ਈ ਫਲੂ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਸਕੂਲੀ ਬੱਚਿਆਂ ਨੂੰ ਕੀਤਾ ਜਾਗਰੂਕ
ਫਰੀਦਕੋਟ, 9 ਅਗਸਤ (ਪੰਜਾਬ ਡਾਇਰੀ)- ਸਿਵਲ ਸਰਜਨ ਫਰੀਦਕੋਟ ਡਾ ਅਨਿਲ ਗੋਇਲ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਹਰਿੰਦਰ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਜੀਵਨ ਵਾਲਾ ਦੇ ਸਕੂਲਾਂ ਵਿਖੇ ਆਈ ਫਲੂ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਸੰਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲੀ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਬੀ ਈ ਈ ਫਲੈਗ ਚਾਵਲਾ ਨੇ ਦੱਸਿਆ ਕਿ ਕੰਨਜਕਟਿਵਾਇਟਿਸ (ਅੱਖ ਦਾ ਫਲੂ) ਇਹ ਇੱਕ ਕਿਸਮ ਦੀ ਛੂਤ ਵਾਲੀ ਬਿਮਾਰੀ ਹੈ, ਜੋ ਵਾਇਰਸ ਜਾਂ ਬੈਕਟੀਰੀਆ ਕਾਰਨ ਅੱਖਾਂ ਨੂੰ ਪ੍ਰਭਾਵਿਤ ਕਰਦੀ ਹੈ। ਹਾਲ ਹੀ ਵਿੱਚ ਆਏ ਹੜ੍ਹਾਂ ਅਤੇ ਮੌਸਮ ਦੀ ਤਬਦੀਲੀ ਕਾਰਨ ਅੱਖਾਂ ਦਾ ਫਲੂ ਵੱਧ ਰਿਹਾ ਹੈ। ਇਸਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਸ ਨਾਲ ਅੱਖਾਂ ਵਿੱਚ ਲਾਲੀ ਵਧ ਜਾਣਾ, ਅੱਖਾਂ ਵਿੱਚ ਸੋਜ, ਖੁਜ਼ਲੀ, ਰੜਕ ਪੈਣਾ, ਜਲਨ ਹੋਣਾ, ਅੱਖਾਂ ਵਿੱਚੋਂ ਪਾਣੀ ਆਉਣਾ, ਪਲਕਾਂ ਤੇ ਚਿੱਟਾ ਤੇ ਹਲਕਾ ਪੀਲਾ ਚਿਪਚਿਪਾ ਤਰਲ ਜਮ੍ਹਾਂ ਹੋਣਾ, ਬੱਚਿਆਂ ਵਿੱਚ ਬੁਖ਼ਾਰ ਹੋਣਾ ਅਤੇ ਰੌਸ਼ਨੀ ਵਿੱਚ ਦੇਖਣ ਤੇ ਪਰੇਸ਼ਾਨੀ ਹੋਣਾ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਸਮੱਸਿਆਵਾਂ ਹੋਣ ਤੇ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਤੋਂ ਬਚਾਅ ਲਈ ਅੱਖਾਂ ਨੂੰ ਮਸਲਣਾ ਨਹੀਂ ਚਾਹੀਦਾ, ਅੱਖਾਂ ਤੇ ਕਾਲੇ ਚਸ਼ਮੇ ਦੀ ਵਰਤੋਂ ਕਰੋ। ਆਈ ਫਲੂ ਵਿੱਚ ਘਰੇਲੂ ਉਪਚਾਰ ਜਾਂ ਸਵੈ-ਨੁਸਖ਼ੇ ਦੀ ਵਰਤੋਂ ਕਰਨਾ ਨੁਕਸਾਨ ਦਾਇਕ ਹੋ ਸਕਦਾ ਹੈ।ਸੀ ਐਚ ਓ ਸਰਬਜੀਤ ਕੌਰ, ਸਿਹਤ ਵਰਕਰ ਰਾਜਵਿੰਦਰ ਕੌਰ ਨੇ ਆਈ ਫਲੂ ਦੀ ਰੋਕਥਾਮ ਲਈ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪਣੇ ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਣਾ ਚਾਹੀਦਾ ਹੈ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ। ਤੌਲੀਆ, ਰੁਮਾਲ, ਬੈੱਡਸ਼ੀਟ ਆਦਿ ਨੂੰ ਕਿਸੇ ਹੋਰ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਹੈ। ਸੰਕਰਮਿਤ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ, ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖੋ ਅਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਬਚੋ ਅਤੇ ਇਸ ਤੋਂ ਇਲਾਵਾ ਛੋਟੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।ਇਸ ਤੋਂ ਇਲਾਵਾ ਉਹਨਾਂ ਵੱਲੋਂ ਬਰਸਾਤੀ ਮੌਸਮ ਵਿੱਚ ਮੱਛਰ, ਮੱਖੀ ਅਤੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਹੋਰ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆ, ਦਸਤ ਰੋਗ, ਹੈਜਾ ਆਦਿ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਹਨਾਂ ਬੱਚਿਆਂ ਨੂੰ ਕਿਹਾ ਕਿ ਅੱਜ ਦੇ ਸੁਨੇਹੇ ਨੂੰ ਆਪਣੇ ਆਲੇ ਦੁਆਲੇ ਤੇ ਹੋਰਨਾਂ ਲੋਕਾਂ ਨਾਲ ਵੀ ਸਾਂਝਾ ਕੀਤਾ ਜਾਵੇ। ਇਸ ਮੌਕੇ ਸਕੂਲ ਮੁੱਖੀ, ਸਕੂਲਾਂ ਦੇ ਸਮੂਹ ਅਧਿਆਪਕ ਅਤੇ ਆਸ਼ਾ ਆਦਿ ਹਾਜ਼ਰ ਸਨ।