Image default
ਖੇਡਾਂ ਤਾਜਾ ਖਬਰਾਂ

ਆਕਸਬਿ੍ਰਜ ਵਰਲਡ ਸਕੂਲ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ ਜਿੱਤਿਆ ਗੋਲਡ ਮੈਡਲ ਜਰਮਨ ਦੇ ਚੈਂਪੀਅਨਸ਼ਿਪ ਵਿਸ਼ਵ ਕੱਪ ਸ਼ੂਟਿੰਗ ਮੁਕਾਬਲਿਆਂ ਵਿੱਚ ਦਿਖਾਈ ਪ੍ਰਤਿਭਾ!

ਕੋਟਕਪੂਰਾ, 25 ਮਈ – ( ਪੰਜਾਬ ਡਾਇਰੀ ) ਸਥਾਨਕ ਆਕਸਬਿ੍ਰਜ ਵਰਲਡ ਸਕੂਲ ਦੀ ਹੋਣਹਾਰ ਵਿਦਿਆਰਥਣ ਸਿਮਰਨਪ੍ਰੀਤ ਕੌਰ ਬਰਾੜ ਸਮੇਤ ਉਸਦੇ ਮਾਤਾ-ਪਿਤਾ ਕ੍ਰਮਵਾਰ ਅਧਿਆਪਕਾ ਹਰਚਰਨ ਕੌਰ ਅਤੇ ਅਧਿਆਪਕ ਸ਼ਮਿੰਦਰ ਸਿੰਘ ਬਰਾੜ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਦੇ ਹਾਲ ਵਿੱਚ ਰੱਖੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਮੈਨੇਜਮੈਂਟ ਵੱਲੋਂ ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ ਮੌਂਗਾ ਸਮੇਤ ਪਿ੍ਰੰਸੀਪਲ ਮੈਡਮ ਸਮੀਨਾ ਖੁਰਾਣਾ, ਵਾਈਸ ਪਿ੍ਰੰਸੀਪਲ ਮੈਡਮ ਸਪਨਾ ਬਜਾਜ, ਹਰਪ੍ਰੀਤ ਸਿੰਘ ਚਾਨਾ ਅਤੇ ਸਿਮਰਨਪ੍ਰੀਤ ਕੌਰ ਬਰਾੜ ਆਪਣੇ ਮਾਤਾ-ਪਿਤਾ ਸਮੇਤ ਬਿਰਾਜਮਾਨ ਸੀ। ਆਪਣੇ ਸੰਬੋਧਨ ਦੌਰਾਨ ਉੱਘੇ ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਸਿਮਰਨਪ੍ਰੀਤ ਕੌਰ ਬਰਾੜ ਇਸ ਸਕੂਲ ਵਿੱਚ ਬਾਰਵੀਂ ਦੀ ਪੜਾਈ ਕਰ ਰਹੀ ਹੈ ਤੇ ਉਕਤ ਪ੍ਰਾਪਤੀ ਨਾਲ ਉਸ ਨੇ ਆਪਣੇ ਪਰਿਵਾਰ ਸਮੇਤ ਇਲਾਕੇ ਅਤੇ ਆਕਸਬਿ੍ਰਜ ਵਰਲਡ ਸਕੂਲ ਦਾ ਨਾਮ ਵੀ ਦੁਨੀਆਂ ਦੇ ਕੋਨੇ ਕੋਨੇ ਤੱਕ ਰੁਸ਼ਨਾ ਦਿੱਤਾ ਹੈ। ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਜਰਮਨ ਵਿਖੇ ਹੋਏ ਆਈਐੱਸਐੱਫਐੱਸ ਚੈਂਪੀਅਨਸ਼ਿਪ ਵਿਸ਼ਵ ਕੱਪ ਸ਼ੂਟਿੰਗ ਮੁਕਾਬਲਿਆਂ ਵਿੱਚ ਸਿਮਰਨਪ੍ਰੀਤ ਕੌਰ ਨੇ ਗੋਲਡ ਮੈਡਲ ਜਿੱਤਣ ਮੌਕੇ ਆਪਣੀ ਪ੍ਰਤਿਭਾ ਦੇ ਉਹ ਜੋਹਰ ਦਿਖਾਏ, ਜੋ ਨੋਜਵਾਨ ਖਿਡਾਰੀਆਂ ਲਈ ਪ੍ਰੇਰਨਾਸਰੋਤ ਬਣਨੇ ਸੁਭਾਵਿਕ ਹਨ। ਉਨਾਂ ਕਿਹਾ ਕਿ ਸਿਮਰਨਪ੍ਰੀਤ ਕੌਰ ਨੇ ਆਪਣੀ ਪੜਾਈ ਦੇ ਨਾਲ ਨਾਲ ਸਖਤ ਮਿਹਨਤ ਕਰਕੇ ਦਿੱਲੀ ਅਤੇ ਪੰਜਾਬ ਦੇ ਹੋਰ ਥਾਵਾਂ ’ਤੇ ਸ਼ਿਰਕਤ ਕੀਤੀ ਅਤੇ ਉਹ ਇਸ ਮੁਕਾਮ ’ਤੇ ਪਹੁੰਚੀ। ਸ੍ਰ ਮਹਿੰਦੀਰੱਤਾ ਨੇ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਣ ਅਤੇ ਤਰੱਕੀ ਹਾਸਲ ਕਰਨ ਦੇ ਅਨੇਕਾਂ ਨੁਕਤਿਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸਿਮਰਨਪ੍ਰੀਤ ਕੌਰ ਬਰਾੜ ਨੇ ਗੋਲਡ ਮੈਡਲ ਸਮੇਤ ਹੋਰ ਮਿਲੇ ਸਨਮਾਨ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੰਦਿਆਂ ਬੱਚਿਆਂ ਨੂੰ ਇਮਾਨਦਾਰੀ ਨਾਲ ਵੱਧ ਤੋਂ ਵੱਧ ਮਿਹਨਤ ਕਰਨ ਦਾ ਸੱਦਾ ਦਿੱਤਾ।

Related posts

Breaking- ਆਸ਼ਾ ਵਰਕਰਾਂ ਤੇ ਆਸ਼ਾ ਫੇਸਿਲਏਟਰਾਂ ਦਾ ਦਸੰਬਰ ਮਹੀਨੇ ਦਾ ਮਾਣ ਭੱਤਾ ਤੁਰੰਤ ਦਿੱਤਾ ਜਾਵੇ

punjabdiary

ਅਹਿਮ ਖ਼ਬਰ – ਸ਼ੱਕ ਦੇ ਆਧਾਰ ਤੇ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ – ਸ਼੍ਰੋਮਣੀ ਅਕਾਲੀ ਦਲ

punjabdiary

ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਦੇ ਖ਼ਿਲਾਫ਼ ਕਤਲ ਦੀ ਧਾਰਾ ਜੋੜਨ ਦਾ ਸੁਣਾਇਆ ਫੈਸਲਾ

punjabdiary

Leave a Comment