ਆਰਟੀਆਈ ਹੈਂਡ ਹਿਊਮਨ ਰਾਈਟਸ ਸੰਸਥਾ ਨੇ ਵਿਆਂਦੜ ਲੜਕੀ ਦੇ ਪਰਿਵਾਰ ਦੀ ਕੀਤੀ ਮੱਦਦ
ਕੋਟਕਪੂਰਾ, 14 ਮਈ :- ਕਈ ਵਾਰ ਕਿਸੇ ਪਰਿਵਾਰ ਲਈ ਮਜਬੂਰੀ, ਗਰੀਬੀ, ਬੇਵਸੀ ਅਤੇ ਲਾਚਾਰੀ ਐਨੀ ਭਾਰੂ ਹੋ ਜਾਂਦੀ ਹੈ ਕਿ ਉਸਨੂੰ ਆਪਣੀ ਬੇਟੀ ਦਾ ਵਿਆਹ ਕਰਨਾ ਵੀ ਕਿਸੇ ਮੁਸੀਬਤ ਤੋਂ ਘੱਟ ਨਹੀਂ ਲੱਗਦਾ। ਇਸੇ ਤਰਾਂ ਫਰੀਦਕੋਟ ਦੀ ਲੜਕੀ ਦਾ ਵਿਆਹ ਮੁਕਤਸਰ ਸਾਹਿਬ ਦੇ ਪਿੰਡ ਮਡਾਹਰ ਵਿਖੇ ਹੋਣਾ ਸੀ ਪਰ ਉਸਦੇ ਰਿਸ਼ਤੇਦਾਰਾਂ ਨੇ ਉਕਤ ਲੜਕੀ ਦੇ ਵਿਆਹ ਦਾ ਪ੍ਰਬੰਧ ਪਿੰਡ ਸਮਾਲਸਰ ਦੀ ਧਰਮਸ਼ਾਲਾ ਵਿੱਚ ਕੀਤਾ। ਭਾਵੇਂ ਰਿਸ਼ਤੇਦਾਰਾਂ ਵਲੋਂ ਤਕਰੀਬਨ ਸਾਰਾ ਪ੍ਰਬੰਧ ਕਰ ਲਿਆ ਗਿਆ ਸੀ ਪਰ ਆਰ.ਟੀ.ਆਈ. ਐਂਡ ਹਿਊਮਨ ਰਾਈਟਸ ਸੰਸਥਾ ਨੂੰ ਕਿਸੇ ਵਲੋਂ ਉਕਤ ਲੜਕੀ ਦੇ ਪਰਿਵਾਰ ਦੀ ਮੱਦਦ ਸਬੰਧੀ ਕੀਤੀ ਬੇਨਤੀ ਤੋਂ ਬਾਅਦ ਸੰਸਥਾ ਦੇ ਰਾਸ਼ਟਰੀ ਚੇਅਰਮੈਨ ਸੁਨੀਸ਼ ਨਾਰੰਗ ਨੇ ਲੜਕੀ ਦੇ ਪਿਤਾ ਵਿੱਕੀ ਨਾਲ ਸੰਪਰਕ ਕੀਤਾ ਤੇ ਪਰਿਵਾਰ ਵਲੋਂ ਲੜਕੀ ਲਈ ਰਸੋਈ ਦੇ ਬਰਤਨਾ ਦੀ ਮੰਗ ’ਤੇ ਸੰਸਥਾ ਨੇ ਰਸੋਈ ਦਾ ਸਾਰਾ ਸਮਾਨ ਮੁਹੱਈਆ ਕਰਵਾਇਆ। ਸੁਨੀਸ਼ ਨਾਰੰਗ ਨੇ ਦੱਸਿਆ ਕਿ ਸੰਸਥਾ ਦੇ ਜਿਲਾ ਚੇਅਰਮੈਨ ਅਮਰਜੀਤ ਸਿੰਘ ਠੇਠੀ, ਮਨਮੀਤ ਸਿੰਘ ਮਾਨ ਸੂਬਾਈ ਪ੍ਰਧਾਨ (ਸੀਐੱਲਸੀ), ਹਰਮਨ ਸਿੰਘ ਚੇਅਰਮੈਨ ਕੋਟਕਪੂਰਾ, ਸੁਖਵਿੰਦਰ ਸਿੰਘ ਅਤੇ ਨਰਿੰਦਰ ਕੁਮਾਰ ਦਾ ਵੀ ਭਰਪੂਰ ਸਹਿਯੋਗ ਰਿਹਾ। ਵਿਆਂਦੜ ਲੜਕੀ ਦੇ ਮਾਤਾ ਪਿਤਾ ਨੇ ਸੰਸਥਾ ਦਾ ਧੰਨਵਾਦ ਕੀਤਾ, ਕਿਉਂਕਿ ਆਰਟੀਆਈ ਹਿਊਮਨ ਰਾਈਟਸ ਦੇ ਸੇਵਾਦਾਰਾਂ ਨੇ ਵਿਆਹ ਵਿੱਚ ਖੁਦ ਵੀ ਸੇਵਾਵਾਂ ਨਿਭਾਈਆਂ।