ਆਪ ਵਰਕਰ ਨੇ ਸਰਕਾਰੀ ਹਸਪਤਾਲ ਵਿੱਚ ਕੀਤੀਆ ਕੁਰਸੀਆ ਦਾਨ
ਗੁਰਦਿੱਤ ਸਿੰਘ ਦੀ ਜਿੱਤ ਤੇ ਲਗਾਇਆ ਸੀ ਘੜਾਹ ਪ੍ਰਸ਼ਾਦ ਦਾ ਲੰਗਰ
ਫਰੀਦਕੋਟ, 9 ਅਪ੍ਰੈਲ – (ਪਰਦੀਪ ਚਮਕ) ਆਮ ਆਦਮੀ ਪਾਰਟੀ ਦੇ ਵਰਕਰ ਸੇਵਾ ਭਾਵਨਾ ਨਾਲ ਪ੍ਰਣਾਏ ਹੋਏ ਹਨ। ਜੋ ਲੋਕਾਂ ਦੀ ਸੇਵਾ ਕਰਨਾ ਆਪਣਾ ਮੁਢਲਾ ਫਰਜ ਸਮਝਦੇ ਹਨ। ਸਾਦਿਕ ਵਿਖੇ ਇਸ ਦੀ ਪ੍ਰਤੱਖ ਉਦਹਾਰਣ ਉਸ ਵੇਲੇ ਦੇਖਣ ਨੂੰ ਮਿਲੀ ਜਦ ਸੁੱਚਾ ਸਿੰਘ ਨਾਂ ਦੇ ਨੌਜਵਾਨ ਨੇ ਆਪਣੀ ਮੇਹਨਤ ਮੁਸ਼ਕੱਤ ਦੀ ਕਮਾਈ ਵਿੱਚੋ ਸਾਦਿਕ ਦੇ ਸਰਕਾਰੀ ਹਸਪਤਾਲ ਵਿੱਚ ਮਰੀਜਾਂ ਦੇ ਬੈਠਣ ਲਈ 30 ਕੁਰਸੀਆ ਦਾਨ ਕੀਤੀਆ। ਮੇਵਾ ਟਾਇਰਜ ਦੀ ਦੁਕਾਨ ਦੇ ਮਾਲਿਕ ਸੁੱਚਾ ਸਿੰਘ ਟਾਇਰਾਂ ਨੂੰ ਪੰਕਚਰ ਲਗਾਉਣ ਦਾ ਕੰਮ ਕਰਦਾ ਹੈ। ਉਹ ਸਾਰਾ ਕੰਮ ਆਪਣੇ ਹੱਥੀ ਕਰਦਾ ਹੈ ਉਸੇ ਕਮਾਈ ਵਿੱਚੋ ਉਸ ਨੇ ਹਸਪਤਾਲ ਵਿੱਚ ਕੁਰਸੀਆ ਦਾਨ ਕਰਕੇ ਇਲਾਕੇ ਦੇ ਧਨਾਢ ਲੋਕਾਂ ਸਾਹਮਣੇ ਇੱਕ ਉਦਾਹਰਣ ਪੇਸ਼ ਕੀਤੀ ਹੈ। ਸੁੱਚਾ ਸਿੰਘ ਨੇ ਇਸ ਤੋਂ ਪਹਿਲਾ ਵੀ ਗੁਰਦਿੱਤ ਸਿੰਘ ਦੇ ਐਮ ਐਲ ਏ ਬਨਣ ਤੇ ਇੱਕਲੇ ਨੇ ਹੀ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਸੀ। ਭਾਵੇ ਇਹਨਾਂ ਦੋਨਾਂ ਕੰਮਾਂ ਵਿੱਚ ਉਸ ਦਾ ਵੀਹ ਹਜਾਰ ਰੁਪਏ ਦੇ ਲਗਭਗ ਖਰਚ ਹੋ ਗਿਆ ਪਰ ਉਸ ਦੀ ਸੋਚ ਨੂੰ ਸਲਾਮ ਹੈ ਜਿਸ ਨੇ ਬਿਨਾਂ ਕਿਸੇ ਗਰਜ ਦੇ ਲੋਕ ਭਲਾਈ ਦਾ ਕੰਮ ਕੀਤਾ। ਸੁੱਚਾ ਸਿੰਘ ਨੇ ਦੱਸਿਆ ਕਿ ਉਹ ਇੱਕ ਦਿਨ ਸਰਕਾਰੀ ਹਸਪਤਾਲ ਦਵਾਈ ਲੈਣ ਗਿਆ ਸੀ ਉਸ ਨੇ ਲੋਕਾਂ ਨੂੰ ਖੜੇ ਦੇਖਿਆ ਤੇ ਮਨ ਵਿੱਚ ਉਸੇ ਦਿਨ ਕੁਰਸੀਆ ਦਾਨ ਕਰਨ ਦਾ ਮਨ ਬਣਾ ਲਿਆ। ਉਸ ਨੇ ਕਿਹਾ ਕਿ ਸਾਡੀ ਪਾਰਟੀ ਲੋਕਾਂ ਨੂੰ ਸਿਹਤ ਸਹੂਲਤਾਂ,ਸਿੱਖਿਆਂ,ਪਾਰਦਰਸ਼ੀ ਪ੍ਰਸ਼ਾਸਨ ਤੇ ਰਿਸ਼ਵਤ ਰਹਿਤ ਸਰਕਾਰੀ ਕੰਮ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਹੈ ਤੇ ਇਸ ਕਰਕੇ ਲੋਕਾਂ ਨੂੰ ਭਗਵੰਤ ਮਾਨ ਦੀ ਸਰਕਾਰ ਤੋਂ ਬਹੁਤ ਉਮੀਦਾਂ ਹਨ। ਉਸ ਨੇ ਕਿਹਾ ਕਿ ਸਾਡਾ ਵੀ ਫਰਜ ਬਣਦਾ ਹੈ ਕਿ ਜੋ ਅਸੀਂ ਕਰ ਸਕਦੇ ਹਾਂ ਉਹ ਤਾ ਕਰ ਹੀ ਦੇਈਏ। ਸੁੱਚਾ ਸਿੰਘ ਦੇ ਇਸ ਪਰ ਉਪਕਾਰੀ ਕੰਮ ਦੀ ਉਸ ਦੇ ਸਾਥੀ ਖੂਬ ਚਰਚਾ ਕਰ ਰਹੇ ਹਨ। ਸੁੱਚਾ ਸਿੰਘ ਨੇ ਦੱਸਿਆ ਕਿ ਉਸ ਦਾ ਸਾਥ ਮਨਚੰਦਾ ਟੈਲੀਕੋਮ ਤੇ ਮਨਜੀਤ ਸਕੂਟਰ ਵਰਕਸ ਵਾਲਿਆ ਨੇ ਦਿੱਤਾ। ਉਸ ਨੇ ਗੱਲਬਾਤ ਕਰਦਿਆ ਦੱਸਿਆ ਕਿ ਨਾ ਉਸ ਨੇ ਕਿਸੇ ਲਾਲਚ ਵਿੱਚ ਆਕੇ ਇਹ ਕੰਮ ਕੀਤਾ ਹੈ ਅਤੇ ਨਾਂ ਹੀ ਉਹ ਕਿਸੇ ਆਹੁਦੇ ਲਈ ਇਹ ਕੰਮ ਕਰ ਰਿਹਾ ਹੈ ਉਸ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਬਨਣ ਦਾ ਉਸ ਨੂੰ ਬਹੁਤ ਚਾਅ ਹੈ। ਅਤੇ ਭਗਵੰਤ ਮਾਨ ਲੋਕਾਂ ਦੀਆਂ ਉਮੀਦਾਂ ਤੇ ਪੂਰਾ ਉੱਤਰੇਗਾ। ਉਸ ਨੇ ਗੱਲਬਾਤ ਕਰਦਿਆ ਅਹੁਦੇ ਦੇ ਭੁੱਖੇ ਲੋਕਾਂ ਬਾਰੇ ਕਿਹਾ ਕਿ ਜਦ ਮੈਂ ਆਪ ਦੀ ਸਰਕਾਰ ਬਨਣ ਤੇ ਬਾਈ ਗੁਰਦਿੱਤ ਸਿੰਘ ਸੇਖੋਂ ਦੇ ਐਮ ਐਲ ਏ ਬਨਣ ਤੇ ਕੜਾਹ ਪ੍ਰਸ਼ਾਦਿ ਦਾ ਲੰਗਰ ਲਗਾਇਆ ਸੀ ਤਾਂ ਕੁਝ ਬੰਦੇ ਆਏ ਅੱਗੇ ਹੋਕੇ ਫੋਟੋ ਖਿਚਵਾਈਆ ਤੇ ਅਖਬਾਰਾਂ ਵਿੱਚ ਆਪਣਾ ਨਾਂ ਛੁਪਵਾਕੇ ਅੋਹ ਗਏ ਔਹ ਗਏ ਪਰ ਉਹਨਾਂ ਦਾ ਇਸ ਕੜਾਹ ਪ੍ਰਸ਼ਾਦਿ ਦੇ ਲੰਗਰ ਵਿੱਚ ਕੋਈ ਲੱਲਾ ਖੱਖਾ ਨਹੀਂ ਸੀ ਅਤੇ ਫੋਕੀ ਚੌਧਰ ਖਾਤਿਰ ਅੱਕੀ ਪਲਾਹੀ ਹੱਥ ਮਾਰਦੇ ਫਿਰਦੇ ਹਨ। ਸੁੱਚਾ ਸਿੰਘ ਨੇ ਕਿਹਾ ਕਿ ਮੈਨੂੰ ਅਜਿਹੀ ਫੋਕੀ ਵਡਿਆਈ ਦੀ ਲੋੜ ਨਹੀਂ ਹੈ ਅਤੇ ਨਾ ਹੀ ਮੈ ਧਨਾਢ ਹਾਂ ਨਾਂ ਹੀ ਮੈਨੂੰ ਕੋਈ ਕੁਰਸੀ ਦੀ ਭੁੱਖ ਹੈ। ਮੇਰੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਗਈ ਬਾਈ ਗੁਰਦਿੱਤ ਸਿੰੰਘ ਸੇਖੋਂ ਐਮ ਐਲ ਏ ਬਣ ਗਏ ਮੇਰੇ ਲਈ ਐਨਾ ਹੀ ਕਾਫੀ ਹੈ ਮੈਂ ਤਾਂ ਟਾਇਰਾਂ ਨੂੰ ਪੰਕਚਰ ਹੀ ਲਗਾਉਣੇ ਹਨ। ਸਰਕਾਰੀ ਹਸਪਤਾਲ ਵਿੱਚ ਕੁਰਸੀਆ ਦਾਨ ਕਰਦੇ ਸਮੇਂ ਡਾ: ਪਰਮਜੀਤ ਸਿੰਘ ਬਰਾੜ, ਡਾ: ਅੰਮਿ੍ਰਤਪਾਲ ਸ਼ਰਮਾਂ ਸਮੂਹ ਸਟਾਫ ਆਮ ਆਦਮੀ ਪਾਰਟੀ ਦੇ ਜਸਪਾਲ ਸਿੰਘ ਸੰਯੁਕਤ ਸਕੱਤਰ ਆਮ ਆਦਮੀ ਪਾਰਟੀ ਪੰਜਾਬ, ਸਰਕਲ ਸਾਦਿਕ ਦੇ ਪ੍ਰਧਾਨ ਪ੍ਰਗਟ ਸਿੰਘ, ਟਰੱਕ ਯੂਨੀਅਨ ਦੇ ਮੀਤ ਪ੍ਰਧਾਨ ਜਗਨਾਮ ਸਿੰਘ, ਗੁਰਪ੍ਰੀਤ ਸਿੰਘ, ਮੰਦਰ ਸਿੰਘ, ਗੁਰਮੀਤ ਸਿੰਘ, ਆਦਿ ਹਾਜਿਰ ਸਨ। ਡਾ: ਪਰਮਜੀਤ ਸਿੰਘ ਬਰਾੜ, ਤੇ ਸਮੂਹ ਸਟਾਫ ਨੇ ਮਰੀਜਾਂ ਲਈ ਕੁਰਸੀਆ ਦਾਨ ਕਰਨ ਤੇ ਕੋਟਿਨ ਕੋਟਿ ਧੰਨਵਾਦ ਕੀਤਾ।
ਆਪ ਵਰਕਰ ਨੇ ਸਰਕਾਰੀ ਹਸਪਤਾਲ ਵਿੱਚ ਕੀਤੀਆ ਕੁਰਸੀਆ ਦਾਨ
previous post