Image default
ਤਾਜਾ ਖਬਰਾਂ

ਆਜਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਆਂਗਨਵਾੜੀ ਸੈਂਟਰਾਂ ਵਿੱਚ ਪੋਸ਼ਣ ਅਭਿਆਨ ਬਾਰੇ ਸਮਾਗਮ ਆਯੋਜਿਤ

ਫਰੀਦਕੋਟ , 27 ਮਈ – ( ਪੰਜਾਬ ਡਾਇਰੀ ) ਡਿਪਟੀ ਕਮਿਸ਼ਨਰ, ਫਰੀਦਕੋਟ ਡਾ. ਰੂਹੀ ਦੁੱਗ ਦੀ ਯੋਗ ਅਗਵਾਈ ਹੇਠ ਫਰੀਦਕੋਟ ਜਿਲੇ ਵਿੱਚ ਵੱਖ ਵੱਖ ਵਿਭਾਗਾਂ ਵੱਲੋਂ ਆਜਾਦੀ ਕਾ ਆਜਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਵੱਖ ਵੱਖ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਜ਼ਾਦੀ ਕਾ ਅਮ੍ਰਿਤ ਮਾਹਉਤਸਵ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਫਰੀਦਕੋਟ ਵੱਲੋਂ ਸੰਜੇ ਨਗਰ, ਫਰੀਦਕੋਟ ਦੇ ਆਂਗਣਵਾੜੀ ਸੈਂਟਰਾਂ ਵਿੱਚ ਪੋਸ਼ਣ ਅਭਿਆਨ ਤਹਿਤ ਬੱਚਿਆਂ ਦੇ ਮਾਤਾ-ਪਿਤਾ ਨੂੰ ਬੱਚਿਆਂ ਦੀ ਚੰਗੀ ਸਿਹਤ ਅਤੇ ਚੰਗੀ ਖੁਰਾਕ ਬਾਰੇ ਜਾਣੂ ਕਰਵਾਇਆ। ਇਸ ਮੌਕੇ ਬੱਚਿਆਂ ਨੂੰ ਖਾਣਾ ਖਾਣ ਤੋਂ ਪਹਿਲਾ ਚੰਗੀ ਤਰ੍ਹਾ ਸਾਬਣ ਨਾਲ ਹੱਥ ਸਾਫ ਕਰਵਾਉਣ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਗਈ। । ਇਸ ਸਕੀਮ ਤਹਿਤ 6 ਮਹੀਨੇ ਦੇ ਬੱਚਿਆਂ ਤੋਂ ਲੈ ਕੇ 6 ਸਾਲ ਤੱਕ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿੱਚੋਂ ਸਪਲੀਮੈਂਟਰੀ ਨਿਊਟ੍ਰੀਰੇਸ਼ਨ ਪ੍ਰੋਗਰਾਮ ਤਹਿਤ ਪੋਸ਼ਟਿਕ ਆਹਾਰ ਦਿੱਤਾ ਜਾਂਦਾ ਹੈ ਅਤੇ ਬੱਚਿਆਂ ਦਾ ਹਰ ਮਹੀਨੇ ਭਾਰ ਤੋਲਿਆਂ ਜਾਂਦਾ ਹੈ ਅਤੇ ਕੱਦ ਨਾਪਿਆਂ ਜਾਂਦਾ ਹੈ। ਇਹ ਜਾਣਕਾਰੀ ਜਿਲਾ ਪ੍ਰੋਗਰਾਮ ਅਫਸਰ ਸ੍ਰੀ ਕਰਨ ਬਰਾੜ ਨੇ ਦਿੱਤੀ।

Related posts

ਅੰਮ੍ਰਿਤਪਾਲ ਸਿੰਘ ਨੇ ਕੀਤਾ ਹਾਈ ਕੋਰਟ ਦਾ ਰੁੱਖ, ਨਾਮਜ਼ਦਗੀ ਭਰਨ ਲਈ ਮੰਗੀ ਆਰਜ਼ੀ ਰਿਹਾਈ

punjabdiary

Breaking- ਮਰਹੂਮ ਸਿੱਧੂ ਮੂਸੇਵਾਲਾ, ਕਹਾਣੀਕਾਰ ਜਿੰਦਰ ਅਤੇ ਡਾ. ਸੁਰਜੀਤ ਪਾਤਰ ਤਿੰਨੇ, ਵਾਰਿਸ ਸ਼ਾਹ ਅੰਤਰਰਾਸ਼ਟਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ

punjabdiary

ਡੇਂਗੂ ਮਲੇਰੀਆ ਤੋਂ ਬਚਾਓ ਸਬੰਧੀ ਜਿਲ੍ਹਾ ਕੁਆਰਡੀਨੇਸਨ ਕਮੇਟੀ ਦੀ ਮੀਟਿੰਗ ਹੋਈ

punjabdiary

Leave a Comment