Image default
About us

ਇਸਰੋ ਨੇ ਲਾਂਚ ਕੀਤਾ ਆਦਿਤਯ-L1 ਮਿਸ਼ਨ, 15 ਲੱਖ KM ਦੂਰ ਕਰੇਗਾ ਸੂਰਜ ਦੇ ਰਹੱਸਾਂ ਦੀ ਖੋਜ

ਇਸਰੋ ਨੇ ਲਾਂਚ ਕੀਤਾ ਆਦਿਤਯ-L1 ਮਿਸ਼ਨ, 15 ਲੱਖ KM ਦੂਰ ਕਰੇਗਾ ਸੂਰਜ ਦੇ ਰਹੱਸਾਂ ਦੀ ਖੋਜ

 

 

 

Advertisement

ਨਵੀਂ ਦਿੱਲੀ, 2 ਅਗਸਤ (ਡੇਲੀ ਪੋਸਟ ਪੰਜਾਬੀ)- ਚੰਦਰਯਾਨ-3 ਦੀ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲ ਲੈਂਡਿੰਗ ਦੇ ਬਾਅਦ ਇਸਰੋ ਨੇ ਸੂਰਜ ਦੀ ਸਟੱਡੀ ਲਈ ਆਪਣਾ ਪਹਿਲਾ ਮਿਸ਼ਨ ਭੇਜਿਆ। ਆਦਿਤਯ L-1 ਦਾ ਇਹ ਮਿਸ਼ਨ ਸਵੇਰੇ 11 ਵਜ ਕੇ 50 ਮਿੰਟ ‘ਤੇ PSLV-C57 ਦੇ XL ਵਰਜਨ ਰਾਕੇਟ ਜ਼ਰੀਏ ਸ੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ। PSLV ਚਾਰ ਸਟੇਜ ਵਾਲਾ ਰਾਕੇਟ ਹੈ।

ਆਦਿਤਯ ਐੱਲ 1 ਨੂੰ ਆਪਣੇ ਟੀਚੇ ਤੱਕ ਲਗਭਗ 15 ਲੱਖ ਕਿਲੋਮੀਟਰ ਦੂਰ ਲੈਗ੍ਰੇਂਜ ਪੁਆਇੰਟ-1 ਤੱਕ ਪਹੁੰਚਾਉਣ ਵਿਚ ਵੱਡੀ ਭੂਮਿਕਾ ਨਿਭਾਉਣਗੇ। ਇਹ ਧਰਤੀ ਤੇ ਸੂਰਜ ਦੇ ਵਿਚ ਦੀ ਦੂਰੀ ਦਾ 1/100ਵਾਂ ਹਿੱਸਾ ਹੈ। ਇਸਰੋ ਮੁਤਾਬਕ ਸੂਰਜ ਦੇ ਧਰਤੀ ਦੇ ਵਿਚ ਪੰਜ ਲੈਗ੍ਰੇਂਜੀਅਨ ਪੁਆਇੰਟ ਹਨ। ਐੱਲ1 ਬਿੰਦੂ ਸੂਰਜ ਨੂੰ ਲਗਾਤਾਰ ਦੇਖਣ ਲਈ ਇਕ ਵੱਡਾ ਫਾਇਦਾ ਦੇਵੇਗਾ। ਇਸਰੋ ਨੇ ਕਿਹਾ ਕਿ ਸੂਰਜ ਧਰਤੀ ਦਾ ਸਭ ਤੋਂ ਨੇੜੇ ਦਾ ਤਾਰਾ ਹੈ ਤੇ ਇਸ ਲਈ ਹੋਰਨਾਂ ਦੀ ਤੁਲਨਾ ਵਿਚ ਇਸ ਦਾ ਵੱਧ ਵਿਸਤਾਰ ਨਾਲ ਅਧਿਐਨ ਕੀਤਾ ਜਾ ਸਕਦਾ ਹੈ।

ਇਸਰੋ ਨੇ ਕਿਹਾ ਕਿ ਆਕਾਸ਼ਗੰਗਾ ਤੇ ਹੋਰ ਆਕਾਸ਼ਗੰਗਾਵਾਂ ਦੇ ਤਾਰਿਆਂ ਬਾਰੇ ਹੋਰ ਵੀ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਸੂਰਜ ਵਿਚ ਕਈ ਵਿਸਫੋਟਕ ਘਟਨਾਵਾਂ ਹੁੰਦੀਆਂ ਹਨ ਤੇ ਇਹ ਸੌਰ ਮੰਡਲ ਵਿਚ ਭਾਰੀ ਮਾਤਰਾ ਵਿਚ ਊਰਜਾ ਛੱਡਦਾ ਹੈ। ਜੇਕਰ ਅਜਿਹੀਆਂ ਵਿਸਫੋਟਕ ਸੌਰ ਘਟਨਾਵਾਂ ਧਰਤੀ ਵੱਲ ਵਧਦੀਆਂ ਹਨ ਤਾਂ ਇਹ ਧਰਤੀ ਦੇ ਨੇੜੇ ਪੁਲਾਸ਼ ਦੇ ਵਾਤਾਵਰਣ ਵਿਚ ਕਈ ਤਰ੍ਹਾਂ ਦੀ ਗੜਬੜੀ ਪੈਦਾ ਕਰ ਸਕਦੀਆਂ ਹਨ।

ਇਸਰੋ ਨੇ ਕਿਹਾ ਕਿ ਪੁਲਾੜ ਯਾਨ ਤੇ ਸੰਚਾਰ ਪ੍ਰਣਾਲੀਆਂ ਅਜਿਹੀ ਗੜਬੜੀ ਨਾਲ ਖਰਾਬ ਹੋ ਜਾਂਦੇ ਹਨ। ਇਸ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਚੇਤਾਵਨੀ ਮਿਲਣ ਤੋਂ ਪਹਿਲਾਂਹੀ ਸੁਧਾਰਾਤਮਕ ਉਪਾਅ ਕਰਨ ਲਈ ਸਮਾਂ ਮਿਲ ਸਕਦਾ ਹੈ। ਇਸ ਵਾਰ ਵੀ ਇਸਰੋ ਦੇ ਪੀਐੱਸਐੱਲਵੀ ਦੇ ਵੱਧ ਸ਼ਕਤੀਸ਼ਾਲੀ ਵੈਰੀਐਂਟ ਐਕਸਐਲ ਦਾ ਇਸਤੇਮਾਲ ਕੀਤਾ ਹੈ ਜੋ ਅੱਜ 7 ਪੇਲੋਡ ਨਾਲ ਪੁਲਾੜ ਨਾਲ ਪੁਲਾੜ ਵਿਚ ਜਾਵੇਗਾ।

Advertisement

Related posts

Breaking- ਐਸ.ਡੀ.ਐਮ ਫਰੀਦਕੋਟ ਨੇ 26 ਜਨਵਰੀ ਮੌਕੇ ਹੋਣ ਵਾਲੇ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ

punjabdiary

ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕੀਤੀ ਜਿਲ੍ਹਾ ਪੱਧਰੀ ਸਟਾਫ ਮੀਟਿੰਗ

punjabdiary

A new survey shows high home prices are hitting first-time buyers harder than ever

Balwinder hali

Leave a Comment