Image default
About us

ਐਸ.ਜੀ.ਪੀ.ਸੀ. ਨੇ ਪੀ.ਟੀ.ਸੀ. ਨੂੰ ਭੇਜਿਆ 24.90 ਲੱਖ ਰੁਪਏ ਦੇ ਬਕਾਏ ਦਾ ਨੋਟਿਸ

ਐਸ.ਜੀ.ਪੀ.ਸੀ. ਨੇ ਪੀ.ਟੀ.ਸੀ. ਨੂੰ ਭੇਜਿਆ 24.90 ਲੱਖ ਰੁਪਏ ਦੇ ਬਕਾਏ ਦਾ ਨੋਟਿਸ

 

 

* ਸ੍ਰੀ ਗੁਰੂ ਅਰਜਨ ਦੇਵ ਸਰਾਂ ਦੇ ਕਮਰਾ ਨੰਬਰ 91 ਤੇ 93 ਰਿਹ ਰਿਹਾ ਸੀ ਸਟਾਫ਼
ਚੰਡੀਗੜ੍ਹ, 27 ਜੁਲਾਈ (ਰੋਜਾਨਾ ਸਪੋਕਸਮੈਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੀ.ਟੀ.ਸੀ. ਨੂੰ ਇਕ ਨੋਟਿਸ ਭੇਜਿਆ ਗਿਆ ਹੈ। ਜਿਸ ਵਿਚ ਪੀ.ਟੀ.ਸੀ. ਦੇ ਸਟਾਫ਼ ਵਲੋਂ ਵਰਤੇ ਜਾ ਰਹੇ ਕਮਰਿਆਂ ਦੀ ਬਕਾਇਆ ਰਾਸ਼ੀ ਜਮ੍ਹਾ ਕਰਵਾਉਣ ਸਬੰਧੀ ਲਿਖਿਆ ਗਿਆ ਹੈ।
ਐਸ.ਜੀ.ਪੀ.ਸੀ. ਨੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰ ਰਹੇ ਪੀ.ਟੀ.ਸੀ. ਚੈਨਲ ਨੂੰ 24.90 ਲੱਖ ਰੁਪਏ ਦੀ ਬਕਾਇਆ ਰਾਸ਼ੀ ਜਮ੍ਹਾ ਕਰਵਾਉਣ ਸਬੰਧੀ ਇਹ ਨੋਟਿਸ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਚੈਨਲ ਦਾ ਸਟਾਫ਼ ਪਿਛਲੇ 11 ਸਾਲ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਅਰਜਨ ਦੇਵ ਸਰਾਂ ਵਿਚ ਰਹਿ ਰਿਹਾ ਸੀ ਜਿਥੇ ਉਹ ਕਮਰਾ ਨੰਬਰ 91 ਅਤੇ 93 ਦੀ ਵਰਤੋਂ ਕਰ ਰਹੇ ਸਨ ਪਰ ਇਨ੍ਹਾਂ ਦਾ ਕਿਰਾਇਆ ਅਦਾ ਨਹੀਂ ਕੀਤਾ ਸੀ।
ਇਸ ਤੋਂ ਇਲਾਵਾ ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਪਿਛਲੇ 20 ਸਾਲਾਂ ਤੋਂ ਸਰਾਂ ‘ਚ ਰਹਿ ਰਹੇ ਕੈਨੇਡਾ ਦੇ ਇਕ ਰੇਡੀਉ ਸਟਾਫ਼ ਨੂੰ ਵੀ ਕਮਰਾ ਖ਼ਾਲੀ ਕਰਨ ਬਾਰੇ ਕਿਹਾ ਹੈ। ਉਨ੍ਹਾਂ ਨੇ ਰੇਡੀਉ ਦੇ ਪ੍ਰਬੰਧਕਾਂ ਨੂੰ ਸਰਾਂ ਦੇ ਉਕਤ ਕਮਰਿਆਂ ਦਾ ਬਣਦਾ ਲੱਖਾਂ ਰੁਪਏ ਦਾ ਕਿਰਾਇਆ ਦੇਣ ਲਈ ਕਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਐਸ.ਜੀ.ਪੀ.ਸੀ. ਦੇ ਅਧੀਨ ਗੁਰਦੁਆਰਾ ਸਹਿਬਾਨਾਂ ਦੀਆਂ ਦੁਕਾਨਾਂ ਅਤੇ ਹੋਰ ਥਾਵਾਂ ਤੋਂ ਹਾਸਲ ਹੋਣ ਵਾਲੇ ਕਿਰਾਏ ਅਤੇ ਹੋਰ ਪੈਸਿਆਂ ਦੀ ਵਸੂਲੀ ਲਈ ਵੀ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।

Advertisement

Related posts

ਮੁੱਖ ਮੰਤਰੀ ਨੇ ਲੇਹ ਵਿਖੇ ਸ਼ਹੀਦ ਹੋਏ ਨਾਇਬ ਸੂਬੇਦਾਰ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਵਜੋਂ 1 ਕਰੋੜ ਦਾ ਚੈੱਕ ਸੌਂਪਿਆ

punjabdiary

PTC ਐੱਮਡੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਨੂੰ ਲਿਖਿਆ ਪੱਤਰ, ਨਿਯਮਾਂ ਦੀ ਉਲੰਘਣਾ ਰੋਕਣ ਲਈ ਕੀਤੀ ਮੁੜ ਬੇਨਤੀ

punjabdiary

ਹੁਣ ਆਨਲਾਈਨ ਮੌਕੇ ‘ਤੇ ਭਰ ਸਕੋਗੇ ਟ੍ਰੈਫਿਕ ਚਲਾਨ ਦਾ ਜੁਰਮਾਨਾ, ਟ੍ਰੈਫਿਕ ਪੁਲਿਸ ਨੂੰ ਮਿਲੀਆਂ 25 ਕੈਸ਼ ਸਵੈਪ ਮਸ਼ੀਨਾਂ

punjabdiary

Leave a Comment