Image default
About us

ਊਨਾ ਤੋਂ ਅਯੁੱਧਿਆ ਜਾਵੇਗੀ ਸਪੈਸ਼ਲ ਟਰੇਨ, ਹਿਮਾਚਲ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸ਼ਰਧਾਲੂਆਂ ਨੂੰ ਮਿਲੇਗਾ ਫਾਇਦਾ

ਊਨਾ ਤੋਂ ਅਯੁੱਧਿਆ ਜਾਵੇਗੀ ਸਪੈਸ਼ਲ ਟਰੇਨ, ਹਿਮਾਚਲ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸ਼ਰਧਾਲੂਆਂ ਨੂੰ ਮਿਲੇਗਾ ਫਾਇਦਾ

 

 

 

Advertisement

 

ਹਿਮਾਚਲ ਪ੍ਰਦੇਸ਼, 21 ਦਸੰਬਰ (ਡੇਲੀ ਪੋਸਟ ਪੰਜਾਬੀ)- ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਅਯੁੱਧਿਆ ਲਈ 8 ਫਰਵਰੀ ਨੂੰ ਸਪੈਸ਼ਲ ਟਰੇਨ ਚਲਾਈ ਜਾ ਰਹੀ ਹੈ। ਰਾਜ ਦੇ ਲੋਕ ਇਸ ਵਿੱਚ ਯਾਤਰਾ ਕਰ ਸਕਣਗੇ ਅਤੇ ਸ਼੍ਰੀ ਰਾਮ ਦੇ ਦਰਸ਼ਨਾਂ ਲਈ ਅਯੁੱਧਿਆ ਜਾ ਸਕਣਗੇ। ਇਸ ਦੇ ਲਈ ਅਗਲੇ ਹਫਤੇ ਤੋਂ ਆਨਲਾਈਨ ਅਤੇ ਆਫਲਾਈਨ ਟਿਕਟ ਬੁਕਿੰਗ ਸ਼ੁਰੂ ਹੋ ਜਾਵੇਗੀ। ਨਵੇਂ ਸਾਲ ‘ਚ 22 ਜਨਵਰੀ ਨੂੰ ਸ਼੍ਰੀ ਰਾਮ ਅਯੁੱਧਿਆ ‘ਚ ਨਵੇਂ ਬਣੇ ਵਿਸ਼ਾਲ ਮੰਦਰ ਦੇ ਪਾਵਨ ਅਸਥਾਨ ‘ਚ ਬਿਰਾਜਮਾਨ ਹੋਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ‘ਤੇ ਸ਼੍ਰੀ ਰਾਮ ਦੇ ਦਰਸ਼ਨਾਂ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਸਹੂਲਤ ਲਈ ਦੇਸ਼ ਭਰ ‘ਚ 1000 ਵਿਸ਼ੇਸ਼ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਟਰੇਨ ਹਿਮਾਚਲ ਦੇ ਊਨਾ ਤੋਂ ਚੱਲੇਗੀ। ਇਹ ਟਰੇਨ 7 ਫਰਵਰੀ ਨੂੰ ਦੁਪਹਿਰ 3:50 ਵਜੇ ਊਨਾ ਦੇ ਅੰਬ-ਅੰਦੌਰਾ ਰੇਲਵੇ ਸਟੇਸ਼ਨ ਤੋਂ ਚੱਲੇਗੀ। ਅੰਬ-ਅੰਦੌਰਾ ਤੋਂ ਊਨਾ, ਚੰਡੀਗੜ੍ਹ, ਅੰਬਾਲਾ, ਸਹਾਰਨਪੁਰ, ਮੁਰਾਦਾਬਾਦ, ਆਜ਼ਮਗੜ੍ਹ, ਲਖਨਊ ਤੋਂ ਹੁੰਦੇ ਹੋਏ ਇਹ ਰੇਲ ਗੱਡੀ 8 ਫਰਵਰੀ ਨੂੰ ਸਵੇਰੇ 9.25 ਵਜੇ ਸ਼੍ਰੀ ਰਾਮ ਦੀ ਨਗਰੀ ਅਯੁੱਧਿਆ ਪਹੁੰਚੇਗੀ।

ਟਰੇਨ ਨੂੰ 942.47 ਕਿਲੋਮੀਟਰ ਦਾ ਸਫਰ ਤੈਅ ਕਰਨ ‘ਚ 17 ਘੰਟੇ 35 ਮਿੰਟ ਲੱਗਣਗੇ। ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਪੂਰਾ ਦਿਨ ਮਿਲੇਗਾ। ਅਗਲੇ ਦਿਨ ਯਾਨੀ 9 ਫਰਵਰੀ ਨੂੰ ਟਰੇਨ ਊਨਾ ਪਰਤੇਗੀ। ਇਸ ਸਪੈਸ਼ਲ ਟਰੇਨ ਵਿੱਚ 10 ਏਸੀ ਕੋਚ ਅਤੇ 10 ਸਲੀਪਰ ਕੋਚ ਹੋਣਗੇ। ਹਿਮਾਚਲ ਦੇ ਊਨਾ, ਕਾਂਗੜਾ, ਬਿਲਾਸਪੁਰ, ਹਮੀਰਪੁਰ ਜ਼ਿਲ੍ਹਿਆਂ ਤੋਂ ਇਲਾਵਾ ਪੰਜਾਬ, ਚੰਡੀਗੜ੍ਹ, ਹਰਿਆਣਾ ਤੋਂ ਵੀ ਸ਼ਰਧਾਲੂ ਇਸ ਦਾ ਲਾਭ ਉਠਾ ਕੇ ਅਯੁੱਧਿਆ ਵਿਖੇ ਦੋ ਮਹੀਨੇ ਤੱਕ ਚੱਲਣ ਵਾਲੇ ਮਹਾਂਉਤਸਵ ਦਾ ਹਿੱਸਾ ਬਣ ਸਕਣਗੇ।

Advertisement

ਰੇਲਗੱਡੀ ਦੀ ਸਮਾਂ ਸਾਰਣੀ
ਟਰੇਨ 7 ਫਰਵਰੀ ਨੂੰ ਦੁਪਹਿਰ 3:50 ਵਜੇ ਅੰਬ-ਅੰਦੌਰਾ ਤੋਂ ਰਵਾਨਾ ਹੋਵੇਗੀ।
ਸ਼ਾਮ 4:12 ਵਜੇ ਟਰੇਨ ਊਨਾ ਰੇਲਵੇ ਸਟੇਸ਼ਨ ਪਹੁੰਚੇਗਾ।
ਟਰੇਨ ਊਨਾ ਤੋਂ 4:14 ‘ਤੇ ਰਵਾਨਾ ਹੋਵੇਗੀ ਅਤੇ 4:40 ‘ਤੇ ਨੰਗਲ ਡੈਮ ਪਹੁੰਚੇਗੀ।
ਇਹ ਨੰਗਲ ਡੈਮ ਤੋਂ 4:42 ‘ਤੇ ਰਵਾਨਾ ਹੋਵੇਗੀ।
ਟਰੇਨ ਸ਼ਾਮ 6:43 ‘ਤੇ ਚੰਡੀਗੜ੍ਹ ਪਹੁੰਚੇਗੀ ਅਤੇ ਇੱਥੋਂ ਸ਼ਾਮ 6:55 ‘ਤੇ ਰਵਾਨਾ ਹੋਵੇਗੀ।
ਸ਼ਾਮ 7:40 ‘ਤੇ ਟਰੇਨ ਅੰਬਾਲਾ ਪਹੁੰਚੇਗੀ ਅਤੇ 7:45 ‘ਤੇ ਅਗਲੇ ਪੜਾਅ ਲਈ ਰਵਾਨਾ ਹੋਵੇਗੀ।
ਟਰੇਨ 9.30 ‘ਤੇ ਸਹਾਰਨਪੁਰ ਪਹੁੰਚੇਗੀ, 10 ਮਿੰਟ ਦੇ ਰੁਕਣ ਤੋਂ ਬਾਅਦ 9:40 ‘ਤੇ ਰਵਾਨਾ ਹੋਵੇਗੀ।
ਦੁਪਹਿਰ 12:47 ‘ਤੇ ਟਰੇਨ ਮੁਰਾਦਾਬਾਦ ਪਹੁੰਚੇਗੀ ਅਤੇ 12.55 ‘ਤੇ ਰਵਾਨਾ ਹੋਵੇਗੀ।
ਟਰੇਨ ਸਵੇਰੇ 9:25 ‘ਤੇ ਅਯੁੱਧਿਆ ਸ਼ਹਿਰ ਪਹੁੰਚੇਗੀ।

ਵਿਸ਼ੇਸ਼ ਰੇਲ ਗੱਡੀ 9 ਫਰਵਰੀ ਨੂੰ ਸਵੇਰੇ 11:45 ਵਜੇ ਅਯੁੱਧਿਆ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ। ਰੇਲਗੱਡੀ ਲਖਨਊ, ਆਲਮਨਗਰ, ਮੁਰਾਦਾਬਾਦ, ਸਹਾਰਨਪੁਰ, ਅੰਬਾਲਾ, ਚੰਡੀਗੜ੍ਹ, ਨੰਗਲ ਡੈਮ, ਊਨਾ ਰਾਹੀਂ ਸਵੇਰੇ 6:15 ਵਜੇ ਅੰਬ-ਅੰਦੌਰਾ ਰੇਲਵੇ ਸਟੇਸ਼ਨ ਪਹੁੰਚੇਗੀ। ਊਨਾ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਰੋਦਾਸ਼ ਸਿੰਘ ਨੇ ਦੱਸਿਆ ਕਿ 7 ਫਰਵਰੀ ਨੂੰ ਵਿਸ਼ੇਸ਼ ਟਰੇਨ ਚਲਾਈ ਜਾਵੇਗੀ। ਅਗਲੇ ਤਿੰਨ-ਚਾਰ ਦਿਨਾਂ ਵਿੱਚ ਜਿਵੇਂ ਹੀ ਟਰੇਨ ਦਾ ਨੰਬਰ ਮਿਲੇਗਾ, ਇਸਦੀ ਬੁਕਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਅਯੁੱਧਿਆ ਜਾਣ ਦੇ ਚਾਹਵਾਨ ਲੋਕ ਔਨਲਾਈਨ ਅਤੇ ਔਫਲਾਈਨ ਦੋਵਾਂ ਤਰੀਕਿਆਂ ਨਾਲ ਬੁਕਿੰਗ ਕਰ ਸਕਣਗੇ।

Related posts

ਲੈਂਟਰ ਡਿੱਗਣ ਮਾਮਲੇ ‘ਤੇ ਸਿੱਖਿਆ ਵਿਭਾਗ ਦੀ ਕਾਰਵਾਈ, ਪੰਜਾਬ ਭਰ ਦੇ ਸਕੂਲਾਂ ਲਈ ਐਡਵਾਈਜ਼ਰੀ ਜਾਰੀ

punjabdiary

Breaking- ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਦੇ ਵਿਧਾਨ ਸਭਾ ਹਲਕਾ ਦੇ ਸ਼ਹਿਰ ਮਲੋਟ ਵਿਖੇ ਐਤਵਾਰ ਨੂੰ ਅਰਥੀ ਫੂਕ ਮੁਜਾਹਰਾ – ਬਰਗਾੜੀ, ਰੇਸ਼ਮ ਸਿੰਘ

punjabdiary

ਜਸਟਿਸ ਅਜੀਤ ਸਿੰਘ ਬੈਂਸ ਦਾ 101ਵਾਂ ਜਨਮ

punjabdiary

Leave a Comment