ਉੱਤਰੀ ਜ਼ੋਨਲ ਮੀਟਿੰਗ ਦੌਰਾਨ CM ਭਗਵੰਤ ਮਾਨ ਨੇ ਚੁੱਕੇ ਅਹਿਮ ਮੁੱਦੇ
ਅੰਮ੍ਰਿਤਸਰ, 26 ਸਤੰਬਰ (ਰੋਜਾਨਾ ਸਪੋਕਸਮੈਨ)- – ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਉੱਤਰੀ ਖੇਤਰੀ ਕੌਂਸਲ ਦੀ 31ਵੀਂ ਮੀਟਿੰਗ ਸ਼ੁਰੂ ਹੋ ਗਈ ਹੈ। ਇੱਥੇ ਗ੍ਰਹਿ ਮੰਤਰੀ ਦੇ ਇੱਕ ਪਾਸੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਬੈਠੇ ਨਜ਼ਰ ਆਏ। ਉਨ੍ਹਾਂ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਮੰਚ ‘ਤੇ ਮੌਜੂਦ ਹਨ।
ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਦਰਪੇਸ਼ ਸਮੱਸਿਆਵਾਂ ਦਾ ਮੁੱਦਾ ਉਠਾਇਆ। ਸੀਐਮ ਮਾਨ ਨੇ ਕਿਹਾ ਕਿ ਜਦੋਂ ਪੰਜਾਬ ਹੜ੍ਹਾਂ ਵਿਚ ਡੁੱਬ ਰਿਹਾ ਸੀ ਤਾਂ ਪਾਣੀ ਮੰਗਣ ਵਾਲੇ ਸੂਬਿਆਂ ਨੇ ਮੂੰਹ ਮੋੜ ਲਿਆ ਵੈਸੇ ਇਹ ਪੰਜਾਬ ਤੋਂ ਪਾਣੀ ਮੰਗਦੇ ਰਹਿੰਦੇ ਹਨ। ਸੀਐਮ ਮਾਨ ਨੇ ਇਸ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ ਤਾਂ ਜੋ ਮੁੜ ਅਜਿਹੀ ਸਮੱਸਿਆ ਨਾ ਆਵੇ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ ਵੀ ਕਈ ਮੁੱਦੇ ਚੁੱਕੇ ਹਨ। ਜਿਹਨਾਂ ਵਿਚ ਬੀਬੀਐੱਮਬੀ, ਪੰਜਾਬ ਯੂਨੀਵਰਸਿਟੀ, ਆਰਡੀਐੱਫ ਦਾ ਮੁੱਦਾ ਸ਼ਾਮਲ ਹੈ।
ਮੁੱਖ ਮੰਤਰੀ ਭਗਵੰਤ ਮਾਨ BBMB ਵਿਚ ਮੈਂਬਰ ਪਾਵਰ ਦੀ ਨਿਯੁਕਤੀ ਲਈ ਪੁਰਾਣੀ ਪ੍ਰਕਿਰਿਆ ਦੀ ਕੀਤੀ ਮੰਗ
– RDF ਦੇ ਮੁੱਦੇ ‘ਤੇ ਵੀ ਛੇੜੀ ਚਰਚਾ
– ਫਰਜ਼ੀ ਟਰੈਵਲ ਏਜੰਟ ਦਾ ਮੁੱਦਾ ਵੀ ਚੁੱਕਿਆ
– ਪੰਜਾਬ ਯੂਨੀਵਰਸਿਟੀ ਵਿਚ ਹਰਿਆਣਾ ਦੇ ਕਾਲਜਾਂ ਨੂੰ ਮਾਨਤਾ ਦੇਣ ਦਾ ਮੁੱਦਾ ਵੀ ਗਰਮਾਇਆ
– ਹੜ੍ਹ ਪ੍ਰਭਾਵਿਤ ਲੋਕਾਂ ਲਈ ਫੰਡ ਜਾਰੀ ਦੇ ਨਿਯਮਾਂ ‘ਚ ਵੀ ਬਦਲਾਅ ਦੀ ਕੀਤੀ ਮੰਗ