ਆਜੀਵਿਕਾ ਸਕੀਮ ਤਹਿਤ ਸੀ.ਸੀ.ਐਲ. ਫਾਇਲਾਂ ਦਾ ਨਿਪਟਾਰਾ
ਫਰੀਦਕੋਟ, 13 ਸਤੰਬਰ (ਪੰਜਾਬ ਡਾਇਰੀ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡਾਂ ਵਿੱਚ ਔਰਤਾਂ ਦੇ ਸੈਲਫ ਹੈਲਪ ਗਰੁੱਪ ਬਣਾਏ ਜਾਂਦੇ ਹਨ। ਜਿਸ ਅਧੀਨ ਪਿੰਡਾਂ ਦੀਆਂ ਔਰਤਾਂ ਸੈਲਫ ਹੈਲਪ ਗਰੁੱਪ ਦਾ ਮੈਂਬਰ ਬਣ ਕੇ ਜਿੱਥੇ ਸਰਕਾਰੀ ਸਹੂਲਤਾ ਪ੍ਰਾਪਤ ਕਰਦੀਆਂ ਹਨ ਉੱਥੇ ਹੀ ਲਾਈਨ ਡਿਪਾਰਟਮੈਂਟਜ਼ ਰਾਹੀ ਮੁਫਤ ਵਿੱਚ ਕਿੱਤਾ ਮੁੱਖੀ ਸਵੈ-ਰੁਜ਼ਗਾਰ ਦੀ ਟਰੇਨਿੰਗ ਲੈਂਦੀਆਂ ਹਨ,ਜਿਨ੍ਹਾਂ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਨੇ ਸਵੈ ਰੁਜ਼ਗਾਰ ਅਧੀਨ ਕਿੱਤਾ ਮੁੱਖੀ ਕੰਮ ਸ਼ੁਰੂ ਕਰਨਾ ਹੁੰਦਾ ਹੈ ਉਨ੍ਹਾਂ ਨੂੰ ਬੈਂਕਾਂ ਦੁਆਰਾ ਲੋਨ ਦੁਆਇਆ ਜਾਂਦਾ ਹੈ ਤਾਂ ਜੋ ਪਿੰਡਾ ਦੀਆਂ ਔਰਤਾਂ ਆਰਥਿਕ ਅਤੇ ਸਮਾਜਿਕ ਪੱਖੋਂ ਮਜਬੂਤ ਹੋ ਸਕਣ।
ਇਸੇ ਲੜੀ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ),ਫਰੀਦਕੋਟ ਸ਼੍ਰੀ ਨਰਭਿੰਦਰ ਸਿੰਘ ਗਰੇਵਾਲ ਦੇ ਦਿਸ਼ਾ ਨਿਰਦੇਸ਼ਾ ਹੇਠ ਅਜੀਵਿਕਾ ਸਕੀਮ ਅਧੀਨ ਬਣੇ ਸੈਲਫ ਹੈਲਪ ਗਰੁੱਪਾਂ ਦੀਆਂ ਵੱਖ-ਵੱਖ ਬੈਂਕਾਂ ਵਿੱਚ ਕੈਸ਼ ਕਰੇਡਿਟ ਲਿਮਿਟ ਅਧੀਨ (ਸੀ.ਸੀ.ਐਲ.) ਫਾਇਲਾਂ ਲਗਾਈਆਂ ਹੋਈਆਂ ਹਨ। ਇਨ੍ਹਾਂ ਫਾਇਲਾਂ ਦੇ ਨਿਪਟਾਰੇ ਲਈ ਸਬੰਧਤ ਬੈਂਕ ਬਰਾਂਚ/ਮੈਨੇਜਰਾਂ ਦੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਰੀਦਕੋਟ ਨਾਲ ਜਿਲ੍ਹਾ ਪਰੀਸ਼ਦ, ਫਰੀਦਕੋਟ ਵਿੱਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ਼੍ਰੀ ਰਮੇਸ਼ਵਰ, ਐਲ.ਡੀ.ਐਮ., ਫਰੀਦਕੋਟ ਵੀ ਮੌਜੂਦ ਸਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਬੈਂਕ/ਬਰਾਂਚ ਮੈਨੇਜਰਾਂ ਨੂੰ ਜਲਦ ਤੋਂ ਜਲਦ ਯੋਗ ਸੀ.ਸੀ.ਐਲ. ਫਾਇਲਾਂ ਡਿਸਬਰਸ ਕਰਨ ਬਾਰੇ ਹਦਾਇਤ ਕੀਤੀ ਗਈ ਅਤੇ ਜਿਨ੍ਹਾਂ ਸੀ.ਸੀ.ਐਲ. ਫਾਇਲਾਂ ਵਿੱਚ ਕਿਸੇ ਪ੍ਰਕਾਰ ਦੀ ਤਰੁੱਟੀ ਪਾਈ ਜਾਂਦੀ ਹੈ ਤਾਂ ਅਜੀਵਿਕਾ ਸਕੀਮ ਦੇ ਸਬੰਧਤ ਕਰਮਚਾਰੀਆਂ ਨੂੰ ਅਗਾਂਹ ਕੀਤਾ ਜਾਵੇ ਤਾਂ ਜੋ ਜਲਦ ਤੋਂ ਜਲਦ ਸਾਰੀਆਂ ਸੀ.ਸੀ.ਐਲ. ਫਾਇਲਾਂ ਡਿਸਬਰਸ ਹੋ ਸਕਣ। ਇਸ ਮੌਕੇ ਬੈਂਕ/ਬਰਾਂਚ ਮੈਨੇਜਰਾਂ ਵੱਲੋਂ ਯੋਗ ਸੀ.ਸੀ.ਐਲ ਫਾਇਲਾਂ ਦਾ ਜਲਦ ਹੀ ਡਿਸਬਰਸ ਕਰਨ ਬਾਰੇ ਭਰੋਸਾ ਦਵਾਇਆ ਗਿਆ।
ਇਸ ਮੌਕੇ ਪੰਜਾਬ ਐਂਡ.ਸਿੰਧ ਬੈਂਕ, ਐਸ.ਬੀ.ਆਈ., ਪੰਜਾਬ ਗ੍ਰਾਮੀਣ ਬੈਂਕ ਦੇ ਮੈਨੇਜਰ ਹਾਜਿਰ ਹੋਏ ਅਤੇ ਅਜੀਵਿਕਾ ਸਕੀਮ ਵੱਲੋਂ ਬਲਜਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ, ਨਵਦੀਪ ਸਿੰਘ, ਨੇਹਾ ਮਨਚੰਦਾ ਅਤੇ ਹਿਨਾ ਮੀਟਿੰਗ ਵਿੱਚ ਮੌਜੂਦ ਰਹੇ।