ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਔਰਤਾਂ ਕਿਸੇ ਵੀ ਫੀਲਡ ਵਿੱਚ ਮਰਦਾਂ ਤੋਂ ਘੱਟ ਨਹੀਂ-ਸਹੋਤਾ
ਫਰੀਦੋਕਟ, 11 ਮਾਰਚ (ਗੁਰਮੀਤ ਸਿੰਘ ਬਰਾੜ) ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜਗਾਰ ਗਰੰਟੀ ਐਕਟ ਅਧੀਨ ਬਲਾਕ ਫਰੀਦਕੋਟ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਦੀ ਅਗਵਾਈ ਹੇਠ ਬਲਾਕ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਅਤੇ ਔਰਤ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਹਿਬਾਨ ਨੇ ਬਾਣੀ ਰਾਹੀਂ ਮਰਦ ਔਰਤ ਦੇ ਭੇਦਭਾਵ ਨੂੰ ਮਿਟਾਉਂਦੇ ਹੋਏ ਔਰਤਾਂ ਨੂੰ ਮਰਦਾਂ ਵਾਂਗ ਮਹਾਨ ਦਰਜਾ ਬਖਸ਼ਿਆ ਹੈ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਕਿਹਾ ਕਿ ਅੱਜ ਦੇ ਸਮੇਂ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਔਰਤ ਅਤੇ ਮਰਦ ਦੋਹੇਂ ਇਕ ਦੂਜੇ ਦੇ ਪੂਰਕ ਹਨ। ਔਰਤ ਕਿਸੇ ਤੇ ਨਿਰਭਰ ਨਹੀਂ ਹੈ, ਸਗੋਂ ਸਮਾਜ ਔਰਤ ਤੇ ਨਿਰਭਰ ਹੈ। ਔਰਤ ਦੀ ਭਰਪੂਰਤਾ ਮਰਦ ਵਰਗਾ ਹੋਣ ਜਾਂ ਉਸ ਨਾਲੋਂ ਬਿਹਤਰ ਹੋਣ ਵਿਚ ਨਹੀਂ, ਸਗੋਂ ਨਾਰੀ ਦੀ ਭਰਪੂਰਤਾ ਉਸਦੇ ਨਾਰੀਤਵ ਵਿਚ ਪਈ ਹੈ। ਨਾਰੀ ਹੋਣਾ ਕੋਈ ਕਮਜ਼ੋਰ ਹੋਣਾ ਨਹੀਂ ਹੈ। ਅੱਜ ਦੇ ਮਸ਼ੀਨੀ ਯੁੱਗ ਵਿਚ ਵਿਕਾਸ ਦੇ ਮੌਕੇ ਸਭ ਕੋਲ ਇਕੋ ਜਿਹੇ ਹਨ। ਇਸ ਮੌਕੇ ਅਜੀਵਕਾ ਮਿਸ਼ਨ ਨਾਲ ਜੁੜੀਆਂ ਹੋਈਆਂ ਔਰਤ ਗਰੁੱਪ ਮੈਂਬਰਾਂ ਨੂੰ ਮਗਨਰੇਗਾ ਅਧੀਨ ਰੋਜਗਾਰ ਮੁਹੱਈਆ ਕਰਵਾਉਣ ਅਤੇ ਸਕੀਮ ਨਾਲ ਜੁੜਨ ਲਈ ਪ੍ਰੇਰਿਤ ਕੀਤ ਗਿਆ।
previous post