Image default
ਤਾਜਾ ਖਬਰਾਂ

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਖੁਸ਼ਪਾਲ ਕੌਰ ਭਾਗਥਲਾ ਨੂੰ ਬਣਾਇਆ ਬਲਾਕ ਪ੍ਰਧਾਨ

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਖੁਸ਼ਪਾਲ ਕੌਰ ਭਾਗਥਲਾ ਨੂੰ ਬਣਾਇਆ ਬਲਾਕ ਪ੍ਰਧਾਨ

ਫਰੀਦਕੋਟ, 17 ਮਾਰਚ :- ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਬਲਾਕ ਫਰੀਦਕੋਟ ਦੀ ਯੂਨੀਅਨ ਦੇ ਸੂਬਾਈ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਬਲਾਕ ਦੇ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ ਤੇ ਖੁਸ਼ਪਾਲ ਕੌਰ ਭਾਗਥਲਾ ਨੂੰ ਬਲਾਕ ਪ੍ਰਧਾਨ ਜਦਕਿ ਸਰਬਜੀਤ ਕੌਰ ਫਰੀਦਕੋਟ ਨੂੰ ਸੀਨੀਅਰ ਮੀਤ ਪ੍ਰਧਾਨ, ਰਾਜਵਿੰਦਰ ਕੌਰ ਫਰੀਦਕੋਟ ਨੂੰ ਮੀਤ ਪ੍ਰਧਾਨ, ਸ਼ਰਨਜੀਤ ਕੌਰ ਅਰਾਈਆਂਵਾਲਾ ਨੂੰ ਜਨਰਲ ਸਕੱਤਰ, ਪਰਮਜੀਤ ਕੌਰ ਪਿੱਪਲੀ ਨੂੰ ਸਹਾਇਕ ਸਕੱਤਰ, ਸੁਖਵੀਰ ਕੌਰ ਨੂੰ ਵਿੱਤ ਸਕੱਤਰ, ਸੁਰਿੰਦਰਪਾਲ ਕੌਰ ਨੂੰ ਪ੍ਰੈਸ ਸਕੱਤਰ, ਪਰਮਜੀਤ ਕੌਰ ਨੂੰ ਪ੍ਰਚਾਰ ਸਕੱਤਰ ਤੇ ਰਾਜਵੀਰ ਕੌਰ ਫਰੀਦਕੋਟ ਨੂੰ ਜਥੇਬੰਧਕ ਸਕੱਤਰ ਬਣਾਇਆ ਗਿਆ। ਇਸੇ ਤਰਾਂ ਸ਼ਿੰਦਰਪਾਲ ਕੌਰ ਨੂੰ ਸਰਕਲ ਫਰੀਦਕੋਟ ਦਾ ਪ੍ਰਧਾਨ, ਖੁਸ਼ਪਾਲ ਕੌਰ ਨੂੰ ਸਰਕਲ ਗੋਲੇਵਾਲਾ ਤੇ ਅਰਾਈਆਂਵਾਲਾ ਦਾ ਪ੍ਰਧਾਨ, ਕੁਲਵਿੰਦਰ ਕੌਰ ਨੂੰ ਸਰਕਲ ਕਿਲਾ ਨੌਂ ਦਾ ਪ੍ਰਧਾਨ, ਬਲਦੇਵ ਕੌਰ ਨੂੰ ਸਰਕਲ ਦਿਹਾਤੀ ਫਰੀਦਕੋਟ ਦਾ ਪ੍ਰਧਾਨ, ਚਰਨਜੀਤ ਕੌਰ ਡੋਡ ਨੂੰ ਸਰਕਲ ਸਾਦਿਕ-2 ਦਾ ਪ੍ਰਧਾਨ ਤੇ ਪਰਮਜੀਤ ਕੌਰ ਬੀਹਲੇਵਾਲਾ ਨੂੰ ਸਾਦਿਕ-1 ਦਾ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਅਤੇ ਸਬੰਧਤ ਵਿਭਾਗ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਹੱਕੀ ਮੰਗਾਂ ਨੂੰ ਮੰਨੇ, ਉਹਨਾਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦੇਣ, ਖਾਲੀ ਪਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਅਸਾਮੀਆਂ ’ਤੇ ਭਰਤੀ ਕੀਤੀ ਜਾਵੇ। ਪਿਛਲੇ ਚਾਰ ਸਾਲਾਂ ਤੋਂ ਵਰਕਰ ਆਪਣੇ ਪੱਲੇ ਤੋਂ ਪੈਸੇ ਦੇ ਕੇ ਸੈਂਟਰਾਂ ਦੀ ਸਾਫ-ਸਫਾਈ ਅਤੇ ਬੱਚਿਆਂ ਦਾ ਰਾਸ਼ਨ ਬਣਵਾ ਰਹੀਆਂ ਹਨ। ਸੀਟਾਂ ਖਾਲੀ ਕਰਕੇ ਸੈਂਟਰਾਂ ਦਾ ਕੰਮ ਚਲਾਉਣਾ ਬੇਹੱਦ ਮੁਸ਼ਕਿਲ ਹੋ ਰਿਹਾ ਹੈ। ਕਰੈੱਚ ਵਰਕਰਾਂ ਤੇ ਹੈਲਪਰਾਂ ਦੀ ਪਿਛਲੇ ਤਿੰਨ ਸਾਲਾਂ ਤੋਂ ਰੁੱਕੀ ਪਈ ਤਨਖਾਹ ਤੁਰਤ ਦਿੱਤੀ ਜਾਵੇ। ਇਸ ਮੌਕੇ ਯੂਨੀਅਨ ਦੀ ਜਿਲਾ ਫਰੀਦਕੋਟ ਦੀ ਪ੍ਰਧਾਨ ਗੁਰਮੀਤ ਕੌਰ ਗੋਨਿਆਣਾ ਤੇ ਹੋਰ ਆਗੂ ਵੀ ਮੌਜੂਦ ਸਨ।

Related posts

ਕੀ ਸਮਾਰਟਫੋਨ ਤੋਂ ਮੈਸੇਜ ਡਿਲੀਟ ਕਰਨਾ ਜੁਰਮ ਹੈ? ਸੁਪਰੀਮ ਕੋਰਟ ਨੇ ਦਿੱਤਾ ਅਜਿਹਾ ਫੈਸਲਾ; ਤੁਹਾਨੂੰ ਪਤਾ ਹੋਣਾ ਚਾਹੀਦਾ ਹੈ

Balwinder hali

Breaking- ਢੁੱਡੀ ਦਾ ਸਲਾਨਾ ਮੇਲਾ 28 ਦਸੰਬਰ ਨੂੰ

punjabdiary

ਪੰਜਾਬ ਮੰਤਰੀ ਮੰਡਲ ਵੱਲੋਂ ਇੱਕ ਵਿਧਾਇਕ ਇੱਕ ਪੈਨਸ਼ਨ ਅਤੇ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ 26454 ਅਸਾਮੀਆਂ ਨੂੰ ਭਰਨ ਦੀ ਪ੍ਰਵਾਨਗੀ ਦੇਣ ਦੇ ਫੈਸਲੇ ਸਹੀ ਦਿਸ਼ਾ ਵੱਲ ਕਦਮ

punjabdiary

Leave a Comment