ਆਦਿਤਿਆ L1 ਨੇ ਲਈ ਸੈਲਫੀ, ਇਸਰੋ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
ਚੰਡੀਗੜ੍ਹ, 7 ਸਤੰਬਰ (ਡੇਲੀ ਪੋਸਟ ਪੰਜਾਬੀ)- ਭਾਰਤੀ ਪੁਲਾੜ ਏਜੰਸੀ ਇਸਰੋ ਦੇ ਸੋਲਰ ਮਿਸ਼ਨ ਆਦਿਤਿਆ ਐਲ1 ਨੇ ਸੈਲਫੀ ਲਈ ਹੈ। ਇਸ ਸੈਲਫੀ ‘ਚ ਆਦਿਤਿਆ L1 ਦੇ ਕਈ ਡਿਵਾਈਸ ਦਿਖਾਈ ਦੇ ਰਹੇ ਹਨ। ਇਹ ਸੈਲਫੀ ਆਦਿਤਿਆ L1 ‘ਚ ਲੱਗੇ ਕੈਮਰੇ ‘ਚ ਕੈਦ ਹੋਈ ਹੈ। ਇਸਰੋ ਨੇ ਅੱਜ ਆਦਿਤਿਆ-L1 ਸੂਰਜ ਮਿਸ਼ਨ ਔਰਬਿਟਰ ਦੇ ਕੈਮਰੇ ਦੁਆਰਾ ਲਈ ਗਈ ਇੱਕ “ਸੈਲਫੀ” ਦੇ ਨਾਲ ਇੱਕ ਪੋਸਟ ਪੋਸਟ ਕੀਤਾ ਹੈ।
Aditya-L1 Mission:
👀Onlooker!Aditya-L1,
destined for the Sun-Earth L1 point,
takes a selfie and
images of the Earth and the Moon.#AdityaL1 pic.twitter.com/54KxrfYSwyAdvertisement— ISRO (@isro) September 7, 2023
ਪੋਸਟ ‘ਚ ਏਜੰਸੀ ਨੇ ਧਰਤੀ ਅਤੇ ਚੰਦਰਮਾ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪਲਾੜ ਏਜੰਸੀ ਨੇ ‘ਐਕਸ’ ‘ਤੇ ਕਿਹਾ, VELC (ਵਿਜ਼ੀਬਲ ਐਮੀਸ਼ਨ ਲਾਈਨ ਕੋਰੋਨਾਗ੍ਰਾਫ) ਅਤੇ SUIT (ਸੋਲਰ ਅਲਟਰਾਵਾਇਲਟ ਇਮੇਜਰ) ਯੰਤਰ ਇਸਰੋ ਦੁਆਰਾ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਦਿਖਾਈ ਦੇ ਰਹੇ ਹਨ। ਇਨ੍ਹਾਂ ਦੋਵਾਂ ਯੰਤਰਾਂ ਨੂੰ 4 ਸਤੰਬਰ ਨੂੰ ਆਦਿਤਿਆ-ਐਲ1 ‘ਤੇ ਲੱਗੇ ਕੈਮਰੇ ਰਾਹੀਂ ਵੀ ਦੇਖਿਆ ਗਿਆ ਸੀ। ਇਸਰੋ ਨੇ ਇਸ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਹੈ।
ਇਸ ਤੋਂ ਪਹਿਲਾ ਆਦਿਤਿਆ L1 ਨੇ 4 ਸਤੰਬਰ ਨੂੰ ਇੱਕ ਤਸਵੀਰ ਵੀ ਲਈ ਸੀ। ਇਸ ਤਸਵੀਰ ਵਿੱਚ ਧਰਤੀ ਅਤੇ ਚੰਦਰਮਾ ਇੱਕੋ ਫਰੇਮ ਵਿੱਚ ਨਜ਼ਰ ਆ ਰਹੇ ਹਨ। ਇਹ ਤਸਵੀਰ ਇਸ ਤਰ੍ਹਾਂ ਲਈ ਗਈ ਹੈ ਕਿ ਧਰਤੀ ਦਾ ਇੱਕ ਵੱਡਾ ਹਿੱਸਾ ਦਿਖਾਈ ਦੇ ਰਿਹਾ ਹੈ, ਜਦੋਂ ਕਿ ਤਸਵੀਰ ਦੇ ਸੱਜੇ ਪਾਸੇ ਇੱਕ ਛੋਟਾ ਚੰਦਰਮਾ ਦਿਖਾਈ ਦੇ ਰਿਹਾ ਹੈ।
ਆਦਿਤਿਆ ਐਲ1 ਨੂੰ 2 ਸਤੰਬਰ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ। 128 ਦਿਨਾਂ ਦੀ ਪੁਲਾੜ ਯਾਤਰਾ ਨੂੰ ਪੂਰਾ ਕਰਨ ਤੋਂ ਬਾਅਦ, ਆਦਿਤਿਆ L1 ਨੂੰ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਲੈਗ੍ਰੈਂਜੀਅਨ ਪੁਆਇੰਟ ਦੇ ਹਾਲੋ ਆਰਬਿਟ ਵਿੱਚ ਰੱਖਿਆ ਜਾਵੇਗਾ। ਆਦਿਤਿਆ L1 ‘ਤੇ ਪੇਲੋਡ ਸੂਰਜ ਦੀ ਰੌਸ਼ਨੀ, ਪਲਾਜ਼ਮਾ ਅਤੇ ਚੁੰਬਕੀ ਖੇਤਰਾਂ ਦਾ ਅਧਿਐਨ ਕਰਨਗੇ।