ਆਪ ਸਰਕਾਰ ਵਿਚ ਵੀ ਬਣ ਰਹੇ ਹਨ ਨਿੱਜੀ ਕੰਪਨੀਆਂ ਦੀ ਮਨਮਰਜ਼ੀ ਨਾਲ ਟਾਇਮ ਟੇਬਲ -ਹਰਪ੍ਰੀਤ ਸੋਢੀ
* ਚਲਦੇ ਹੋਏ ਟਾਈਮ ਟੇਬਲ ਵਿਚ ਅਜੂਸਟਮੈਂਟ ਤੇ ਟਾਈਮ ਵਿੱਚ ਕੀਤੀ ਜਾ ਰਹੀ ਹੈ ਅਦਲਾ ਬਦਲੀ- ਹਰਜਿੰਦਰ ਸਿੰਘ
ਫਰੀਦਕੋਟ, 5 ਜੁਲਾਈ (ਪੰਜਾਬ ਡਾਇਰੀ)- ਪੰਜਾਬ ਰੋਡਵੇਜ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋ ਪਹਿਲਾਂ ਵਾਦੇ ਕੀਤੇ ਸੀ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਟਰਾਂਸਪੋਰਟ ਮਾਫ਼ੀਆ ਖ਼ਤਮ ਕਰਾਗੇ ਹੁਣ ਜਦੋ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਉਣ ਤੋਂ ਬਾਅਦ ਟਰਾਂਸਪੋਰਟ ਮਾਫ਼ੀਆ ਪਹਿਲਾਂ ਦੀ ਤਰ੍ਹਾਂ ਚੱਲ ਰਿਹਾ ਹੈ, ਜਿਸ ਦੀ ਤਾਜ਼ਾ ਉਦਾਹਰਣ ਪੀ ਆਰ ਟੀ ਸੀ ਫ਼ਰੀਦਕੋਟ ਦੇ ਟਾਈਮ ਟੇਬਲ ਫਰੀਦਕੋਟ ਤੋਂ ਬਠਿੰਡਾ ਤੇ ਫ਼ਰੀਦਕੋਟ ਤੋ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲੀ, ਜਿਸ ਵਿਚ ਬੱਸ ਦੇ ਟਾਈਮ ਨੂੰ ਗ਼ਲਤ ਢੰਗ ਨਾਲ ਟਾਈਮ ਵਿੱਚ ਸ਼ਾਮਲ ਕੀਤਾ ਗਿਆ ਤੇ ਸਮਾ ਸਾਰਣੀ ਵਿਚ ਵੀ ਅਦਲਾ ਬਦਲੀ ਕੀਤੀ ਗਈ ਹੈ ਹੁਣ ਜੋ ਮੌਜੂਦਾ ਟਾਈਮ ਟੇਬਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਗ਼ਲਤ ਢੰਗ ਨਾਲ ਵਾਧੇ ਕੀਤੇ ਹੋਏ ਪਰਮਿੱਟ ਸ਼ਾਮਲ ਕੀਤੇ ਗਏ ਨੇ ਜਦੋ ਏਹਨਾ ਗ਼ਲਤ ਪਰਮਿੱਟ ਨੂੰ ਟਾਈਮ ਟੇਬਲ ਸ਼ਾਮਲ ਨਾ ਕਰਨ ਬਾਰੇ ਜਥੇਬੰਦੀ ਵਲੋ ਕਿਹਾ ਗਿਆ ਸੀ ਪਰ ਪੀ ਆਰ ਟੀ ਸੀ ਫ਼ਰੀਦਕੋਟ ਡਿੱਪੂ ਦੇ ਮੌਜੂਦਾ ਟਾਈਮ ਟੇਬਲ ਇੰਸਪੈਕਟਰ ਨੇ ਬਿਨਾਂ ਕਿਸੇ ਪੜ੍ਹਤਾਂਲ ਦੇ ਟਾਈਮ ਟੇਬਲ ਵਿਚ ਸ਼ਾਮਲ ਕਰ ਲਿਆ ਸੀ, ਜਿਸ ਦਾ ਸਾਡੀ ਜੱਥੇਬੰਦੀ ਲਗਾਤਾਰ ਵਿਰੋਧ ਕਰ ਰਹੀ ਹੈ।