ਉਹ ਸਾਡੀ ਤਾਂ ਸ਼ਰਮ ਨਹੀਂ ਮੰਨਦਾ, ਕੀ ਪਤਾ ਤੁਹਾਡੀ ਮੰਨ ਲਵੇ… ਜੱਸੀ ਦੀ ਹਨੀ ਸਿੰਘ ਦੇ ਮਾਤਾ-ਪਿਤਾ ਨੂੰ ਬੇਨਤੀ
ਇਸ ਵੀਡੀਓ ਮਾਮਲੇ ‘ਚ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਹਨੀ ਸਿੰਘ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੈਂ ਇਸ ਬਾਰੇ ਕੁੱਝ ਬੋਲਣਾ ਨਹੀਂ ਚਾਹੁੰਦਾ ਸੀ ਪਾਣੀ ਸਿਰ ਤੋਂ ਲੰਘ ਗਿਆ ਹੈ, ਇਸ ਲਈ ਬੋਲਣਾ ਪੈ ਰਿਹਾ। ਇਹ ਇੱਕ ਵਾਰ ਫਿਰ ਤੋਂ ਗੰਦ ਬੋਲਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਇਹ ਵਧਦਾ ਜਾਵੇਗਾ।

ਚੰਡੀਗੜ੍ਹ- ਮਸ਼ਹੂਰ ਪੰਜਾਬ ਸਿੰਗਰ ਤੇ ਰੈਪਰ ਯੋ ਯੋ ਹਨੀ ਸਿੰਘ ਨਵੇਂ ਵਿਵਾਦ ‘ਚ ਘਿਰ ਗਏ ਹਨ। ਬੀਤੀ ਦਿਨੀਂ ਦਿੱਲੀ ਕੰਸਰਟ ‘ਚ ਸਟੇਜ਼ ‘ਤੇ ਗਾਉਂਦੇ ਹੋਏ ਉਨ੍ਹਾਂ ਨੇ ਸਰੇਆਮ ਬਹੁਤ ਹੀ ਅਸ਼ਲੀਲ ਟਿੱਪਣੀਆਂ ਕੀਤੀਆਂ। ਉਨ੍ਹਾਂ ਨੇ ਦਿੱਲੀ ਦੀ ਠੰਡ ਬਾਰੇ ਨੌਜਵਾਨਾਂ ਅੱਗੇ ਅਸ਼ਲੀਲ ਟਿੱਪਣੀਆਂ ਕੀਤੀਆਂ। ਇਹ ਵੀਡੀਓ ਇੰਟਰਨੈਟ ‘ਤੇ ਕਾਫੀ ਵਾਇਰਲ ਹੋਈ, ਜਿਸ ਤੋਂ ਬਾਅਦ ਹਨੀ ਸਿੰਘ ਨੂੰ ਟਰੋਲਿੰਗ ਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ ਅਤੇ ਗੁਰਦਾਸਪੁਰ ਦੇ ਡੀਸੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕੰਪਲੈਕਸ ਖਾਲੀ ਕਰਵਾਇਆ
ਉੱਥੇ ਹੀ, ਇਸ ਵੀਡੀਓ ਮਾਮਲੇ ‘ਚ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਹਨੀ ਸਿੰਘ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੈਂ ਇਸ ਬਾਰੇ ਕੁੱਝ ਬੋਲਣਾ ਨਹੀਂ ਚਾਹੁੰਦਾ ਸੀ ਪਾਣੀ ਸਿਰ ਤੋਂ ਲੰਘ ਗਿਆ ਹੈ, ਇਸ ਲਈ ਬੋਲਣਾ ਪੈ ਰਿਹਾ। ਇਹ ਇੱਕ ਵਾਰ ਫਿਰ ਤੋਂ ਗੰਦ ਬੋਲਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਇਹ ਵਧਦਾ ਜਾਵੇਗਾ।
ਜੱਸੀ ਨੇ ਕਿਹਾ ਜਦੋਂ ਅਸੀਂ ਇੱਕ-ਦੂਜੇ ਨੂੰ ਬੋਲਦੇ ਹਾਂ ਤਾਂ ਲੋਕ ਸਾਨੂੰ ਰਾਈਵਲ ਮੰਨ ਲੈਂਦੇ ਹਨ, ਸੋਚਦੇ ਹਨ ਕਿ ਇਹ ਸੜਦੇ ਹਨ। ਪਰ ਮੈਂ ਹਨੀ ਸਿੰਘ ਦੇ ਮਾਤਾ-ਪਿਤਾ, ਭੈਣ-ਭਰਾਵਾਂ ਨੂੰ ਬੇਨਤੀ ਕਰਦਾ ਹਾਂ ਜੇਕਰ ਉਸ ਦੀ ਕੋਈ ਭੈਣ ਹੈ ਤਾਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਨੂੰ ਸਮਝਾਉਣ। ਕਿਸੇ ਹੋਰ ਦੀ ਤਾਂ ਇਹ ਸ਼ਰਮ ਨਹੀਂ ਮੰਨਦਾ ਕੀ ਪਤਾ ਇਹ ਤੁਹਾਡੀ ਸ਼ਰਮ ਮੰਨ ਲਵੇ। ਨਹੀਂ ਤਾਂ ਇਸ ਦਾ ਗੰਦ ਨੇ ਵਧਦੇ ਜਾਣਾ ਹੈ।
ਇਹ ਵੀ ਪੜ੍ਹੋ- ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਤੋਂ ਵੱਡੀ ਰਾਹਤ, ਬੇਬੇ ਮਹਿੰਦਰ ਕੌਰ ਨੇ ਕਿਹਾ ਉਹ ਫੈਸਲੇ ਵਿਰੁੱਧ ਅਪੀਲ ਕਰੇਗੀ
ਗਾਇਕ ਜੱਸੀ ਨੇ ਕਿਹਾ ਕਿ ਮੈਂ ਅੰਟੀ, ਅੰਕਲ ਤੇ ਭੈਣ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਨੂੰ ਰੋਕੋ। ਇਸ ਨੂੰ ਸਮਝਾਓ ਕਿ ਲੋਕਾਂ ਦੇ ਬੱਚਿਆਂ ਕੁਰਾਹੇ ਨਾ ਪਾਏ। ਅਸੀਂ ਇਸ ਸਮਾਜ ‘ਚ ਰਹਿਣਾ ਹੈ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


