Image default
ਅਪਰਾਧ

ਅੰਤਰਰਾਸ਼ਟਰੀ ਕੋਰੀਅਰ ਡਰੱਗ ਰੈਕੇਟ ਦਾ ਪਰਦਾਫਾਸ਼, ਅ.ਫੀਮ ਸਣੇ 2 ਦੋਸ਼ੀ ਗ੍ਰਿਫਤਾਰ

ਅੰਤਰਰਾਸ਼ਟਰੀ ਕੋਰੀਅਰ ਡਰੱਗ ਰੈਕੇਟ ਦਾ ਪਰਦਾਫਾਸ਼, ਅ.ਫੀਮ ਸਣੇ 2 ਦੋਸ਼ੀ ਗ੍ਰਿਫਤਾਰ

 

 

 

Advertisement

 

ਜਲੰਧਰ, 29 ਅਗਸਤ (ਡੇਲੀ ਪੋਸਟ ਪੰਜਾਬੀ)- ਜਲੰਧਰ ਪੁਲਿਸ ਨੇ ਅੱਜ ਅੰਤਰਰਾਸ਼ਟਰੀ ਕੋਰੀਅਰ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 730 ਗ੍ਰਾਮ ਅਫੀਮ ਸਮੇਤ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪੰਕਜ ਪਾਰਸ ਉਰਫ ਮਲਹੋਤਰਾ ਵਾਸੀ ਖੁਰਲਾ ਕਿੰਗਰਾ ਜਲੰਧਰ ਅਤੇ ਦੀਪਕ ਕੁਮਾਰ ਉਰਫ ਦੀਪੂ ਵਾਸੀ ਅਬਾਦਪੁਰਾ ਜਲੰਧਰ ਵੱਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਲੁਧਿਆਣਾ ‘ਚ ਕੇਸ ਦਰਜ ਕੀਤਾ ਗਿਆ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਦੋਸ਼ੀ ਜਲੰਧਰ ਦੇ ਅਬਾਦਪੁਰਾ ਸਥਿਤ ਇਕ ਕੋਰੀਅਰ ਕੰਪਨੀ ਰਾਹੀਂ ਅਫੀਮ ਨਿਊਜ਼ੀਲੈਂਡ ਭੇਜ ਰਹੇ ਸਨ। ਉਕਤ ਮੁਲਜ਼ਮਾਂ ਕੋਲੋਂ 730 ਗ੍ਰਾਮ ਅਫੀਮ ਅਤੇ ਇਕ ਐਕਟਿਵਾ ਬਰਾਮਦ ਹੋਈ ਹੈ।

ਉਕਤ ਪਾਰਸਲ ‘ਚ ਅਫੀਮ ਪਾਏ ਜਾਣ ਤੋਂ ਬਾਅਦ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਮਾਣਯੋਗ ਅਦਾਲਤ ਵੱਲੋਂ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਉਕਤ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Advertisement

Related posts

Breaking- ਅਤਵਾਦੀ ਗਿਰੋਹ ਦੇ 3 ਮੈਂਬਾਰਾਂ ਨੂੰ ਪੁਲਿਸ ਨੇ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ ਮੁਲਜ਼ਮ

punjabdiary

AGTF ਦੀ ਕਾਰਵਾਈ, ਲਾਰੈਂਸ ਤੇ ਗੋਲਡੀ ਬਰਾੜ ਦਾ ਗੁਰਗਾ ਫੜਿਆ, 4 ਪਿਸਤੌਲ ਤੇ ਕਾਰਤੂਸ ਬਰਾਮਦ

punjabdiary

ਡਰੱਗ ਰੈਕੇਟ ਦਾ ਪਰਦਾਫਾਸ਼, 4.94 ਕਰੋੜ ਰੁਪਏ ਤੇ 38 ਜਾਅਲੀ ਨੰਬਰ ਪਲੇਟਾਂ ਬਰਾਮਦ

punjabdiary

Leave a Comment