ਆਪਦਾ ਮਿੱਤਰ ਸਿਖਲਾਈ ਦੇ 11ਵੇਂ ਦਿਨ ਵਲੰਟੀਅਰਾਂ ਨੂੰ ਦਿੱਤੀ ਜੰਗਲਾ ਦੀ ਅੱਗ ਅਤੇ ਭੀੜ ਕਾਬੂ ਕਰਨ ਦੀ ਪਰੈਕਟੀਕਲ ਜਾਣਕਾਰੀ
ਫਰੀਦਕੋਟ 4 ਦਸੰਬਰ (ਪੰਜਾਬ ਡਾਇਰੀ)- ਭਾਰਤ ਸਰਕਾਰ, ਐਨ.ਡੀ.ਐਮ.ਏ, ਐਸ.ਡੀ.ਐਮ.ਏ, ਡੀ.ਡੀ.ਐਮ.ਏ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ, ਚੰਡੀਗੜ੍ਹ ਨੇ ਦੇਸ਼ ਭਰ ਵਿੱਚ ਹਰ ਕਿਸਮ ਦੀਆਂ ਕੁਦਰਤੀ ਆਫ਼ਤਾਂ ਦੌਰਾਨ ਸਹਾਇਤਾ ਪ੍ਰਦਾਨ ਕਰਨ ਲਈ ਆਫ਼ਤ ਪਰਬੰਧਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਇਸ ਦਾ ਆਯੋਜਨ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵੱਲੋਂ ਬਰਜਿੰਦਰਾ ਕਾਲਜ ਵਿਖੇ ਕੀਤਾ ਗਿਆ ਹੈ। ਫਰੀਦਕੋਟ ਵਿੱਚ ਲਗਭਗ 200 ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਉਹ ਹਰ ਤਬਾਹੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਅਤੇ ਜ਼ਿਲ੍ਹੇ ਨੂੰ ਪੇਸ਼ ਆ ਰਹੀ ਹਰ ਚੁਣੌਤੀ ਨੂੰ ਦੂਰ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ ।
ਸਿਖਲਾਈ ਦੇ ਗਿਆਰਵੇਂ ਦਿਨ ਆਪਦਾ ਮਿੱਤਰ ਇੰਸਟ੍ਰਕਟਰਾ ਨੇ ਦਿੱਤੀ ਪਰੈਕਟੀਕਲ ਜਾਣਕਾਰੀ ਕਿ ਕਿਸ ਤਰ੍ਹਾਂ ਆਪਦਾਵਾ ਤੋ ਅਸੀਂ ਬਚਾਉ ਕਰ ਸਕਦੇ ਹਾਂ।ਇਸ ਟਰੇਨਿੰਗ ਦੌਰਾਨ ਵਲੰਟੀਅਰਾਂ ਨੂੰ ਸਰਟੀਫਿਕੇਟ, ਆਈ ਕਾਰਡ ਅਤੇ ਜੀਵਨ ਬੀਮਾ ਜਿਹੀ ਸਹੂਲਤ ਦਿੱਤੀ ਜਾਵੇਗੀ। ਅੱਜ ਟਰੇਨਿੰਗ ਦੇ ਗਿਆਰਵੇਂ ਦਿਨ ਵਲੰਟੀਅਰਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਅਸੀਂ ਆਪਦਾ ਦੇ ਸਮੇਂ ਭੀੜ ਨੂੰ ਕਾਬੂ ਕਰਨਾ ਹੈ ਅਤੇ ਕਿਸ ਤਰ੍ਹਾਂ ਆਪਣੀ ਅਤੇ ਬਾਕੀ ਲੋਕਾਂ ਦੀ ਜਾਨ ਅਸੀ ਬਚਾ ਸਕਦੇ ਹਾਂ। ਇਸ ਦੇ ਨਾਲ ਹੀ ਜੰਗਲਾ ਦੀ ਅੱਗ ਬਾਰੇ ਵੀ ਵਲੰਟੀਅਰਾਂ ਨੂੰ ਜਾਣਕਾਰੀ ਦਿੱਤੀ ਗਈ। ਕਿ ਕਿਸ ਤਰ੍ਹਾਂ ਅਸੀਂ ਜੰਗਲੀ ਅੱਗ ਨੂੰ ਕਾਬੂ ਕਰ ਸਕਦੇ ਹਾਂ ਤਾਂ ਜੋ ਅੱਗ ਜਿਆਦਾ ਨਾ ਫ਼ੈਲੇ ਵਲੰਟੀਅਰਾਂ ਨੂੰ ਵੱਖ ਵੱਖ ਤਰਾ ਦੀਆਂ ਕਿਰਿਆਵਾ ਵੀ ਕਰਵਾਈਆਂ ਗਈਆਂ ਸਾਰੇ ਹੀ ਵਲੰਟੀਅਰਾਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ।
ਇਸ ਮੌਕੇ ਡੀ. ਸੀ. ਦਫਤਰ ਤੋਂ ਸੀਨੀਅਰ ਅਸਿਸਟੈਂਟ ਗੁਰਦੀਪ ਕੌਰ, ਸੀਨੀਅਰ ਮੈਗਸੀਪਾ ਸਿਖਲਾਈ ਰਿਸਰਚਰ ਸ਼ਿਲਪਾ ਠਾਕੁਰ, ਆਪਦਾ ਮਿੱਤਰ ਟੀਮ ਇੰਸਟਰਕਟਰ ਸ਼ੁਭਮ ਵਰਮਾ, ਪ੍ਰੀਤੀ ਦੇਵੀ ਸ਼ਾਨੂੰ ਅਤੇ ਮਹਿਕਪ੍ਰੀਤ ਸਿੰਘ ਹਾਜਿਰ ਸਨ।