ਅੱਠ ਸਮਾਜ ਸੇਵੀ ਸਖਸ਼ੀਅਤਾਂ ਦੀ ‘ਭਗਤ ਪੂਰਨ ਸਿੰਘ’ ਰਾਜ ਪੁਰਸਕਾਰ ਲਈ ਚੋਣ
ਗੁਰਦਾਸਪੁਰ, 8 ਜੁਲਾਈ (ਬਾਬੂਸ਼ਾਹੀ)- ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ਸ੍ਰੀ ਮੁਕਤਸਰ ਸਾਹਿਬ ਤੇ ਕਰ ਭਲਾ ਫਾਊਂਡੇਸ਼ਨ ਭਾਰਤ’ ਵੱਲੋਂ ਸੰਸਥਾ ਦੇ ਚੇਅਰਮੈਨ ਬਾਈ ਭੋਲਾ ਯਮਲਾ (ਸਟੇਟ ਐਵਾਰਡੀ) ਦੀ ਯੋਗ ਅਗਵਾਈ ਹੇਠ ’16ਵਾਂ ਰਾਜ ਪੱਧਰੀ ਪੁਰਸਕਾਰ ਸਮਾਰੋਹ ਤੇ ਵਿਰਾਸਤ ਮੇਲਾ ਮਿਤੀ 16 ਜੁਲਾਈ ਦਿਨ ਐਤਵਾਰ ਨੂੰ ਸਥਾਨਕ ਮੁਕਤੀਸਰ ਵਿਖੇ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਕਰ ਭਲਾ ਫਾਊਂਡੇਸ਼ਨ ਇੰਡੀਆ ਦੇ ਪ੍ਰਧਾਨ ਸ਼੍ਰੀ ਬਾਈ ਭੋਲਾ ਯਮਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਾਜ ਪੱਧਰੀ ਸਨਮਾਨ ਸਮਾਗਮ ਵਿੱਚ ਹਰ ਸਾਲ ਦੀ ਤਰ੍ਹਾਂ ਸੰਗੀਤ, ਸੱਭਿਆਚਾਰ, ਸਮਾਜ ਭਲਾਈ ਅਤੇ ਵਿੱਦਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਰਾਜ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ, ਉਹਨਾਂ ਦੱਸਿਆ ਕਿ ਇਸ ਵਾਰ ਕੁੱਲ 115 ਅਰਜੀਆਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿਚੋਂ ਸਨਮਾਨਿਤ ਹੋਣ ਜਾ ਰਹੀਆਂ ਚੁਣੀਆਂ ਸਖਸ਼ੀਅਤਾਂ ਸ੍ਰੀ ਅਨਮੋਲ ਕਵਾਤਰਾ ਲੁਧਿਆਣਾ ਸ.ਜਸਪ੍ਰੀਤ ਸਿੰਘ ਛਾਬੜਾ, ਸ.ਸੰਤੋਖ ਸਿੰਘ ਸੰਧੂ, ਸ੍ਰੀ ਰਾਜੇਸ਼ ਕੁਮਾਰ ਬੱਬੀ ਗੁਰਦਾਸਪੁਰ, ਬਾਬਾ ਸੁਰਜੀਤ ਸਿੰਘ, ਸ੍ਰੀ ਟਿੰਕੂ ਗਿਰਧਰ, ਸ੍ਰੀ ਨਰੇਸ਼ ਕੋਚਾ ,ਸ੍ਰੀ ਦੀਪਾਂਕਰ, ਸ ਹਰਪਿੰਦਰ ਸਿੰਘ ਸਿੱਧੂ ਦਾ ਨਾਮ ਸ਼ਾਮਿਲ ਹੈ, ਜਿਨਾਂ ਨੂੰ ਬਾਪੂ ਮਹਿੰਗਾ ਰਾਮ ਜੀ ਦੀ ਯਾਦ ਵਿੱਚ ‘ ਭਗਤ ਪੂਰਨ ਸਿੰਘ ਰਾਜ ਪੁਰਸਕਾਰ-2023 ਨਾਲ ਨਿਵਾਜਿਆ ਜਾਵੇਗਾ |ਇਹ ਰਾਜ ਪੱਧਰੀ ਪੁਰਸਕਾਰ ਵੰਡਣ ਦੀ ਰਸਮ ਮੌਕੇ ਸ. ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪੰਜਾਬ, ਗੁਰਤੇਜ ਸਿੰਘ ਸਿੱਧੂ ਇੰਡਿਆ ਹੈੱਡ ਐਸਟੀਏ, ਸ.ਜਗਦੀਪ ਸਿੰਘ ਕਾਕਾ ਬਰਾੜ ਐਮ ਐਲ ਏ ਮੁਕਤਸਰ, ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਮੁਕਤਸਰ , ਸ ਕੰਵਰਜੀਤ ਸਿੰਘ ਮਾਨ ਐਸ. ਡੀ. ਐਮ. ਮੁਕਤਸਰ, ਗਗਨ ਮਾਪ ਦਿੱਲ੍ਹੀ ਵਾਲੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ।