ਐਸ.ਐਸ.ਪੀ. ਨੂੰ ਅਹੁਦਾ ਸੰਭਾਲਣ ’ਤੇ ਮਿਸ਼ਨ ਆਗੂਆਂ ਵੱਲੋਂ ਵਧਾਈ
— ਜਲਦੀ ਕੀਤੀ ਜਾਵੇਗੀ ਮੁਲਾਕਾਤ
ਸ੍ਰੀ ਮੁਕਤਸਰ ਸਾਹਿਬ, 04 ਅਪ੍ਰੈਲ – ਧਰੁਮਨ ਐਚ. ਨਿੰਬਾਲੇ ਆਈ.ਪੀ.ਐਸ. ਨੇ ਜਿਲੇ ਦੇ ਨਵੇਂ ਐਸ.ਐਸ.ਪੀ. ਵਜੋਂ ਅਹੁਦਾ ਸੰਭਾਲ ਲਿਆ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਸ੍ਰੀ ਨਿੰਬਾਲੇ ਵੱਲੋਂ ਅਹੁਦਾ ਸੰਭਾਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਮਿਸ਼ਨ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਸਮੇਤ ਸੰਸਥਾ ਦੇ ਚੀਫ ਪੈਟਰਨ ਗੁਰਚਰਨ ਸਿੰਘ ਸੰਧੂ ਸਾਬਕਾ ਡੀ.ਟੀ.ਓ., ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ, ਸਲਾਹਕਾਰ ਇੰਜ. ਅਸ਼ੋਕ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਮੀਤ ਪ੍ਰਧਾਨ ਬਿੰਦਰ ਗੋਨਿਆਣਾ ਪੀ.ਏ. ਸਮੇਤ ਸਮੂਹ ਆਗੂਆਂ ਅਤੇ ਮੈਂਬਰਾਂ ਨੇ ਨਵੇਂ ਜਿਲਾ ਪੁਲਿਸ ਮੁਖੀ ਨੂੰ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ ਹੈ। ਉਕਤ ਆਗੂਆਂ ਨੇ ਕਿਹਾ ਹੈ ਕਿ ਸ੍ਰੀ ਨਿੰਬਾਲੇ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਦੀ ਕਾਰਜਸ਼ੈਲੀ ਹੋਰ ਵੀ ਵਧੀਆ ਹੋ ਜਾਵੇਗੀ। ਮਿਸ਼ਨ ਪ੍ਰਧਾਨ ਢੋਸੀਵਾਲ ਨੇ ਕਿਹਾ ਕਿ ਜਲਦੀ ਹੀ ਵਿਕਾਸ ਮਿਸ਼ਨ ਵੱਲੋਂ ਨਵੇਂ ਜਿਲਾ ਪੁਲਿਸ ਮੁਖੀ ਨਾਲ ਮੁਲਾਕਾਤ ਕੀਤੀ ਜਾਵੇਗੀ। ਮੁਲਾਕਾਤ ਦੌਰਾਨ ਜਿਲੇ ਅੰਦਰ ਅਮਨ ਕਾਨੂੰਨ ਦੀ ਸਥਿਤੀ, ਮੋਬਾਇਲ ਚੋਰਾਂ ਅਤੇ ਝਪਟਮਾਰਾ, ਬਾਜਾਰਾਂ ਅੰਦਰ ਨਜਾਇਜ਼ ਕਬਜੇ, ਟ੍ਰੈਫਿਕ, ਸਕੂਲੀ ਵਿਦਿਆਰਥੀਆਂ ਨੂੰ ਸਕੂਲ ਆਉਣ ਜਾਣ ਸਮੇਂ ਪੇਸ਼ ਆਉਂਦੀਆਂ ਮੁਸ਼ਕਲਾਂ ਸਮੇਤ ਹੋਰ ਲੋਕ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਜਾਵੇਗੀ।
ਫੋਟੋ ਕੈਪਸ਼ਨ : ਐਸ.ਐਸ.ਪੀ. ਧਰੁਮਨ ਐਚ. ਨਿੰਬਾਲੇ।