Wednesday, March 18, 2026
Google search engine
Homeਅਪਰਾਧਅੰਮ੍ਰਿਤਸਰ ਵਿੱਚ ਗੋਲੀਬਾਰੀ: ਸਾਬਕਾ ਕਾਂਗਰਸੀ ਕੌਂਸਲਰ ਦਾ ਭਤੀਜਾ ਜ਼ਖਮੀ

ਅੰਮ੍ਰਿਤਸਰ ਵਿੱਚ ਗੋਲੀਬਾਰੀ: ਸਾਬਕਾ ਕਾਂਗਰਸੀ ਕੌਂਸਲਰ ਦਾ ਭਤੀਜਾ ਜ਼ਖਮੀ

ਅੰਮ੍ਰਿਤਸਰ ਵਿੱਚ ਸਾਬਕਾ ਕਾਂਗਰਸੀ ਕੌਂਸਲਰ ਲਖਨਪਾਲ ਦੇ ਭਤੀਜੇ ‘ਤੇ ਜਾਨਲੇਵਾ ਹਮਲਾ ਹੋਣ ਦੀਆਂ ਖ਼ਬਰਾਂ ਹਨ। ਦੱਸਿਆ ਜਾ ਰਿਹਾ ਹੈ ਕਿ ਸਕੂਟਰ ਸਵਾਰ ਇੱਕ ਵਿਅਕਤੀ ਨੇ ਸਾਗਰ ‘ਤੇ ਗੋਲੀ ਚਲਾਈ, ਜੋ ਉਸਦੇ ਪੇਟ ਵਿੱਚ ਲੱਗੀ।

ਸ੍ਰੀ ਅੰਮ੍ਰਿਤਸਰ ਸਾਹਿਬ- ਅੰਮ੍ਰਿਤਸਰ ‘ਚ ਸਾਬਕਾ ਕਾਂਗਰਸੀ ਕੌਂਸਲਰ ਲਖਨਪਾਲ ਦੇ ਭਤੀਜੇ ‘ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਸਕੂਟਰੀ ਸਵਾਰ ਵਿਅਕਤੀ ਨੇ ਸਾਗਰ ‘ਤੇ ਗੋਲੀਆਂ ਚਲਾਈਆਂ, ਜਿਸ ਦੌਰਾਨ ਗੋਲੀ ਨੌਜਵਾਨ ਦੇ ਢਿੱਡ ਵਿੱਚ ਵੱਜੀ ਹੈ। ਸਾਗਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸਕੂਟਰੀ ਸਵਾਰ ਨੇ ਮਾਰੀਆਂ ਗੋਲੀਆਂ
ਗੋਲੀਬਾਰੀ ਦੀ ਘਟਨਾ ਜ਼ਿਲ੍ਹੇ ਦੇ ਛੇਹਰਟਾ ‘ਚ ਰਾਤ 11 ਵਜੇ ਦੇ ਲਗਭਗ ਉਸ ਸਮੇਂ ਵਾਪਰੀ, ਜਦੋਂ ਨੌਜਵਾਨ ਆਪਣੀ ਭੈਣ ਨਾਲ ਘਰ ਦੇ ਬਾਹਰ ਖੜ੍ਹਾ ਸੀ ਅਤੇ ਕੁੱਤਿਆਂ ਨੂੰ ਖਾਣਾ ਖਵਾ ਰਿਹਾ ਸੀ, ਇਸ ਦੌਰਾਨ ਇੱਕ ਹੈਲਮਟ ਪਹਿਨੀ ਸਕੂਟਰ ਸਵਾਰ ਵਿਅਕਤੀ ਆਇਆ ਅਤੇ ਅਚਾਨਕ ਗੋਲੀਆਂ ਚਲਾ ਦਿੱਤੀਆਂ।

ਗੋਲੀ ਨੌਜਵਾਨ ਦੇ ਢਿੱਡ ਵਿੱਚ ਲੱਗੀ, ਜਿਸ ਕਾਰਨ ਉਹ ਜ਼ਮੀਨ ‘ਤੇ ਡਿੱਗ ਪਿਆ। ਉਪਰੰਤ ਹਮਲਾਵਰ ਮੌਕੇ ਤੋਂ ਭੱਜ ਗਿਆ। ਪਰਿਵਾਰਕ ਮੈਂਬਰਾਂ ਨੇ ਜ਼ਖਮੀ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਹ ਇਸ ਸਮੇਂ ਇਲਾਜ ਅਧੀਨ ਹੈ।

ਪੁਲਿਸ ਦਾ ਕੀ ਹੈ ਕਹਿਣਾ ?
ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਸੀਪੀ ਸ਼ਿਵ ਦਰਸ਼ਨ ਨੇ ਦੱਸਿਆ ਕਿ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਕੁਝ ਮਹੱਤਵਪੂਰਨ ਸੁਰਾਗ ਮਿਲੇ ਹਨ। ਫਿਲਹਾਲ, ਕੋਈ ਪਿਛਲੀ ਦੁਸ਼ਮਣੀ ਜਾਂ ਗੈਂਗਸਟਰ ਸਬੰਧ ਦੀ ਪੁਸ਼ਟੀ ਨਹੀਂ ਹੋਈ ਹੈ।

-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments