ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ਼ ਫੈਡਰੇਸ਼ਨ ਨੇ ਫੂਕਿਆ ਸਰਕਾਰ ਦਾ ਪੁਤਲਾ
ਫਰੀਦਕੋਟ 4 ਜੁਲਾਈ (ਪੰਜਾਬ ਡਾਇਰੀ)- ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ਼ ਫੈਡਰੇਸ਼ਨ ਦੇ ਸੱਦੇ ਤੇ ਅੱਜ ਪੀ ਆਰ ਟੀ ਸੀ ਬੱਸ ਸਟੈਂਡ ਦੇ ਸਾਹਮਣੇ ਕੇਂਦਰ ਤੇ ਪੰਜਾਬ ਸਰਕਾਰ ਦੀ ਅਰਥੀ ਫ਼ੂਕ ਕੇ ਕੌਮੀ ਵਿਰੋਧੀ ਦਿਵਸ ਮਨਾਇਆ ਗਿਆ। ਬੁਲਾਰਿਆਂ ਵੱਲੋਂ ਗੁਰਤੇਜ ਸਿੰਘ ਖਹਿਰਾ ਪ੍ਰਧਾਨ ਪੀ ਪੀ ਐਸ ਐਂਫ, ਜਤਿੰਦਰ ਕੁਮਾਰ, ਇੰਦਰਜੀਤ ਸਿੰਘ ਪੁਰੀ, ਸਿਮਰਜੀਤ ਸਿੰਘ ਬਰਾੜ ਸਟੇਟ ਕਮੇਟੀ ਆਗੂਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਦੀਆਂ ਨੀਤੀਆਂ ਵਿਚ ਕੋਈ ਅੰਤਰ ਨਹੀਂ ਹੈ, ਦੇਸ਼ ਦੀ ਕੁੱਲ ਅਬਾਦੀ ਵਿਚ 45% ਨੌਜਵਾਨਾ ਦੀ ਆਬਾਦੀ ਹੈ ਪੂਰੇ ਦੇਸ਼ ਵਿਚ ਨੌਜਵਾਨ ਦੀ ਹਾਲਤ ਤਰਸਯੋਗ ਹੈ। ਅੱਜ ਦੇ ਇਸ ਕੌਮੀ ਵਿਰੋਧ ਦਿਵਸ ਵਿੱਚ ਜਿੱਥੇ ਸਾਡੀਆਂ ਭਖਦੀਆਂ ਮੰਗਾਂ ਹਰ ਤਰ੍ਹਾਂ ਦੇ ਕੱਚੇ ਮੁਲਾਜਮ ਬਿਨਾਂ ਸ਼ਰਤ ਪੱਕੇ ਕੀਤਾ ਜਾਣ, ਨਿੱਜੀਕਰਨ ਦੀ ਨੀਤੀ ਨੂੰ ਤੁਰੰਤ ਬੰਦ ਕੀਤਾ ਜਾਵੇ, ਪੀ ਐਫ ਆਰ ਡੀਏ ਬਿੱਲ ਰੱਦ ਕੀਤਾ ਜਾਵੇ, ਦੇਸ਼ ਵਿਚ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾ ਡਾ ਰਹਿੰਦਾ ਪੇ ਕਮਿਸ਼ਨ ਤੇ ਡੀ ਏ ਦਾ ਬਕਾਇਆ ਤੁਰੰਤ ਜਾਰੀ ਕੀਤਾ ਗਿਆ, ਟਰੇਡ ਯੂਨੀਅਨ ਤੇ ਅਧਿਕਾਰਾਂ ਦਾ ਘਾਣ ਕਰਨਾ ਬੰਦ ਕੀਤਾ ਜਾਵੇ, ਕੇਂਦਰ ਵਿੱਚ 8 ਵਾਂ ਪੇ ਕਮਿਸ਼ਨ ਤੇ ਪੰਜਾਬ ਵਿੱਚ ਸੱਤਵਾਂ ਪੇ ਕਮਿਸ਼ਨ ਲਾਗੂ ਕਰਨ ਹਿੱਤ ਕਮੇਟੀਆਂ ਦਾ ਗਠਨ ਕੀਤਾ ਜਾਵੇ, ਹਰ ਤਰ੍ਹਾਂ ਦੇ ਕਰਮਚਾਰੀ ਜਿਹੜੇ ਐਮਰਜੈਂਸੀ ਸੇਵਾਵਾਂ ਦਿੰਦੇ ਨੇ ਸਰਕਾਰ ਉਨ੍ਹਾਂ ਦਾ ਦਸ ਲੱਖ ਦਾ ਬੀਮਾ ਯਕੀਨੀ ਬਣਾਵੇ ਆਦਿ ਮੰਗਾਂ ਨੂੰ ਲੈ ਕੇ ਅੱਜ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ, ਜੇਕਰ ਕੇਂਦਰ ਤੇ ਪੰਜਾਬ ਦੀ ਸਰਕਾਰ ਇਹਨਾਂ ਹੱਕੀ ਤੇ ਜਾਇਜ਼ ਮੰਗਾਂ ਨੂੰ ਮੰਨਣ ਵਿਚ ਆਨਾਕਾਨੀ ਕਰੇਗੀ ਤਾਂ ਪੂਰੇ ਦੇਸ਼ ਦੀ ਮੁਲਾਜਮ ਲਹਿਰ ਸੜਕਾਂ ਤੇ ਰੋਸ ਪ੍ਰਦਰਸ਼ਨ ਕਰੇਗੀ ਆਉਣ ਵਾਲੇ ਸਮੇਂ ਵਿਚ ਦਿੱਲੀ ਵਲ ਕੂਚ ਕਰਨ ਤੋਂ ਮੁਲਾਜਮ ਲਹਿਰ ਗੁਰੇਜ਼ ਨਹੀਂ ਕਰੇਗੀ। ਇਸ ਕੌਮੀ ਪ੍ਰਦਰਸ਼ਨ ਵਿਚ ਵੱਖ-ਵੱਖ ਅਦਾਰਿਆਂ ਦੇ ਆਗੂਆਂ ਨੇ ਹਿੱਸਾ ਲਿਆ ਤੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀਆਂ ਸਰਕਾਰੀ ਜਾਇਦਾਦਾਂ ਨੂੰ ਵੇਚਣ ਦਾ ਬਿਲ ਪਾਸ ਕਰ ਚੁੱਕੀ ਹੈ ਜਿਸ ਵਿੱਚ ਦਿੱਲੀ ਦੇ ਅੰਦਰ ਅਸ਼ੋਕਾ ਹੋਟਲ ਜੋ ਕਿ 25 ਏਕੜ ਵਿੱਚ ਬਣਿਆ ਹੋਇਆ ਹੈ ਕਾਰਪੋਰੇਟ ਨੂੰ ਵੇਚ ਚੁੱਕੀ ਹੈ ਏਅਰ ਇੰਡੀਆ ,ਰੇਲਵੇ,ਬੈਂਕਾਂ ਦੀ ਆਕਾਰ ਘਟਾਈ, ਡਾਕ ਘਰ, ਐਲ ਆਈ ਸੀ ਦੇ ਸ਼ੇਅਰ ਆਦਿ ਅਣਗਿਣਤ ਜਾਇਦਾਦਾਂ ਨੂੰ ਬਹੁਕੌਮੀ ਕੰਪਨੀਆਂ ਦੇ ਹੱਥ ਵੇਚ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਇਸ ਵਰਤਾਰੇ ਨੂੰ ਰੋਕਣ ਵਾਸਤੇ ਦੇਸ਼ ਦੀਆਂ ਸਮੂਹ ਟ੍ਰੇਡ ਯੂਨੀਅਨਾਂ ਵੱਲੋਂ ਇਕੱਤਰਤਾ ਕਰਕੇ ਜਲਦ ਹੀ ਸਰਕਾਰ ਨੂੰ ਘੇਰਨ ਲਈ ਤਿਆਰੀ ਸਬੰਧੀ ਮੀਟਿੰਗ ਕਰਨਗੇ। ਅੱਜ ਦੇ ਇਸ ਕੌਮੀ ਵਿਰੋਧ ਦਿਵਸ ਮੌਕੇ ਸੂਰਤ ਸਿੰਘ ਮਾਹਲਾ, ਲਖਵਿੰਦਰ ਸਿੰਘ ,ਪ੍ਰਤਾਪ ਸਿੰਘ,ਗਗਨ, ਅਜੀਤ ਸਿੰਘ, ਪੀ ਆਰ ਟੀ ਸੀ ਦੇ ਆਗੂ ਸਾਥੀ ਗੋਪੀ ਸਿੰਘ ਹੋਰ ਸਾਥੀਆਂ ਨੇ ਵੀ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ।