ਇੱਕ ਦਿਨ ਵਿੱਚ ਹੀ 7 ਮੁਕੱਦਮੇ ਦਰਜ ਕਰਕੇ 5 ਸ਼ਰਾਬ ਤਸਕਰ ਅਤੇ 2 ਦੜੇ ਸੱਟੇ ਦਾ ਕਾਰੋਬਾਰ ਕਰਨ ਵਾਲੇ ਦਬੋਚੇ
ਫਰੀਦਕੋਟ- ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਇਸ ਨਾਲ ਜੁੜੇ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਸ਼੍ਰੀ ਜਸਮੀਤ ਸਿੰਘ ਸਾਹੀਵਾਲ, ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਜੀ ਦੀ ਰਹਿਨੁਮਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਅਲੱਗ-ਅਲੱਘ ਕੇਸਾਂ ਵਿੱਚ 05 ਸ਼ਰਾਬ ਤਸਕਰ ਕਾਬੂ ਕਰਕੇ 53 ਬੋਤਲਾ ਨਜਾਇਜ ਸ਼ਰਾਬ ਅਤੇ 18 ਬੋਤਲਾ ਠੇਕਾ ਸ਼ਰਾਬ ਬਰਾਮਦ ਕੀਤੀ ਗਈ ਹੈ।
ਐਕਸਾਈਜ ਐਕਟ ਤਹਿਤ ਦਰਜ ਮੁਕੱਦਮੇ
1) ਮੁਕੱਦਮਾ ਨੰਬਰ 01 ਮਿਤੀ 01.01.2025 ਅ/ਧ 61/1/14 ਐਕਸਾਈਜ ਐਕਟ ਥਾਣਾ ਸਿਟੀ ਫਰੀਦਕੋਟ ਵਿੱਚ ਦੋਸੀ ਜਤਿੰਦਰ ਸਿੰਘ ਪੁੱਤਰ ਦਿਨੇਸ਼ ਕੁਮਾਰ ਵਾਸੀ ਜੋਤ ਰਾਮ ਕਲੋਨੀ, ਫਰੀਦਕੋਟ ਨੂੰ 29 ਬੌਤਲਾ ਨਜਾਇਜ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਗਿਆ। ਜਦੋ ਸ.ਥ. ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਨਜਦੀਕ ਦਾਣਾ ਮੰਡੀ ਮੋਜੂੰਦ ਸੀ ਤਾ ਉਹਨਾਂ ਨੂੰ ਇਤਲਾਹ ਮਿਲੀ ਕਿ ਦੋਸੀ ਜਤਿੰਦਰ ਸਿੰਘ ਪੁੱਤਰ ਦਿਨੇਸ਼ ਕੁਮਾਰ ਵਾਸੀ ਜੋਤ ਰਾਮ ਕਲੋਨੀ, ਫਰੀਦਕੋਟ ਨਜੈਜ ਸਰਾਬ ਵੇਚਣ ਦਾ ਆਦਿ ਹੈ ਤੇ ਅੱਜ ਵੀ ਦਾਣਾ ਮੰਡੀ ਪਾਸ ਨਜੈਜ ਸਰਾਬ ਰੱਖ ਕੇ ਵੇਚ ਰਿਹਾ ਹੈ ਜਿਸ ਤੇ ਮੁੱਕਦਮਾ ਦਰਜ ਰਜਿਸਟਰ ਕਰਕੇ ਉਕਤ ਦੋਸ਼ੀ ਨੂੰ 29 ਬੌਤਲਾ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ- ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਹੋਇਆ ਕੈਨੇਡਾ, ਭਾਰਤੀਆਂ ਬਾਰੇ ਕਿਹਾ ਇਹ
2) ਮੁਕੱਦਮਾ ਨੰਬਰ 01 ਮਿਤੀ 01.01.2025 ਅ/ਧ 61/1/14 ਐਕਸਾਈਜ ਐਕਟ ਥਾਣਾ ਸਿਟੀ ਕੋਟਕਪੂਰਾ ਵਿੱਚ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਗਿੰਦਰ ਸਿੰਘ ਵਾਸੀ ਨਿਰਮਾਣਪੁਰਾ ਮੁਹੱਲਾ, ਕੋਟਕਪੂਰਾ ਨੂੰ 20 ਬੌਤਲਾ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ। ਸੰਖੇਪ ਹਾਲਾਤ ਇਸ ਪ੍ਰਕਾਰ ਹਨ ਕਿ ਸ਼:ਥ: ਭੁਪਿੰਦਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸਤ ਦੇ ਸਬੰਧ ਵਿੱਚ ਸੁਰਗਾਪੁਰੀ ਮੋੜ ਕੋਟਕਪੂਰਾ ਪਾਸ ਮੌਜੂਦ ਸੀ ਤਾ ਉਹਨਾਂ ਨੂੰ ਇਤਲਾਹ ਮਿਲੀ ਕਿ ਗੁਰਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਗਿੰਦਰ ਸਿੰਘ ਵਾਸੀ ਵਾਰਡ ਨੰਬਰ 21 ਨਿਰਮਾਣਪੁਰਾ ਮੁਹੱਲਾ ਕੋਟਕਪੂਰਾ ਜੋ ਨਜਾਇਜ ਸ਼ਰਾਬ ਦੇਸੀ ਵੇਚਣ ਦਾ ਆਦੀ ਹੈ ਜੋ ਅੱਜ ਵੀ ਬੇਅਬਾਦ ਪਈ ਫੈਕਟਰੀ ਫੈਕਟਰੀ ਜਲਾਲੇਆਣਾ ਰੋਡ ਕੋਟਕਪੂਰਾ ਵਿੱਚ ਸ਼ਰਾਬ ਵੇਚ ਰਿਹਾ ਹੈ ਜਿਸ ਤੇ ਉਕਤ ਮੁਕੱਦਮਾ ਦਰਜ ਰਜਿਸਟਰ ਕਰਕੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।
3) ਮੁਕੱਦਮਾ ਨੰਬਰ 01 ਮਿਤੀ 01.01.2025 ਅ/ਧ 61/1/14 ਐਕਸਾਈਜ ਐਕਟ ਥਾਣਾ ਸਦਰ ਕੋਟਕਪੂਰਾ ਵਿੱਚ ਦੋਸ਼ੀ ਗੁਰਤੇਜ ਸਿੰਘ ਉਰਫ ਤੇਜਾ ਪੁੱਤਰ ਜੰਗੀਰ ਸਿੰਘ ਵਾਸੀ ਭੈਰੋ ਭੱਟੀ ਜਿਲਾ ਫਰੀਦਕੋਟ ਨੂੰ 08 ਬੋਤਲਾ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ। ਸੰਖੇਪ ਹਾਲਾਤ ਇਸ ਪ੍ਰਕਾਰ ਹਨ ਕਿ ਹੌਲਦਾਰ ਕਰਤਾਰ ਸਿੰਘ 512/ਫਰੀਦਕੋਟ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਵਾ ਚੈਕਿੰਗ ਸੱਕੀ ਪੁਰਸ਼ਾ ਦੇ ਵਿੱਚ ਦਾਣਾ ਮੰਡੀ ਪਿੰਡ ਹਰੀ ਨੌ ਮੌਜੂਦ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ ਗੁਰਤੇਜ ਸਿੰਘ ਉਰਫ ਤੇਜਾ ਪੁੱਤਰ ਜੰਗੀਰ ਸਿੰਘ ਵਾਸੀ ਭੈਂਰੋ ਭੱਟੀ ਜਿਲਾ ਫਰੀਦਕੋਟ ਜੋ ਨਜਾਇਜ ਸ਼ਰਾਬ ਕਸੀਦ ਕਰਕੇ ਆਸ ਪਾਸ ਦੇ ਪਿੰਡਾ ਦੇ ਲੋਕਾ ਨੂੰ ਵੇਚਣ ਦਾ ਆਦੀ ਹੈ ਜੋ ਅੱਜ ਵੀ ਪੱਟੜੀ ਨਹਿਰ ਪਿੰਡ ਹਰੀ ਨੌ ਪਰ ਭੋਲੇ ਭਾਲੇ ਲੋਕਾ ਨੂੰ ਨਜਾਇਜ ਸ਼ਰਾਬ ਵੇਚਣ ਦੀ ਤਾਘ ਵਿੱਚ ਘੁੰਮ ਰਿਹਾ ਹੈ ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ।
ਇਹ ਵੀ ਪੜ੍ਹੋ- ਗਿੱਪੀ ਗਰੇਵਾਲ ਦਾ ਜਨਮਦਿਨ ‘ਤੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ, ਫਿਲਮ ‘ਅਕਾਲ’ ਦਾ ਟੀਜ਼ਰ ਹੋਇਆ ਰਿਲੀਜ਼ (ਵੀਡੀਓ)
4) ਮੁਕੱਦਮਾ ਨੰਬਰ 04 ਮਿਤੀ 01.01.2025 ਅ/ਧ 61/1/14 ਐਕਸਾਈਜ ਐਕਟ ਥਾਣਾ ਸਦਰ ਕੋਟਕਪੂਰਾ ਵਿੱਚ ਦੋਸ਼ੀ ਅਨਮੋਲ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਮਿਰਜਾ ਪੱਤੀ, ਪੰਜਗਰਾਈ ਕਲਾ ਨੂੰ 08 ਬੋਤਲਾ ਸ਼ਰਾਬ ਠੇਕਾ ਸਮੇਤ ਕਾਬੂ ਕੀਤਾ ਗਿਆ ਹੈ। ਸੰਖੇਪ ਹਾਲਾਤ ਇਸ ਪ੍ਰਕਾਰ ਹਨ ਕਿ ਸ:ਥ: ਸੁਖਚੈਨ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਬ੍ਰਾਏ ਕਰਨੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਬੱਸ ਅੱਡਾ ਪਿੰਡ ਪੰਜਗਰਾਈ ਕਲਾਂ ਮੌਜੂਦ ਸੀ ਤਾਂ ਉਹਨਾ ਨੂੰ ਇਤਲਾਹ ਮਿਲੀ ਕਿ ਅਨਮੋਲ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਮਿਰਜਾ ਪੱਤੀ ਪੰਜਗਰਾਈ ਕਲਾਂ ਜੋ ਬਾਹਰੋ ਸ਼ਰਾਬ ਠੇਕਾ ਸਸਤੇ ਰੇਟ ਵਿੱਚ ਲਿਆ ਕਿ ਵੇਚਣ ਦਾ ਆਦੀ ਹੈ ਜੋ ਅੱਜ ਵੀ ਬਾਹਰੋ ਸਸਤੇ ਭਾਅ ਸ਼ਰਾਬ ਠੇਕਾ ਲਿਆ ਕਿ ਨੇੜੇ ਖੇਡ ਸਟੇਡੀਅਮ ਪੰਜਗਰਾਈ ਕਲਾਂ ਤੁਰ ਫਿਰ ਕੇ ਵੇਚ ਰਿਹਾ ਹੈ ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।
5) ਮੁਕੱਦਮਾ ਨੰਬਰ 04 ਮਿਤੀ 01.01.2025 ਅ/ਧ 61/1/14 ਐਕਸਾਈਜ ਐਕਟ ਥਾਣਾ ਬਾਜਾਖਾਨਾ ਵਿੱਚ ਦੋਸ਼ੀ ਬੋਹੜ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਉਕੰਦ ਵਾਲਾ ਜੈਤੋ ਨੂੰ 10 ਬੋਤਲਾ ਠੇਕਾ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ। ਸੰਖੇਪ ਹਾਲਾਤ ਇਸ ਪ੍ਰਕਾਰ ਹਨ ਕਿ ਸ:ਥਾ: ਭੁਪਿੰਦਰ ਸਿੰਘ ਸਾਥੀ ਕਰਮਚਾਰੀਆਂ ਸਮੇਤ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਚੌਕ ਬਾਜਾਖਾਨਾ ਮੌਜੂਦ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ ਬੋਹੜ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਉਕੰਦਵਾਲਾ ਬਾਹਰਲੇ ਠੇਕਿਆ ਤੋਂ ਸਸਤੇ ਭਾਅ ਵਿੱਚ ਸ਼ਰਾਬ ਠੇਕਾ ਦੇਸੀ ਲਿਆ ਕੇ ਪਿੰਡ ਬਾਜਾਖਾਨਾ ਵਿਖੇ ਵੇਚਦਾ ਹੈ ਜੋ ਅੱਜ ਵੀ ਬਿਜਲੀ ਗਰਿੱਡ, ਝੱਖੜਵਾਲਾ ਰੋਡ ਦੇ ਸਾਹਮਣੇ ਬੈਠਾ ਬਿਜਲੀ ਗਰਿੱਡ ਦੀ ਆੜ ਲੈ ਕੇ ਸ਼ਰਾਬ ਠੇਕਾ ਦੇਸੀ ਵੇਚ ਰਿਹਾ ਹੈ[ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।
ਜੂਆ ਐਕਟ ਤਹਿਤ ਦਰਜ ਮੁਕੱਦਮੇ
1) ਮੁਕੱਦਮਾ ਨੰਬਰ 02 ਮਿਤੀ 01.01.2025 ਅ/ਧ 13-ਏ/3/67 ਜੂਆ ਐਕਟ ਥਾਣਾ ਸਦਰ ਕੋਟਕਪੂਰਾ ਵਿੱਚ ਧਲਵਿੰਦਰ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਪਿੰਡ ਢਿਲਵਾ ਨੂੰ 1650 ਰੁਪਏ ਭਾਰਤੀ ਕਰੰਸੀ ਨੋਟ ਅਤੇ ਦੜੇ ਸੱਟੇ ਦੇ ਸਮਾਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।ਸੰਖੇਪ ਹਲਾਤ ਮੁਕੱਦਮਾ ਇਸ ਪ੍ਰਕਾਰ ਹੈ ਕਿ ਹੌਲਦਾਰ ਵਰਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਬਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਸਬ ਡਵੀਜਨ ਕੋਟਕਪੂਰਾ ਸੀ ਤਾ ਉਹਨਾਂ ਨੂੰ ਇਤਲਾਹ ਮਿਲੀ ਕਿ ਧਲਵਿੰਦਰ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਪਿੰਡ ਢਿੱਲਵਾਂ ਕਲਾਂ ਨੇੜੇ ਮੇਨ ਰੋਡ ਵਾਲੀ ਧਰਮਸ਼ਾਲਾ ਜੋ ਕਿ ਦੜਾ ਸੱਟਾ ਲਗਾਉਣ ਦਾ ਕੰਮ ਕਰਦਾ ਹੈ ਅੱਜ ਵੀ ਉਹ ਧਰਮਸ਼ਾਲਾ ਦੇ ਪਿੱਛੇ ਵਾਲੀ ਗਲੀ ਵਿੱਚ ਦੜਾ ਸੱਟਾ ਲਗਾ ਰਿਹਾ ਹੈ ਜਿਸ ਤੇ ਰੁੱਕਾ ਥਾਣਾ ਮੋਸੂਲ ਹੋਣ ਪਰ ਮੁਕੱਦਮਾ ਬਾ ਜੁਰਮ ਉਕਤ ਦਰਜ ਰਜਿਸਟਰ ਕੀਤਾ ਗਿਆ । ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਨੇ ਜਗਜੀਤ ਸਿੰਘ ਡੱਲੇਵਾਲ ਪ੍ਰਤੀ ਪੰਜਾਬ ਸਰਕਾਰ ਦੇ ਰਵੱਈਏ ‘ਤੇ ਚੁੱਕੇ ਸਵਾਲ
2) ਮੁਕੱਦਮਾ ਨੰਬਰ 03 ਮਿਤੀ 01.01.2025 ਅ/ਧ 13-ਏ/3/67 ਜੂਆ ਐਕਟ ਥਾਣਾ ਸਦਰ ਕੋਟਕਪੂਰਾ ਵਿੱਚ ਜਗਦੀਸ਼ ਕੁਮਾਰ ਉਰਫ ਭੋਲਾ ਪੁੱਤਰ ਖਰੈਤੀ ਰਾਮ ਪੁੱਤਰ ਬੇਦੀ ਰਾਮ ਵਾਸੀ ਸੰਧੂ ਪੱਤੀ ਪਿੰਡ ਪੰਜਗਰਾਈ ਕਲਾ ਨੂੰ 450 ਰੁਪਏ ਭਾਰਤੀ ਕਰੰਸੀ ਨੋਟ ਅਤੇ ਦੜੇ ਸੱਟੇ ਦੇ ਸਮਾਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਖੇਪ ਹਲਾਤ ਮੁਕੱਦਮਾ ਇਸ ਪ੍ਰਕਾਰ ਹੈ ਕਿ ਹੌਲਦਾਰ ਗੁਰਮੇਲ ਸਿੰਘ ਸਮੇਤ ਸਾਥੀ ਕਰਮਚਾਰੀਆ ਦ ਬਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਇਲਾਕਾ ਥਾਣਾ ਦਾ ਰਵਾਨਾ ਸੀ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਦੇਵੀਵਾਲਾ ਪੁੱਜੀ ਤਾ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਜਗਦੀਸ਼ ਕੁਮਾਰ ਉਰਫ ਭੋਲਾ ਪੁੱਤਰ ਖਰੈਤੀ ਰਾਮ ਪੁੱਤਰ ਬੇਦੀ ਰਾਮ ਵਾਸੀ ਸੰਧੂ ਪੱਤੀ ਪਿੰਡ ਪੰਜਗਰਾਈ ਕਲਾ ਜੋ ਕਿ ਦੜਾ ਸੱਟਾ ਲਗਾਉਣ ਦਾ ਕੰਮ ਕਰਦਾ ਹੈ ਅੱਜ ਵੀ ਆਪਣੇ ਘਰ ਦੇ ਸਾਹਮਣੇ ਗਲੀ ਵਿੱਚ ਖੜਾ ਉੱਚੀ-ਉੱਚੀ ਅਵਾਜ ਵਿੱਚ ਕਹਿ ਰਿਹਾ ਹੈ ਕਿ ਜੇਕਰ ਕੋਈ ਆਦਮੀ ਮੇਰੇ ਪਾਸ ਆ ਕੇ ਕਿਸੇ ਖਾਸ ਨੰਬਰ ਤੇ ਦੜਾ ਸੱਟਾ ਲਾਵੇਗਾ ਤਾਂ ਉਸ ਦਾ ਨੰਬਰ ਆਉਣ ਤੇ ਉਸ ਨੂੰ ਇੱਕ ਰੁਪੈ ਦੇ ਬਦਲੇ 80 ਰੁਪੈ ਦਿੱਤੇ ਜਾਣਗੇǀ ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।
ਫਰੀਦਕੋਟ ਪੁਲਿਸ ਨਸ਼ਿਆਂ ਅਤੇ ਕ੍ਰਾਈਮ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਸੀਂ ਦਿਨ ਰਾਤ ਇੱਕ ਕਰਕੇ ਸਮਾਜ ਨੂੰ ਸੁਰੱਖਿਅਤ ਬਣਾਉਣ ਲਈ ਯਤਨਸ਼ੀਲ ਹਾਂ। ਫਰੀਦਕੋਟ ਪੁਲਿਸ ਵੱਲੋ ਪਬਲਿਕ ਨੂੰ ਅਪੀਲ ਹੈ ਕਿ ਜੇਕਰ ਤੁਹਾਡੇ ਕੋਲ ਨਸ਼ਾ ਵੇਚਣ ਵਾਲਿਆ ਸਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਤੁਸੀਂ ਉਸਦੀ ਜਾਣਕਾਰੀ ਸਾਨੂੰ ਸਿੱਧੇ ਤੌਰ ਤੇ ਡਰੱਗ ਹੈਲਪਲਾਈਨ ਨੰਬਰ 75270-29029 ਤੇ ਦੇ ਸਕਦੇ ਹੋ। ਤੁਹਾਡੀ ਪਹਿਚਾਣ ਪੂਰਨ ਤੌਰ ਤੇ ਗੁਪਤ ਰਹੇਗੀ।
-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।