Image default
About us

ਆਜ਼ਾਦੀ ਦਿਹਾੜੇ ‘ਤੇ 4 ਪੁਲਿਸ ਅਧਿਕਾਰੀਆਂ ਨੂੰ CM ਰਕਸ਼ਕ ਮੈਡਲ, 15 ਨੂੰ ਮੁੱਖ ਮੰਤਰੀ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ

ਆਜ਼ਾਦੀ ਦਿਹਾੜੇ ‘ਤੇ 4 ਪੁਲਿਸ ਅਧਿਕਾਰੀਆਂ ਨੂੰ CM ਰਕਸ਼ਕ ਮੈਡਲ, 15 ਨੂੰ ਮੁੱਖ ਮੰਤਰੀ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ

 

 

 

Advertisement

 

ਚੰਡੀਗੜ੍ਹ, 12 ਅਗਸਤ (ਡੇਲੀ ਪੋਸਟ ਪੰਜਾਬੀ)- ਪੰਜਾਬ ਸਰਕਾਰ ਨੇ 4 ਪੁਲਿਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਰਕਸ਼ਕ ਮੈਡਲ ਦੇਣ ਦਾ ਐਲਾਨ ਕੀਤਾ ਹੈ, ਜਦਕਿ 15 ਹੋਰਾਂ ਨੂੰ ਡਿਊਟੀ ਪ੍ਰਤੀ ਲਾਮਿਸਾਲ ਲਗਨ ਬਦਲੇ ਮੁੱਖ ਮੰਤਰੀ ਰਕਸ਼ਕ ਮੈਡਲ ਦਿੱਤਾ ਜਾਵੇਗਾ। ਇਸ ਸਬੰਧੀ ਰਾਜ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਸਕੱਤਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਚੁਣੇ ਗਏ ਅਧਿਕਾਰੀਆਂ ਅਤੇ ਜਵਾਨਾਂ ਨੂੰ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਮੁੱਖ ਮੰਤਰੀ ਰਕਸ਼ਕ ਤਮਗੇ ਲਈ ਚੁਣੇ ਗਏ ਅਧਿਕਾਰੀਆਂ ਦੇ ਨਾਂ ਹਨ-ਭੁਪਿੰਦਰ ਸਿੰਘ (ਐੱਸਐੱਸਪੀ ਫਿਰੋਜ਼ਪੁਰ), ਆਲਮ ਵਿਜੇ ਸਿੰਘ (ਏਆਈਜੀ ਜ਼ੋਨਲ ਸੀਆਈਡੀ ਪਟਿਆਲਾ), ਵਿਸ਼ਾਲਜੀਤ ਸਿੰਘ (ਐੱਸਪੀ ਇਨਵੈਸਟੀਗੇਸ਼ਨ ਤਰਨਤਾਰਨ), ਦੇਵਿੰਦਰ ਕੁਮਾਰ (ਡੀਐੱਸਪੀ ਐੱਸਟੀਐੱਫ ਲੁਧਿਆਣਾ ਰੇਂਜ), ਸੰਜੀਵਨ ਗੁਰੂ (ਡੀਐੱਸਪੀ ਸਿਟੀ ਓਪੀਐੱਸ), ਬਰਿੰਦਰ ਸਿੰਘ (ਡੀਐੱਸਪੀ ਫਲਾਇੰਗ ਸਕੁਐਡ ਵਿਜੀਲੈਂਸ ਬਿਊਰੋ), ਸੁਭਾਸ਼ ਚੰਦਰ ਅਰੋੜਾ (ਡੀਐੱਸਪੀ ਪੀਏਪੀ ਟ੍ਰੇਨਿੰਗ ਸੈਂਟਰ ਜਲੰਧਰ ਕੈਂਟ), ਇੰਸਪੈਕਟਰ ਸ਼ਿਵ ਕੁਮਾਰ (ਇੰਚਾਰਜ ਸੀਆਈਏ ਸਟਾਫ ਮੋਹਾਲੀ), ਸਬ-ਇੰਸਪੈਕਟਰ ਗੁਰਿੰਦਰ ਸਿੰਘ (ਇਟੈਲੀਡੈਂਸ ਹੈੱਡਕੁਆਰਟਰ ਮੋਹਾਲੀ), ਸਬ-ਇੰਸਪੈਕਟਰ ਸੁਰੇਸ਼ ਕੁਮਾਰ (ਕਾਊਂਟਰ ਇੰਟੈਲੀਜੈਂਸ ਲੁਧਿਆਣਾ), ਸਬ-ਇੰਸਪੈਕਟਰ ਅਕਸ਼ੈੀਪ ਸਿੰਘ (ਇੰਟੈਲੀਜੈਂਸ ਮੋਹਾਲੀ), ਏਐੱਸਆਈ ਇਕਬਾਲ ਸਿੰਘ (ਪੀਏਪੀ ਇੰਟੈਲੀਜੈਂਸ ਹੈੱਡਕੁਆਰਟਰ ਪੰਜਾਬ), ਏਐੱਸਆਈ ਹਰਵਿੰਦਰ ਸਿੰਘ (ਕਾਊਂਟਰ ਇੰਟੈਲੀਜੈਂਸ ਬਠਿੰਡਾ), ਏਐੱਸਆਈ ਦਿਨੇਸ਼ ਕੁਮਾਰ (ਐੱਸਐੱਸਜੀ ਮੋਹਾਲੀ), ਏਐੱਸਆਈ ਸੁਰਿੰਦਰਪਾਲ ਸਿੰਘ (ਦਫਤਰ ਏਡੀਜੀਪੀ ਸੀਡੀਓ ਐਂਡ ਐੱਸਓਜੀ ਬਹਾਦੁਰਗੜ੍ਹ) ਦੇ ਨਾਂ ਸ਼ਾਮਲ ਹਨ।

Related posts

ਸ਼ਹਿਰ ਦੀ ਸਫਾਈ ਅਤੇ ਲੋਕਾਂ ਦੀ ਸੁਣਵਾਈ ਲਈ ਸਪੀਕਰ ਸੰਧਵਾਂ ਹੋਏ ਲੋਕਾਂ ਦੇ ਰੂਬਰੂ

punjabdiary

47 ਵਾਂ ਝੰਡਾ ਅਖੰਡ ਜੋਤ ਸੋਭਾ ਯਾਤਰਾ ਮੇਲਾ ਮਾਂ ਜਵਾਲਾ ਸਮੇਂ ਬਾਜ਼ਾਰਾਂ ਵਿੱਚ ਗੁੰਜੇ ਜੈ ਮਾਂ ਜਵਾਲਾ ਦੇ ਜੈਕਾਰੇ

punjabdiary

ਕਟਾਰੂਚੱਕ ਮਾਮਲਾ: SIT ਨੇ SC ਕਮਿਸ਼ਨ ਨੂੰ ਰਿਪੋਰਟ ਭੇਜੀ

punjabdiary

Leave a Comment