Image default
ਤਾਜਾ ਖਬਰਾਂ

ਇਕ ਵਿਧਾਇਕ ਇੱਕ ਪੈਨਸ਼ਨ ਸਰਕਾਰ ਦਾ ਫੈਸਲਾ ਦਾ ਸ਼ਲਾਘਾਯੋਗ : ਬਲਵੰਤ ਸਿੰਘ ਢਿੱਲੋਂ

ਇਕ ਵਿਧਾਇਕ ਇੱਕ ਪੈਨਸ਼ਨ ਸਰਕਾਰ ਦਾ ਫੈਸਲਾ ਦਾ ਸ਼ਲਾਘਾਯੋਗ : ਬਲਵੰਤ ਸਿੰਘ ਢਿੱਲੋਂ
ਜ਼ੀਰਾ 29 ਮਾਰਚ ( ਅੰਗਰੇਜ਼ ਬਰਾੜ ) – ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆ ਗਿਆ ਇਕ ਵਿਧਾਇਕ ਇਕ ਪੈਨਸ਼ਨ ਦਾ ਫ਼ੈਸਲਾ ਬੇਹੱਦ ਸ਼ਲਾਘਾਯੋਗ ਹੈ । ਇਸ ਸੰਬੰਧ ਵਿਚ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਜ਼ੀਰਾ ਦੇ ਆਗੂ ਅਤੇ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਬਲਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਸਰਕਾਰ ਨੇ ਆਪਣੇ ਹੀ ਵਿਧਾਇਕਾਂ ਦੀ ਪੈਨਸ਼ਨ ਕੱਟ ਦਿੱਤੀ ਹੈ । ਉਨ੍ਹਾਂ ਕਿਹਾ ਕਿ ਇਸ ਬੇਲੋੜੇ ਖ਼ਰਚ ਤੋਂ ਬਚਣ ਲਈ ਪੰਜਾਬ ਨੂੰ ਬਹੁਤ ਵੱਡਾ ਲਾਭ ਹੋਵੇਗਾ । ਪੱਤਰਕਾਰਾਂ ਦੇ ਇਕ ਸੁਆਲ ਦੇ ਜੁਆਬ ਵਿੱਚ ਬਲਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਨਵੇਂ ਕੀਰਤੀਮਾਨ ਸਥਾਪਤ ਕਰੇਗੀ । ਬਲਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਭਵਿੱਖ ਵਿੱਚ ਆਮ ਆਦਮੀ ਪਾਰਟੀ ਪੰਜਾਬ ਲਈ ਬਹੁਤ ਕੁਝ ਨਵਾਂ ਕਰਨ ਜਾ ਰਹੀ ਹੈ ।
ਬਲਵੰਤ ਸਿੰਘ ਢਿੱਲੋਂ ਦੀ ਫੋਟੋ

Related posts

Breaking- ਇਸ ਵਾਰ ਪਰਾਲੀ ਸਾੜਨੀ ਮਹਿੰਗੀ ਪੈ ਸਕਦੀ ਹੈ, ਪੰਜਾਬ ਸਰਕਾਰ ਦੀ ਕਿਸਾਨਾਂ ਤੇ ਨਿਗਰਾਨੀ,

punjabdiary

ਪੰਜਾਬ ਦੀਆਂ ਇਨ੍ਹਾਂ ਦੋ ਯੂਨੀਵਰਸਿਟੀਆਂ ਨੇ ਕਰੋੜਾਂ ਰੁਪਏ ਦਾ ਜੀਐਸਟੀ ਅਦਾ ਨਹੀਂ ਕੀਤਾ, ਰਿਪੋਰਟ ਵਿੱਚ ਖੁਲਾਸਾ ਹੋਇਆ ਹੈ

Balwinder hali

Breaking- ਮੰਤਰੀ ਲਾਲਜੀਤ ਭੁੱਲਰ ਨੇ ਅੰਤਰਾਜੀ ਬੱਸ ਟਰਮੀਨਸ ਵਿਖੇ ਚੈਕਿੰਗ ਕੀਤੀ, ਚੈਕਿੰਗ ਦੌਰਾਨ ਜਿਆਦਾਤਰ ਬੱਸਾਂ ਦੇ ਦਸਤਾਵੇਜ ਨਾ ਹੋਣ ਕਾਰਨ ਉਨ੍ਹਾਂ ਦੇ ਚਲਾਨ ਕਰਨ ਦੇ ਹੁਕਮ ਦਿੱਤੇ

punjabdiary

Leave a Comment