ਆਪ ਨੇ ਰਾਜ ਸਭਾ ਲਈ ਬਾਹਰੋਂ ਮੈਂਬਰ ਭੇਜ ਕੇ ਪੰਜਾਬ ਨਾਲ ਧੋਖਾ ਕੀਤਾ : ਸਾਹਿਬ ਸਿੰਘ ਸਿੱਧੂ
ਜ਼ੀਰਾ, 26 ਮਾਰਚ ( ਅੰਗਰੇਜ਼ ਬਰਾੜ ) -ਪੰਜਾਬ ਦੀ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰਾਜ ਸਭਾ ਲਈ ਪੰਜ ਮੈਂਬਰ ਬਾਹਰੋਂ ਭੇਜ ਕੇ ਪੰਜਾਬ ਨਾਲ ਧੋਖਾ ਕੀਤਾ ਹੈ। ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਤਲਵੰਡੀ ਜੱਲੇ ਖਾਂ ਦੇ ਸਰਪੰਚ ਸਾਹਿਬ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ਉੱਪਰ ਰਾਜ ਸਭਾ ਲਈ ਪੰਜ ਮੈਂਬਰ ਪੂੰਜੀਪਤੀ ਸਥਾਪਤ ਕੀਤੇ ਹਨ। ਸਾਹਿਬ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜ ਮੈਂਬਰ ਰਾਜ ਸਭਾ ਲਈ ਜਿਹੜੇ ਭੇਜੇ ਗਏ ਹਨ ਉਨ੍ਹਾਂ ਵਿੱਚੋਂ ਸਿਰਫ਼ ਇੱਕ ਹੀ ਪੰਜਾਬੀ ਹੈ ਜੋ ਕਿ ਭਾਜਪਾ ਦੀ ਬੋਲੀ ਬੋਲ ਰਿਹਾ ਹੈ ਜਿਸ ਨੂੰ ਪੰਜਾਬ ਦੇ ਮਸਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਰਪੰਚ ਸਾਹਿਬ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮਸਲਿਆਂ ਨੂੰ ਤਿਲਾਂਜਲੀ ਦੇ ਕੇ ਰਾਜ ਸਭਾ ਲਈ ਸਿਰਫ਼ ਆਪਣੇ ਚਹੇਤਿਆਂ ਨੂੰ ਭੇਜਿਆ ਹੈ ਜੋ ਕਿ ਪੰਜਾਬ ਲਈ ਬੇਹੱਦ ਘਾਤਕ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੂੰ ਪੰਜਾਬ ਦਾ ਫ਼ਿਕਰ ਹੁੰਦਾ ਤਾਂ ਉਹ ਪੰਜ ਪੰਜਾਬੀ ਹੀ ਰਾਜ ਸਭਾ ਵਿੱਚ ਭੇਜਦੇ ਪਰ ਇਸ ਦੇ ਉਲਟ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਸਾਹਿਬ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਬਣਨ ਸਾਰ ਹੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮਸਲਿਆਂ ਨੂੰ ਦਰਕਿਨਾਰ ਕਰ ਦਿੱਤਾ ਹੈ ਜੋ ਕੇ ਆਉਣ ਵਾਲੇ ਸਮੇਂ ਵਿਚ ਘਾਤਕ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਕਟੇਟਰਸ਼ਿਪ ਵਜੋਂ ਸਿਰਫ਼ ਆਪਣੇ ਮਨ ਦੀ ਕੀਤੀ ਹੈ ਜਦਕਿ ਪੰਜਾਬੀਆਂ ਨੂੰ ਅਣਗੌਲਿਆਂ ਕਰ ਦਿੱਤਾ ਹੈ।
ਸਰਪੰਚ ਸਾਹਿਬ ਸਿੰਘ ਸਿੱਧੂ ਦੀ ਫੋਟੋ
ਆਪ ਨੇ ਰਾਜ ਸਭਾ ਲਈ ਬਾਹਰੋਂ ਮੈਂਬਰ ਭੇਜ ਕੇ ਪੰਜਾਬ ਨਾਲ ਧੋਖਾ ਕੀਤਾ : ਸਾਹਿਬ ਸਿੰਘ ਸਿੱਧੂ
previous post