Image default
ਅਪਰਾਧ

ਇੰਡੋਨੇਸ਼ੀਆ ‘ਚ ਫਸੇ 2 ਨੌਜਵਾਨਾਂ ਦੇ ਪਰਿਵਾਰ ਨੂੰ ਮਿਲੇ ਮੰਤਰੀ ਧਾਲੀਵਾਲ, ਦਿੱਤਾ ਮਦਦ ਦਾ ਭਰੋਸਾ

ਇੰਡੋਨੇਸ਼ੀਆ ‘ਚ ਫਸੇ 2 ਨੌਜਵਾਨਾਂ ਦੇ ਪਰਿਵਾਰ ਨੂੰ ਮਿਲੇ ਮੰਤਰੀ ਧਾਲੀਵਾਲ, ਦਿੱਤਾ ਮਦਦ ਦਾ ਭਰੋਸਾ

ਅਜਨਾਲਾ, 20 ਮਈ (ਡੇਲੀ ਪੋਸਟ ਪੰਜਾਬੀ)- ਅਜਨਾਲਾ ਦੇ ਦੋ ਭਰਾ ਅਜੇਪਾਲ ਸਿੰਘ ਅਤੇ ਗੁਰਮੇਜ ਸਿੰਘ ਪਿੰਡ ਗੱਗੋਮਾਹਲ, ਅਜਨਾਲਾ, ਜਿਹਨਾਂ ਕੋਲੋ ਕਿਸੇ ਏਜੰਟ ਨੇ ਅਮਰੀਕਾ ਦੇ ਨਾਂ ‘ਤੇ ਪੈਸੇ ਲਏ ਅਤੇ ਫਿਰ ਇੰਡੋਨੇਸ਼ੀਆ ਵਿੱਚ ਕਤਲ ਕੇਸ ਵਿੱਚ ਫਸਾ ਦਿੱਤਾ, ਉਹਨਾਂ ਦੀ ਮਦਦ ਲਈ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੌਜਵਾਨਾਂ ਦੇ ਘਰ ਪਰਿਵਾਰ ਦੇ ਕੋਲ ਗਏ ਅਤੇ ਤੁਰੰਤ ਅਧਕਾਰੀਆਂ ਨਾਲ ਗੱਲ ਕਰਕੇ ਮਦਦ ਕਰਨ ਦੇ ਹੁਕਮ ਦਿੱਤੇ।
ਦੱਸ ਦੇਈਏ ਕਿ ਇਨ੍ਹਾਂ ਨੌਜਵਾਨਾਂ ਨੂੰ ਇੰਡੋਨੇਸ਼ੀਆ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਏਜੰਟਾਂ ਨੇ ਇਨ੍ਹਾਂ ਦੋ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਸੀ। ਉਨ੍ਹਾਂ ਨੂੰ ਬੰਦੀ ਬਣਾ ਲਿਆ ਸੀ। ਉਹ ਦੋਵਾਂ ਨੂੰ ਬੰਧਕ ਬਣਾ ਕੇ ਪੈਸਿਆਂ ਦੀ ਮੰਗ ਕਰ ਰਿਹਾ ਸੀ। ਇਨ੍ਹਾਂ ਨੌਜਵਾਨਾਂ ਵੱਲੋਂ ਏਜੰਟਾਂ ਨੂੰ ਦਿੱਤੇ ਪੈਸਿਆਂ ਨੂੰ ਲੈ ਕੇ ਲੜਾਈ ਹੋਈ।
ਇੰਡੋਨੇਸ਼ੀਆ ਦੀ ਡੇਨਪਾਸਰ ਪੁਲਿਸ ਨੇ ਕਤਲ ਦੇ ਦੋਸ਼ ‘ਚ ਦੋਵਾਂ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਦਾ ਕਤਲ ਕੀਤਾ ਗਿਆ ਹੈ, ਉਹ ਵੀ ਭਾਰਤੀ ਨਾਗਰਿਕ ਹੈ। ਪੁਲਿਸ ਨੇ ਉਨ੍ਹਾਂ ਨੂੰ ਨਗੂਰਾ ਰਾਏ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਭਾਰਤ ਆ ਰਿਹਾ ਸੀ। ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਉਨ੍ਹਾਂ ਦੀ ਮਦਦ ਦੀ ਅਪੀਲ ਕੀਤੀ ਹੈ।
ਏਜੰਟਾਂ ਨੇ ਇਨ੍ਹਾਂ ਮੁੰਡਿਆਂ ਨੂੰ ਅਮਰੀਕਾ ਭੇਜਣ ਦੇ ਸੁਪਨੇ ਦਿਖਾਏ। ਇਸ ਕੰਮ ਲਈ ਦੋਵਾਂ ਤੋਂ 35-35 ਲੱਖ ਰੁਪਏ ਦੀ ਵੀ ਮੰਗ ਕੀਤੀ ਗਈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੋਵਾਂ ਨੌਜਵਾਨਾਂ ਨੂੰ ਬੇਕਸੂਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਨੂੰ ਇਸ ਵਿੱਚ ਦਖਲ ਦੇਣਾ ਚਾਹੀਦਾ ਹੈ। ਨੌਜਵਾਨ ‘ਤੇ ਇਕ ਹੋਰ ਭਾਰਤੀ ਦੇ ਕਤਲ ਦਾ ਗੰਭੀਰ ਦੋਸ਼ ਹੈ।

Related posts

ਬੱਕਰੀਆਂ ਦੇ ਵਾੜੇ ‘ਚ ਸੁੱਤੇ ਪਏ 70 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

punjabdiary

Big-Breaking–ਵਿਜੀਲੈਂਸ ਨੇ ਕੀਤਾ ਗ੍ਰਿਫਤਾਰ ਕੈਪਟਨ ਸਰਕਾਰ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ

punjabdiary

Breaking- ਉਦਯੋਗਪਤੀ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਚੜਿਆ ਪੁਲਿਸ ਦੇ ਹੱਥੀ

punjabdiary

Leave a Comment