Image default
ਤਾਜਾ ਖਬਰਾਂ

‘ਆਪ’ ਸਰਕਾਰ ਦੇ ਵਾਰ-ਵਾਰ ਯੂ-ਟਰਨ ਵਾਲੇ ਫੈਸਲਿਆਂ ਤੋਂ ਪੰਜਾਬ ਵਾਸੀ ਹੋਏ ਪ੍ਰੇਸ਼ਾਨ : ਸੰਧੂ

‘ਆਪ’ ਸਰਕਾਰ ਦੇ ਵਾਰ-ਵਾਰ ਯੂ-ਟਰਨ ਵਾਲੇ ਫੈਸਲਿਆਂ ਤੋਂ ਪੰਜਾਬ ਵਾਸੀ ਹੋਏ ਪ੍ਰੇਸ਼ਾਨ : ਸੰਧੂ

ਆਖਿਆ! ਲੋਕਾਂ ਨੂੰ ਸਨਮਾਨਿਤ ਕਰਨ ਦੀ ਬਜਾਇ ਅਪਮਾਨਿਤ ਨਾ ਕਰੇ ਸਰਕਾਰ

ਕੋਟਕਪੂਰਾ, 26 ਅਪ੍ਰੈਲ :- ਪੰਜਾਬ ਦੇ ਵਸਨੀਕਾਂ ਨੇ ਬੜਾ ਵੱਡਾ ਬਹੁਮਤ ਦੇ ਕੇ ਆਮ ਆਦਮੀ ਪਾਰਟੀ ਦੀ ਬੜੀਆਂ ਆਸਾਂ ਤੇ ਉਮੀਦਾਂ ਨਾਲ ਸਰਕਾਰ ਬਣਾਈ ਪਰ ਮਹਿਜ 1 ਮਹੀਨੇ ਬਾਅਦ ਹੀ ਪੰਜਾਬ ਵਾਸੀਆਂ ਦਾ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਿਲਾ ਕਾਂਗਰਸ ਕਮੇਟੀ ਫਰੀਦਕੋਟ ਦੇ ਸਾਬਕਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਆਖਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਵਾਰ ਵਾਰ ਯੂ-ਟਰਨ ਲੈਣ ਦੇ ਫੈਸਲਿਆਂ ਨੇ ਪੰਜਾਬ ਵਾਸੀਆਂ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ। ਸ੍ਰ ਸੰਧੂ ਮੁਤਾਬਿਕ ਪੰਜਾਬ ਦੇ ਵੋਟਰਾਂ ਨੂੰ ਗਰੰਟੀਆਂ ਦੇ ਨਾਂਅ ’ਤੇ ਸਬਜਬਾਗ ਦਿਖਾ ਕੇ ਵੋਟਾਂ ਬਟੋਰਨ ਵਾਲੀ ਆਮ ਆਦਮੀ ਪਾਰਟੀ ਨੇ ਸਾਰੇ ਲੋਕਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਅਤੇ ਬਿੱਲ ਮੁਤਾਬਿਕ ਦੋ ਮਹੀਨਿਆਂ ਦਾ 600 ਯੂਨਿਟ ਬਿਜਲੀ ਮੁਫਤ ਦੇਣ ਦੀ ਗਰੰਟੀ ਦਿੱਤੀ, 1 ਜੁਲਾਈ ਤੋਂ ਮੁਫਤ ਬਿਜਲੀ ਦੇਣ ਦੀ ਗਰੰਟੀ ਪੂਰੀ ਕਰਨ ਦਾ ਐਲਾਨ, ਅੱੈਸ.ਸੀ./ਬੀ.ਸੀ. ਅਤੇ ਜਨਰਲ ਵਰਗ ਵਿੱਚ ਦਰਾੜ ਪਾਉਣ ਦੀ ਕੌਸ਼ਿਸ਼, ਜਨਰਲ ਵਰਗ ਦੇ ਵਿਰੋਧ ਤੋਂ ਬਾਅਦ ਯੂ-ਟਰਨ, ਕਿਸਾਨਾ ਖਿਲਾਫ਼ ਵਰੰਟ ਜਾਰੀ ਕਰਨ ਦੇ ਮਾਮਲੇ ਵਿੱਚ ਯੂ-ਟਰਨ, ਜੁਗਾੜੂ ਵਾਹਨ ਬੰਦ ਕਰਨ ਦੇ ਫੈਸਲੇ ’ਤੇ ਯੂ-ਟਰਨ ਵਰਗੇ ਫੈਸਲਿਆਂ ਤੋਂ ਲੋਕਾਂ ਦੇ ਮਨਾਂ ਵਿੱਚ ਸ਼ੱਕ ਪੈਦਾ ਹੋਣਾ ਸੁਭਾਵਿਕ ਹੈ ਕਿ ਆਖਰ ਪੰਜਾਬ ਦੀ ਇਸ ਸਰਕਾਰ ਨੂੰ ਕੌਣ ਚਲਾ ਰਿਹਾ ਹੈ? ਅਜੈਪਾਲ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ਜੇਕਰ ਇਸੇ ਤਰਾਂ ਸਰਕਾਰ ਦਿੱਲੀ ਤੋਂ ਹੀ ਚੱਲਦੀ ਰਹੀ ਤਾਂ ਇਸ ਤਰਾਂ ਦੇ ਗਲਤ ਫੈਸਲੇ ਹੋਣਗੇ ਤੇ ਫਿਰ ਘਬਰਾ ਕੇ ਵਾਪਸ ਲੈਣੇ ਪੈਣਗੇ। ਸ੍ਰ. ਸੰਧੂ ਮੁਤਾਬਿਕ ਆਮ ਆਦਮੀ ਪਾਰਟੀ ਦੀ ਮਹਿਜ ਥੋੜੇ ਦਿਨਾਂ ਦੀ ਕਾਰਗੁਜਾਰੀ ਤੋਂ ਹੀ ਲੋਕ ਖੁਦ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ। ਅਜੈਪਾਲ ਸਿੰਘ ਸੰਧੂ ਨੇ ਆਖਿਆ ਕਿ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਮਾਣ-ਸਨਮਾਨ ਦੀ ਗੱਲ ਦਾ ਦਾਅਵਾ ਕਰਦਿਆਂ ਆਖਦੀ ਸੀ ਕਿ ਸਰਕਾਰ ਬਣਨ ਤੋਂ ਬਾਅਦ ਸਮੂਹ ਪੰਜਾਬ ਵਾਸੀ ਖੁਦ ਨੂੰ ਸਨਮਾਨਿਤ ਮਹਿਸੂਸ ਕਰਨਗੇ ਪਰ ‘ਆਪ’ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਲੋਕ ਖੁਦ ਨੂੰ ਸਨਮਾਨਿਤ ਦੀ ਬਜਾਇ ਅਪਮਾਨਿਤ ਮਹਿਸੂਸ ਕਰ ਰਹੇ ਹਨ।

Advertisement

Related posts

ਕੈਨੇਡਾ ਵਿੱਚ ਸੁਨਹਿਰੀ ਭਵਿੱਖ ਬਣਾਉਣ ਗਏ ਪੰਜਾਬੀ ਨੌਜਵਾਨ ਨੇ ਕੀਤੀ ਖੁਦਕੁਸ਼ੀ

punjabdiary

Breaking- ਵੰਡ ’ਚ ਮਾਰੇ ਗਿਆ ਦੀ ਯਾਦ ਵਿੱਚ ਅਰਦਾਸ ਸਮਾਗਮ, ਸਾਬਕਾ ਐਮ.ਪੀ. ਗਾਂਧੀ ਤੇ ਪਤਵੰਤੇ ਸਜਣ ਸ਼ਾਮਲ: ਕੇਂਦਰੀ ਸਿੰਘ ਸਭਾ

punjabdiary

ਵਿਸ਼ਵ ਤੰਬਾਕੂ ਦਿਵਸ ਦੇ ਸਬੰਧ ਵਿੱਚ ਤੰਬਾਕੂ ਨਾਲ ਸਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੇ ਕਰਵਾਈ ਗਈ ਵਿਚਾਰ ਚਰਚਾ

punjabdiary

Leave a Comment