ਆਨਲਾਈਨ ਗੇਮਿੰਗ ‘ਤੇ ਕੇਂਦਰ ਸਰਕਾਰ ਸਖ਼ਤ, 3 ਤਰ੍ਹਾਂ ਦੀਆਂ ਗੇਮਾਂ ‘ਤੇ ਪਾਬੰਦੀ ਲਗਾਉਣ ਦੀ ਤਿਆਰੀ
ਦਿੱਲੀ, 12 ਜੂਨ (ਡੇਲੀ ਪੋਸਟ ਪੰਜਾਬੀ)- ਕੇਂਦਰ ਸਰਕਾਰ ਆਨਲਾਈਨ ਗੇਮਿੰਗ ਖਿਲਾਫ ਸਖਤ ਕਦਮ ਚੁੱਕਣ ਜਾ ਰਹੀ ਹੈ। ਸਰਕਾਰ ਤਿੰਨ ਤਰ੍ਹਾਂ ਦੀਆਂ ਆਨਲਾਈਨ ਗੇਮਾਂ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਨੇ ਆਨਲਾਈਨ ਗੇਮਿੰਗ ‘ਤੇ ਪਾਬੰਦੀ ਨੂੰ ਲੈ ਕੇ ਇਕ ਫਰੇਮਵਰਕ ਤਿਆਰ ਕੀਤਾ ਹੈ। ਜੇਕਰ ਅਜਿਹੀਆਂ ਗੇਮਿੰਗ ‘ਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਸੱਟੇਬਾਜ਼ਾਂ ਦਾ ਨੁਕਸਾਨ ਹੋ ਸਕਦਾ ਹੈ।
ਕੇਂਦਰੀ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਇਕ ਬਿਆਨ ‘ਚ ਕਿਹਾ, ”ਅਸੀਂ ਆਨਲਾਈਨ ਗੇਮਿੰਗ ਨੂੰ ਲੈ ਕੇ ਪਹਿਲੀ ਵਾਰ ਇਕ ਫਰੇਮਵਰਕ ਤਿਆਰ ਕੀਤਾ ਹੈ, ਜਿਸ ‘ਚ ਅਸੀਂ ਦੇਸ਼ ‘ਚ 3 ਤਰ੍ਹਾਂ ਦੀਆਂ ਗੇਮਿੰਗ ਦੀ ਇਜਾਜ਼ਤ ਨਹੀਂ ਦੇਵਾਂਗੇ। ਪਹਿਲੀ ਗੇਮ ਜਿਸ ‘ਚ ਸੱਟੇਬਾਜ਼ੀ ਸ਼ਾਮਲ ਹੈ। ਦੂਸਰਾ ਜੇਕਰ ਕੋਈ ਨੁਕਸਾਨ ਕਰ ਸਕਦਾ ਹੈ, ਤੀਜਾ ਨਸ਼ਾ… ਜੇਕਰ ਇਹਨਾਂ ਵਿੱਚੋਂ ਕੋਈ ਵੀ ਕਾਰਕ ਪਾਇਆ ਜਾਂਦਾ ਹੈ ਤਾਂ ਇਸ ‘ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਹਾਲ ਹੀ ‘ਚ ਆਨਲਾਈਨ ਗੇਮਿੰਗ ਐਪ ਰਾਹੀਂ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ। ਯੂਪੀ ਪੁਲਿਸ ਨੇ ਮਹਾਰਾਸ਼ਟਰ ਦੇ ਰਾਏਗੜ੍ਹ ਤੋਂ ਸ਼ਾਹਨਵਾਜ਼ ਖਾਨ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਆਨਲਾਈਨ ਗੇਮਿੰਗ ਐਪ ਰਾਹੀਂ ਬੱਚਿਆਂ/ਨੌਜਵਾਨਾਂ ਦੇ ਧਰਮ ਪਰਿਵਰਤਨ ਦਾ ਕਥਿਤ ਰੈਕੇਟ ਚਲਾ ਰਿਹਾ ਸੀ। ਦੋਸ਼ ਹੈ ਕਿ ਮੌਲਵੀ ਸਮੇਤ ਦੋ ਲੋਕਾਂ ਨੇ ਆਨਲਾਈਨ ਗੇਮ ਦੀ ਆੜ ‘ਚ 17 ਸਾਲਾ ਲੜਕੇ ਦਾ ਨਾ ਸਿਰਫ ਧਰਮ ਪਰਿਵਰਤਨ ਕਰਵਾਇਆ, ਸਗੋਂ ਉਸ ਨੂੰ ਪੰਜ ਵਾਰ ਨਮਾਜ਼ ਵੀ ਪੜ੍ਹਾਉਣ ਲਈ ਕਿਹਾ।