਅਫ਼ਸਰ, ਸਹਾਇਕ ਜ਼ਿਲ੍ਹਾ ਕਮਿਊਨਿਟੀ ਅਫ਼ਸਰ ਫ਼ਰੀਦਕੋਟ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਾਂਝ ਕੇਂਦਰ ਫ਼ਰੀਦਕੋਟ ਅਤੇ ਸਾਂਝ ਕੇਂਦਰ ਸਬ-ਡਵੀਜਨ ਫਰੀਦਕੋਟ ਵੱਲੋਂ ਨਹਿਰੂ ਸਟੇਡੀਅਮ ਫ਼ਰੀਦਕੋਟ, ਸਿਵਲ ਹਸਪਤਾਲ ਕੋਟਕਪੂਰਾ ਵਿਖੇ ਓਟ ਸੈਂਟਰ ,ਸਾਂਝ ਕੇਂਦਰ ਥਾਣਾ ਸਾਦਿਕ ਵੱਲੋਂ ਜੰਡ ਸਾਹਿਬ ਰੋਡ, ਜੀ-ਕਲਾਸ ਸਕੂਲ ਕੋਟਕਪੂਰਾ ਰੋਡ ਨੇੜੇ ਬੱਸ ਸਟੈਂਡ ਜੈਤੋ ਵਿਖੇ ਖਿਡਾਰੀਆਂ, ਬੱਚਿਆ ਅਤੇ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ ਅਤੇ ਸਾਂਝ ਕੇਂਦਰਾਂ ਵੱਲੋਂ ਦਿਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ ।
ਇਸ ਮੌਕੇ ਸ੍ਰੀ ਗੁਰਦੀਪ ਸਿੰਘ ਸੰਧੂ ਡੀ ਐਸ ਪੀ, ਸ੍ਰੀ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਡੀ ਐਸ ਪੀ ਕੋਟਕਪੂਰਾ, ਐਸ.ਆਈ. ਸੁਖਮੰਦਰ ਸਿੰਘ, ਏ.ਐਸ.ਆਈ. ਅਮਰਜੀਤ ਸਿੰਘ, ਗੁਰਦੀਪ ਸਿੰਘ , ਰਛਪਾਲ ਸਿੰਘ ਏ.ਐਸ.ਆਈ. ਸਰਬਜੀਤ ਸਿੰਘ, ਏ.ਐਸ.ਆਈ. ਤਿਲਕ ਰਾਜ, ਏ.ਐਸ.ਆਈ. ਜਸਕਰਨ ਸਿੰਘ, ਕੋਚ ਹਰਪ੍ਰੀਤ ਸਿੰਘ , ਐਸ.ਆਈ. ਜਸਵੰਤ ਸਿੰਘ ਸਾਦਿਕ , ਏ.ਐਸ.ਆਈ. ਹਰਵਿੰਦਰ ,ਦਲਜੀਤ ਸਿੰਘ ,ਅਮਨਦੀਪ ਕੌਰ , ਸਤਵੀਰ ਕੌਰ ,ਏ.ਐਸ.ਆਈ. ਸਤਪਾਲ ਸਿੰਘ, ਗੁਰਪ੍ਰੀਤ ਸਿੰਘ , ਸਰਬਜੀਤ ਕੌਰ , ਅਰਸ਼ਦੀਪ ਕੌਰ, ਵੀਰਪਾਲ ਕੌਰ ,ਹਰਪ੍ਰੀਤ ਕੌਰ , ਨਵਦੀਪ ਸਿੰਘ ਸੰਧੂ, ਅਮਨ ਬਰਾੜ, ਏ.ਐਸ.ਆਈ. ਜਗਸੀਰ ਸਿੰਘ ਆਦਿ ਹਾਜ਼ਰ ਸਨ।