Image default
About us

ਇਕ ਸੈਕੰਡ ‘ਚ ਪਲਟੀ ਕਿਸਮਤ! ਸੈਂਡਵਿਚ ਦੇ ਇੰਤਜ਼ਾਰ ਨੇ ਇਸ ਬੰਦੇ ਨੂੰ ਬਣਾ ਦਿੱਤਾ 8 ਕਰੋੜ ਦਾ ਮਾਲਕ

ਇਕ ਸੈਕੰਡ ‘ਚ ਪਲਟੀ ਕਿਸਮਤ! ਸੈਂਡਵਿਚ ਦੇ ਇੰਤਜ਼ਾਰ ਨੇ ਇਸ ਬੰਦੇ ਨੂੰ ਬਣਾ ਦਿੱਤਾ 8 ਕਰੋੜ ਦਾ ਮਾਲਕ

 

 

 

Advertisement

 

ਵਰਜੀਨੀਆ, 28 ਅਕਤੂਬਰ (ਡੇਲੀ ਪੋਸਟ ਪੰਜਾਬੀ)- ਕਿਸਮਤ ਪਲਟਦੀ ਹੈ ਤੇ ਕਦੇ-ਕਦੇ ਇਕ ਸੈਕੰਡ ਵਿਚ ਪਲਟ ਜਾਂਦੀ ਹੈ…ਅਜਿਹਾ ਵੱਡੇ ਬਜ਼ੁਰਗ ਕਹਿੰਦੇ ਹਨ ਸਗੋਂ ਕਦੇ-ਕਦੇ ਇਹ ਸੱਚ ਵੀ ਹੋ ਜਾਂਦਾ ਹੈ। ਅਜਿਹਾ ਹੀ ਕੁਝ ਹੋਇਆ ਇਸ ਸ਼ਖਸ ਨਾਲ ਜੋ ਆਫਿਸ ਜਾਣ ਲਈ ਨਿਕਲਿਆ ਸੀ ਤੇ ਰਸਤੇ ਵਿਚ ਭੁੱਖ ਲੱਗਣ ‘ਤੇ ਚਿਕਨ ਸੈਂਡਵਿਚ ਖਾਣ ਲਈ ਰੁਕ ਗਿਆ। ਆਰਡਰ ਆਉਣ ਵਿਚ ਦੇਰ ਸੀ ਤਾਂ ਉਸਨੇ ਕੋਲ ਦੀ ਵੈਂਡਿੰਗ ਮਸ਼ੀਨ ਤੋਂ ਲਾਟਰੀ ਦਾ ਇਕ ਟਿਕਟ ਖਰੀਦ ਲਿਆ ਤੇ ਸਵੇਰੇ ਪਤਾ ਪਤਾ ਲੱਗਾ ਕਿ ਉਹ ਕਰੋੜਪਤੀ ਬਣ ਗਿਆ ਹੈ।

ਮਾਮਲਾ ਵਰਜੀਨੀਆ ਦੇ ਸੈਂਟਰਵਿਲੇ ਦਾ ਹੈ, ਜਿਥੇ ਕਾਰਲੋਸ ਗੁਰਿਟੇਜ ਨਾਂ ਦੇ ਇਸ ਸ਼ਖਸ ਦੀ ਕਿਸਮਤ ਅਚਾਨਕ ਪਲਟ ਗਈ। ਕਾਰਲੋਸ ਆਪਣੇ ਆਫਿਸ ਜਾ ਰਹੇ ਸਨ ਕਿ ਭੁੱਖ ਲੱਗੀ ਤਾਂ ਰਸਤੇ ਵਿਚ ਫਾਲਸ ਚਰਚ ਦੇ ਲੀਜ ਸੈਂਡਵਿਚੇਜ ਨਾਂ ਦੇ ਕੈਫੇ ‘ਤੇ ਰੁਕ ਗਏ। ਇਥੇ ਉਨ੍ਹਾਂ ਨੇ ਇਕ ਚਿਕਨ ਸੈਂਡਵਿਚ ਤੇ ਕੌਫੀ ਆਰਡਰ ਕੀਤੀ। ਆਰਡਰ ਦੇ ਬਾਅਦ ਕਾਰਲੋਸ ਆਪਣੇ ਖਾਣੇ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਉਸ ਦੀ ਨਜ਼ਰ ਕੋਲ ਲੱਗੀ ਇਕ ਲਾਟਰੀ ਵੈਂਡਿੰਗ ਮਸ਼ੀਨ ‘ਤੇ ਪਈ ਤੇ ਉਨ੍ਹਾਂ ਨੇ ਜਾ ਕੇ ਇਕ ਟਿਕਟ ਖਰੀਦ ਲਿਆ।

ਇਸ ਦੇ ਬਾਅਦ ਕਾਰਲੋਸ ਨੇ ਵਾਪਸ ਕੈਪੇ ਵਿਚ ਆ ਕੇ ਆਪਣਾ ਸੈਂਡਵਿਚ ਖਾਧਾ ਤੇ ਆਫਿਸ ਚਲੇ ਗਏ। ਅਗਲੇ ਦਿਨ ਕਾਰਲੋਸ ਜਦੋਂ ਆਫਿਸ ਜਾ ਰਹੇ ਸਨ ਤਾਂ ਸੋਚਿਆ ਕਿ ਲਾਟਰੀ ਬਾਰੇ ਪਤਾ ਕਰ ਲੈਂਦਾ ਹਾਂਤੇ ਉਹ ਸਟੋਰ ਅੰਦਰ ਚਲੇ ਗਏ। ਅੰਦਰ ਮੌਜੂਦ ਅਧਿਕਾਰੀਆਂ ਨੇ ਜਦੋਂ ਉਨ੍ਹਾਂ ਦਾ ਟਿਕਟ ਚੈੱਕ ਕੀਤਾ ਤਾਂ ਦੱਸਿਆ ਕਿ ਉਹ ਇਕ ਮਿਲੀਅਨ ਡਾਲਰ ਯਾਨੀ 8 ਕਰੋੜ 32 ਲੱਖ ਰੁਪਏ ਦੀ ਰਕਮ ਜਿੱਤੇ ਹਨ। ਪਹਿਲਾਂ ਤਾਂ ਕਾਰਲੋਕ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਉਹ ਇੰਨੀ ਵੱਡੀ ਰਕਮ ਜਿੱਤ ਗਏ ਹਨ। ਲਾਟਰੀ ਲੱਗਣ ਦੇ ਬਾਅਦ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਇਸ ਰਕਮ ਦਾ ਕੀ ਕਰਨਗੇ ਤਾਂ ਕਾਰਲੋਸ ਨੇ ਦੱਸਿਆ ਕਿ ਉਹ ਇਸ ਨਾਲ ਇਕ ਛੋਟਾ ਜਿਹਾ ਬਿਜ਼ਨੈੱਸ ਸ਼ੁਰੂ ਕਰਨਗੇ।

Advertisement

Related posts

ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵੱਲੋਂ ਖੇਤਾਂ ਵਿੱਚ ਜਾ ਕੇ ਅੱਗ ਬੁਝਾਈ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ

punjabdiary

Breaking- ਨਾਲਸਾ ਵੱਲੋਂ ਚਲਾਈ ਜਾ ਰਹੀ ਮੁਹਿੰਮ ਇੰਮਪਾਵਰਮੈਂਟ ਆਫ ਸਿਟੀਜ਼ਨ ਥ੍ਰੋ ਲੀਗਲ ਵੇਅਰਨੈੱਸ ਐਂਡ ਆਊਟਰੀਟ ਦੀ ਸ਼ੁਰੂਆਤ

punjabdiary

Breaking- 14 ਅਕਤੂਬਰ ਸਵੇਰ ਤੋਂ ਹੀ ਲਈ ਜਾਵੇਗੀ ਭਰਤੀ ਪ੍ਰੀਖਿਆ

punjabdiary

Leave a Comment