ਐਸ.ਬੀ.ਆਰ.ਐਸ ਕਾਲਜ ‘ਚ ਸਾਹਿਤਕਾਰ ਗੁਰਮੀਤ ਸਿੰਘ ਕੜਿਆਲਵੀ ਵਿਦਿਆਰਥਣਾਂ ਦੇ ਰੂ – ਬ – ਰੂ ਹੋਏ
ਸਾਦਿਕ, 9 ਅਪ੍ਰੈਲ- ਸਾਦਿਕ ਨੇੜੇ ਜਿਲ੍ਹੇ ਦੀ ਨਾਮਵਰ ਸੰਸਥਾ ਐੱਸ. ਬੀ. ਆਰ. ਐੱਸ. ਕਾਲਜ ਫਾਰ ਵਿਮੈਨ, ਘੁੱਦੂਵਾਲਾ ਵਿਖੇ ਲੋਕ ਭਲਾਈ ਵਿਭਾਗ ਫਰੀਦਕੋਟ ਵੱਲੋ ਭਲਾਈ ਅਫ਼ਸਰ ਜੋ ਉੱਘੇ ਸਾਹਿਤਕਾਰ ਗੁਰਮੀਤ ਸਿੰਘ ਕੜਿਆਵਾਲੀ ਅਤੇ ਜਿਲ੍ਹਾ ਭਾਸ਼ਾ ਅਫ਼ਸਰ ਮਨਜੀਤਪੁਰੀ ਹਨ ਦਾ ਰੂ ਬ ਰੂ ਪ੍ਰੋਗ੍ਰਾਮ ਕਰਵਾਇਆ ਗਿਆ | ਸਮਾਗਮ ਦੌਰਾਨ ਗੁਰਮੀਤ ਸਿੰਘ ਕੜਿਆਵਾਲੀ ਨੇ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਸਬੰਧੀ ਵਿਸਥਾਰ ਨਾਲ ਜਾਣੂੰ ਕਰਵਾਇਆ | ਜਿਸ ‘ਵਿੱਚ ਮਾਤ ਭਾਸ਼ਾ ਦੇ ਆਰੰਭ ਅਤੇ ਅਜੋਕੀ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬੀ ਭਾਸ਼ਾ ਨੂੰ ਉਚੇਚਾ ਸਨਮਾਨ ਦਿਵਾਉਣ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਬਾਰੇ ਚਾਨਣਾ ਪਾਇਆ । ਇਸ ਤੋਂ ਇਲਾਵਾ ਉਨ੍ਹਾਂ ਨੇ ਸਮਾਜ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਜਿਵੇ ਭਰੂਣ ਹੱਤਿਆ, ਪੰਜਾਬੀ ਸੱਭਿਆਚਾਰ ਦੀ ਨਿੱਘਰਦੀ ਹਾਲਤ, ਸਿੱਖਿਆ ਦੇ ਮਿਆਰ ਵਿੱਚ ਆ ਰਹੀ ਗਿਰਾਵਟ ਸਬੰਧੀ ਆਪਣੇ ਵਿਚਾਰ ਵੀ ਸਾਂਝੇ ਕੀਤੇ। ਉਨ੍ਹਾਂ ਨੇ ਆਪਣੀਆਂ ਕੁੱਝ ਰਚਨਾਵਾਂ ਵੀ ਪੇਸ਼ ਕੀਤੀਆਂ ਜਿਵੇ ‘ਮੈਂ ਪਿੰਡ ਦਾ ਸਕੂਲ ਹਾਂ, ‘ਮਾਂ ਅੱਜ ਕੱਲ੍ਹ ਬੜੀ ਉਦਾਸ ਰਹਿੰਦੀ ਹੈ, ‘ਆ ਜੰਗ ਜੰਗ ਖੇਡੀਏ’ ਆਦਿ। ਇਸ ਤੋਂ ਇਲਾਵਾ ਮਨਜੀਤਪੁਰੀ ਨੇ ਵਿਦਿਆਰਥਣਾਂ ਨੂੰ ਆਤਮ ਨਿਰਭਰ ਬਣ ਕੇ ਬਿਨਾਂ ਕਿਸੇ ਸੰਕੋਚ ਤੋਂ ਆਪਣੇ ਸਾਰੇ ਕੰਮਾਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ । ਇਸ ਦੌਰਾਨ ਉਨ੍ਹਾਂ ਨੇ ਔਰਤਾਂ ਦੇ ਹੱਕਾ ਦੀ ਗੱਲ ਕਰਦਿਆਂ ਵੱਖ- ਵੱਖ ਖੇਤਰਾਂ ਵਿੱਚ ਪ੍ਰਸਿੱਧ ਔਰਤਾਂ ਦੀਆਂ ਉਦਾਹਰਨਾਂ ਦੇ ਕੇ ਵਿਦਿਆਰਥਣਾਂ ਨੂੰ ਅੱਗੇ ਵਧੱਣ ਲਈ ਪ੍ਰੇਰਿਤ ਕੀਤਾ। ਗੁਰਮੀਤ ਸਿੰਘ ਕੜਿਆਵਾਲੀ ਜੀ ਦੀਆਂ ਰਚਨਾਵਾਂ ਅੱਕ ਦਾ ਬੂਟਾ, ਊਣੇ, ਆਤੂ ਖੋਜੀ, ਸਾਰੰਗੀ ਆਦਿ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ ਉਨ੍ਹਾਂ ਨੂੰ ਮਿਲੇ ਪੁਰਸਕਾਰਾਂ ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਤੇ ਬੀ.ਐੱਸ.ਸੀ ਭਾਗ ਪਹਿਲਾ ਨਾਨ ਮੈਡੀਕਲ ਦੀ ਵਿਦਿਆਰਥੀ ਵੀਰਪਾਲ ਕੌਰ ਤੇ ਮਨਵੀਰ ਕੌਰ ਨੇ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ । ਅੰਤ’ ਚ ਕਾਲਜ ਵੱਲੋ ਐਡਮਿਨ ਅਫਸਰ ਦਵਿੰਦਰ ਸਿੰਘ ਨੇ ਗੁਰਮੀਤ ਸਿੰਘ ਕੜਿਆਵਾਲੀ ਅਤੇ ਮਨਜੀਤਪੁਰੀ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ | ਇਸ ਮੌਕੇ ਕਾਲਜ ਦੇ ਪ੍ਰੈਜੀਡੇਂਟ ਗੁਰਸੇਵਕ ਸਿੰਘ ਥਿੰਦ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦੇ ਵਿਦਿਆਰਥੀਆਂ ਨੂੰ ਅੱਗੇ ਵਧੱਣ ਲਈ ਪ੍ਰੇਰਿਤ ਕੀਤਾ। ਐਡਮਿਨ ਅਫ਼ਸਰ: ਦਵਿੰਦਰ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਪ੍ਰੋ: ਜਸਵਿੰਦਰ ਕੌਰ, ਲਵਪ੍ਰੀਤ ਸਿੰਘ, ਰਾਜਵਿੰਦਰ ਕੌਰ ਤੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
ਐਸ.ਬੀ.ਆਰ.ਐਸ ਕਾਲਜ ‘ਚ ਸਾਹਿਤਕਾਰ ਗੁਰਮੀਤ ਸਿੰਘ ਕੜਿਆਲਵੀ ਵਿਦਿਆਰਥਣਾਂ ਦੇ ਰੂ – ਬ – ਰੂ ਹੋਏ
previous post