Image default
ਤਾਜਾ ਖਬਰਾਂ

ਏਜੰਟਾਂ ਦੇ ਧੋਖੇ ਕਰ ਕੇ ਪੰਜਾਬੀ ਨੌਜਵਾਨ ਇਕ ਸਾਲ ਤੋਂ ਇੰਡੋਨੇਸ਼ੀਆ ਦੀ ਜੇਲ ‘ਚ ਬੰਦ

ਏਜੰਟਾਂ ਦੇ ਧੋਖੇ ਕਰ ਕੇ ਪੰਜਾਬੀ ਨੌਜਵਾਨ ਇਕ ਸਾਲ ਤੋਂ ਇੰਡੋਨੇਸ਼ੀਆ ਦੀ ਜੇਲ ‘ਚ ਬੰਦ

 

 

ਚੰਡੀਗੜ੍ਹ, 24 ਜੂਨ (ਰੋਜਾਨਾ ਸਪੋਕਸਮੈਨ)- ਅੰਤਰਰਾਸ਼ਟਰੀ ਸਰਹੱਦ ਨੇੜੇ ਸਥਿਤ ਪਿੰਡ ਮੋਧੇ ਦੇ ਗੁਰਮੇਜ ਸਿੰਘ (22) ਅਤੇ ਉਸ ਦੇ ਚਚੇਰੇ ਭਰਾ ਅਜੈਪਾਲ ਸਿੰਘ (22) ਦੇ ਪਰਿਵਾਰਕ ਮੈਂਬਰ ਅੱਜ ਬਹੁਤ ਨਿਰਾਸ਼ ਹਨ। ਇਮੀਗ੍ਰੇਸ਼ਨ ਠੱਗਾਂ ਵੱਲੋਂ ਧੋਖਾ ਦਿੱਤੇ ਜਾਣ ਮਗਰੋਂ ਦੋਵੇਂ ਚਚੇਰੇ ਭਰਾ ਲਗਭਗ ਇੱਕ ਸਾਲ ਤੋਂ ਇੰਡੋਨੇਸ਼ੀਆ ਦੀ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਤਲ ਦੇ ਝੂਠੇ ਕੇਸ ਵਿਚ ਫਸਾਇਆ ਗਿਆ ਹੈ ਅਤੇ ਸਰਕਾਰ ਅਜੇ ਤੱਕ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਨਹੀਂ ਬਣਾ ਸਕੀ ਹੈ।

Advertisement

ਗੁਰਮੇਜ ਸਿੰਘ ਦੇ ਪਿਤਾ ਸਾਹਿਬ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਇੰਡੋਨੇਸ਼ੀਆ ਵਿਚ ਕਤਲ ਦੇ ਇਕ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸਾਢੇ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਾਹਿਬ ਸਿੰਘ ਨੇ ਕਿਹਾ ਕਿ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ

ਪਰ ਅਜੇ ਤੱਕ ਕੋਈ ਲਾਭ ਨਹੀਂ ਹੋਇਆ। ਉਹਨਾਂ ਕਿਹਾ ਕਿ ਉਸ ਨੇ ਆਪਣੇ ਬੇਟੇ ਨੂੰ ਅਮਰੀਕਾ ਭੇਜਣ ਲਈ ਆਪਣੀ ਜ਼ਮੀਨ ਅਤੇ ਹੋਰ ਜਾਇਦਾਦ ਗਿਰਵੀ ਰੱਖੀ। ਅਜੈਪਾਲ ਦੇ ਪਿਤਾ ਸੁਖਚੈਨ ਸਿੰਘ ਨੇ ਵੀ ਅਜੈਪਾਲ ਨੂੰ ਵਿਦੇਸ਼ ਭੇਜਣ ਲਈ ਆਪਣੀ ਖੇਤੀ ਵਾਲੀ ਜ਼ਮੀਨ ਗਿਰਵੀ ਰੱਖੀ ਸੀ। ਐਫ.ਆਈ.ਆਰ. ਦਰਜ ਕਰਨ ਦੇ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਵੀ ਪੁਲਿਸ ਇਸ ਮਾਮਲੇ ਵਿਚ ਕੋਈ ਸਫ਼ਲਤਾ ਪ੍ਰਾਪਤ ਕਰਨ ਵਿਚ ਅਸਫ਼ਲ ਰਹੀ ਹੈ।

ਗੁਰਮੇਜ ਅਤੇ ਅਜੈਪਾਲ ਫੇਸਬੁੱਕ ਰਾਹੀਂ ਦਿੱਲੀ ਦੇ ਚਰਨਜੀਤ ਸਿੰਘ ਸੋਢੀ ਦੇ ਸੰਪਰਕ ਵਿਚ ਆਏ ਸਨ। ਏਜੰਟ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਉਹ 35 ਲੱਖ ਰੁਪਏ ਵਿਚ ਅਮਰੀਕਾ ਦੀ ਉਨ੍ਹਾਂ ਦੀ ਸੁਰੱਖਿਅਤ ਯਾਤਰਾ ਦਾ ਪ੍ਰਬੰਧ ਕਰ ਸਕਦਾ ਹੈ। ਏਜੰਟ ਨੂੰ 2500 ਡਾਲਰ (ਲਗਭਗ 2 ਲੱਖ ਰੁਪਏ) ਦੀ ਅਦਾਇਗੀ ਕੀਤੀ ਗਈ ਸੀ ਅਤੇ ਦੋਵੇਂ ਚਚੇਰੇ ਭਰਾ ਪਿਛਲੇ ਸਾਲ 5 ਮਈ ਨੂੰ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਏ ਸਨ।

ਚਾਰ ਦਿਨ ਬਾਅਦ, ਉਹ ਇੰਡੋਨੇਸ਼ੀਆ ਲਈ ਇੱਕ ਉਡਾਣ ਵਿਚ ਸਵਾਰ ਹੋਏ। ਉਥੇ ਪਹੁੰਚਣ ‘ਤੇ ਚਰਨਜੀਤ ਸਿੰਘ ਸੋਢੀ ਦਾ ਸਾਥੀ ਸੰਨੀ ਕੁਮਾਰ ਜੋ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ, ਅਤੇ ਉਸ ਦੇ ਸਾਥੀ ਉਨ੍ਹਾਂ ਨੂੰ ਇਕ ਕਮਰੇ ‘ਚ ਲੈ ਗਏ। ਉਨ੍ਹਾਂ ਨੇ ਪਾਸਪੋਰਟ ਸਮੇਤ ਉਨ੍ਹਾਂ ਦੇ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲੈ ਲਏ। ਸਾਹਿਬ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਤਸੀਹੇ ਦਿੱਤੇ ਗਏ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੁੰਮਰਾਹਕੁੰਨ ਫ਼ੋਨ ਕਰਨ ਲਈ ਮਜਬੂਰ ਕੀਤਾ ਗਿਆ ਕਿ ਉਹ ਸੁਰੱਖਿਅਤ ਹਨ ਅਤੇ ਜਲਦੀ ਹੀ ਅਮਰੀਕਾ ਦੀ ਯਾਤਰਾ ਸ਼ੁਰੂ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਸੌਦੇ ਦੀ ਬਾਕੀ ਰਕਮ ਤੁਰੰਤ ਉਨ੍ਹਾਂ ਨੂੰ ਟ੍ਰਾਂਸਫਰ ਕੀਤੀ ਜਾਵੇ।

Advertisement

ਹਾਲਾਂਕਿ, 13 ਮਈ ਨੂੰ ਏਜੰਟਾਂ ਵਿਚਾਲੇ ਪੈਸੇ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ। ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਚਚੇਰੇ ਭਰਾ ਉੱਥੋਂ ਭੱਜਣ ‘ਚ ਕਾਮਯਾਬ ਹੋ ਗਏ। ਉਹ ਹਵਾਈ ਅੱਡੇ ‘ਤੇ ਪਹੁੰਚੇ ਅਤੇ ਆਪਣੇ ਪਰਿਵਾਰਾਂ ਨੂੰ ਫ਼ੋਨ ਕਰਕੇ ਆਪਣੀਆਂ ਮੁਸ਼ਕਲਾਂ ਦੱਸੀਆਂ। ਉਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਉਨ੍ਹਾਂ ਲਈ ਵਾਪਸੀ ਦੀਆਂ ਟਿਕਟਾਂ ਦਾ ਪ੍ਰਬੰਧ ਕਰਨ ਲਈ ਕਿਹਾ।

ਵਟਸਐਪ ‘ਤੇ ਟਿਕਟਾਂ ਪ੍ਰਾਪਤ ਕਰਨ ਤੋਂ ਬਾਅਦ, ਉਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਨੇ ਬੋਰਡਿੰਗ ਪਾਸ ਪ੍ਰਾਪਤ ਕਰ ਲਏ ਹਨ। ਹਾਲਾਂਕਿ, ਇਸ ਤੋਂ ਪਹਿਲਾਂ ਕਿ ਉਹ ਜਹਾਜ਼ ਵਿਚ ਸਵਾਰ ਹੁੰਦੇ, ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿਚ ਪਰਿਵਾਰਾਂ ਨੂੰ ਕਤਲ ਦੇ ਕੇਸ ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ਬਾਰੇ ਪਤਾ ਲੱਗਿਆ।

ਇੰਡੋਨੇਸ਼ੀਆ ਵਿਚ ਗ੍ਰਿਫ਼ਤਾਰੀ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਟਰੈਵਲ ਏਜੰਟ ਚਰਨਜੀਤ ਸਿੰਘ ਸੋਢੀ ਵਾਸੀ ਦਿੱਲੀ ਅਤੇ ਸੰਨੀ ਕੁਮਾਰ ਵਾਸੀ ਹੋਸ਼ੀਆਪੁਰ ਖਿਲਾਫ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਸਨ। ਹਾਲਾਂਕਿ, ਪੁਲਿਸ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਕਰਨ ਵਿਚ ਅਸਫ਼ਲ ਰਹੀ ਹੈ।
ਅਟਾਰੀ ਦੇ ਡੀਐਸਪੀ ਸੁਖਜਿੰਦਰ ਸਿੰਘ ਥਾਪਰ ਨੇ ਕਿਹਾ ਕਿ ਪੀੜਤ ਪਰਿਵਾਰਾਂ ਕੋਲ ਸੋਢੀ ਦਾ ਪਤਾ ਨਹੀਂ ਸੀ। ਇਸੇ ਕਾਰਨ ਪੁਲਿਸ ਹੁਣ ਤੱਕ ਉਸ ਦਾ ਪਤਾ ਨਹੀਂ ਲਗਾ ਸਕੀ ਸੀ। ਉਨ੍ਹਾਂ ਕਿਹਾ ਕਿ ਸੰਨੀ ਪਹਿਲਾਂ ਹੀ ਇੰਡੋਨੇਸ਼ੀਆ ‘ਚ ਸੀ।

Advertisement

Related posts

Breaking- ਅੱਜ ਆਉਣਗੇ ਨਤੀਜੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ

punjabdiary

Breaking- ਲਵਲੀ ਯੂਨੀਵਰਸਿਟੀ ਵਿਚ ਵਾਪਰੀ ਘਟਨਾ ਵਿਚ ਮਰਨ ਵਾਲੇ ਨੌਜਵਾਨ ਦੀ ਖੁਦਕੁਸ਼ੀ ਦਾ ਜ਼ਿੰਮੇਵਾਰ ਪ੍ਰੋਫੈਸਰ

punjabdiary

ਪੰਜਾਬ ਵਿਚ ਗਰਮੀ ਨੇ ਤੋੜੇ ਰਿਕਾਰਡ, ਇਸ ਸ਼ਹਿਰ ‘ਚ ਸਭ ਤੋਂ ਵੱਧ ਤਾਪਮਾਨ, 5 ਦਿਨਾਂ ਲਈ ਰੈੱਡ ਅਲਰਟ

punjabdiary

Leave a Comment