ਐਸ.ਸੀ ਅਤੇ ਓ.ਬੀ.ਸੀ ਵਿਦਿਆਰਥੀਆਂ ਲਈ ਯੂ.ਪੀ.ਐਸ.ਸੀ ਅਤੇ ਰਾਜ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਮੁਫਤ ਕੋਚਿੰਗ ਲਈ ਦਾਖਲਾ ਪ੍ਰੀਖਿਆ ਲਈ ਅਰਜੀਆਂ ਦੀ ਮੰਗ
– ਵਧੇਰੇ ਜਾਣਕਾਰੀ ਲਈ http://cup.edu.in/dace ਵੈਬਸਾਈਟ ਤੇ ਦੇਖਿਆ ਜਾ ਸਕਦਾ ਹੈ
ਫਰੀਦਕੋਟ 26 ਅਕਤੂਬਰ (ਪੰਜਾਬ ਡਾਇਰੀ)- ਡਾ: ਅੰਬੇਦਕਰ ਸੈਂਟਰ ਆਫ਼ ਐਕਸੀਲੈਂਸ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵੱਲੋਂ ਸਿਵਲ ਸਰਵਿਸਿਜ਼ ਦੀਆਂ ਪ੍ਰੀਖਿਆਵਾਂ ਦੀ ਕੋਚਿੰਗ ਲਈ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ। ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ, ਭਾਰਤ ਸਰਕਾਰ ਦੀ ਯੋਜਨਾ ਤਹਿਤ ਐਸ.ਸੀ. ਅਤੇ ਓ.ਬੀ.ਸੀ ਵਿਦਿਆਰਥੀਆਂ ਲਈ ਮੁਫਤ ਕੋਚਿੰਗ ਸਕੀਮ ਅਧੀਨ ਯੋਗ ਉਮੀਦਵਾਰਾਂ ਤੇ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਸ ਕੋਚਿੰਗ ਦੀ ਮਿਆਦ ਇੱਕ ਸਾਲ ਹੈ ਅਤੇ ਸੀਟਾਂ ਦੀ ਗਿਣਤੀ 100 ਹੈ।ਇਹਨਾਂ 100 ਸੀਟਾਂ ਲਈ ਭਰਤੀ ਦੀ ਕੋਈ ਫੀਸ ਨਹੀਂ ਹੈ। ਇਹ ਜਾਣਕਾਰੀ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਫਰੀਦਕੋਟ ਸ੍ਰੀ ਹਰਮੇਸ਼ ਕੁਮਾਰ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਮੁਫਤ ਕੋਚਿੰਗ ਲਈ ਯੋਗਤਾ ਤੇ ਕੁੱਝ ਨਿਯਮਾਂ ਅਨੁਸਾਰ ਵਿਦਿਆਰਥੀ ਵੱਲੋਂ 12ਵੀਂ ਜਮਾਤ ਵਿੱਚ 50 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹੋਣ।ਵਿਦਿਆਰਥੀ ਗ੍ਰੇਜੁਏਸ਼ਨ ਪਾਸ ਜਾਂ ਗ੍ਰੇਜੁਏਸ਼ਨ ਤੀਜਾ ਸਾਲ ਹੋਵੇ। ਵਿਦਿਆਰਥੀ ਦੀ 31.10.2023 ਤੋਂ ਪਹਿਲਾਂ ਘੱਟ ਤੋਂ ਘੱਟ ਉਮਰ 21 ਸਾਲ ਤੋਂ 36 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ। ਵਿਦਿਆਰਥੀ ਦੀ ਚੌਣ ਐਂਟਰੈਂਸ ਦਾਖਲਾ ਪ੍ਰੀਖਿਆ ਦੇ ਆਧਾਰ ਤੇ ਕੀਤੀ ਜਾਵੇਗੀ। ਦਾਖਲਾ ਟੈਸਟ ਪੰਜਾਬ ਕੇਂਦਰੀ ਯੂਨੀਵਰਸਿਟੀ, ਪਿੰਡ ਤੇ ਡਾਕ: ਘੁੱਦਾ, ਜਿਲ੍ਹਾ ਬਠਿੰਡਾ ਵਿਖੇ ਨਿਰਧਾਰਿਤ ਕੀਤੀ ਜਾਣ ਵਾਲੀ ਮਿਤੀ ਅਤੇ ਸਮੇਂ ਤੇ ਹੋਵੇਗਾ। ਮੁਫਤ ਕੋਚਿੰਗ ਲਈ ਚੁਣੇ ਜਾਣ ਵਾਲੇ ਪ੍ਰਾਰਥੀਆਂ ਨੂੰ 4000 ਰੁਪਏ ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 20 ਵਾਧੂ ਸੀਟਾਂ ਨਿਰਧਾਰਿਤ ਫੀਸ ਦੇ ਭੁਗਤਾਨ ਦੇ ਆਧਾਰ ਤੇ ਸਾਰੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਰਾਖਵੀਆਂ ਹਨ।ਅਤੇ ਵਾਧੂ ਸੀਟਾਂ ਲਈ ਕੋਈ ਵਜੀਫਾ ਨਹੀਂ ਹੈ। ਆਨਲਾਈਨ ਅਰਜੀ ਜਮ੍ਹਾ ਕਰਨ ਲਈ ਆਖਰੀ ਮਿਤੀ 31.10.2023 ਸ਼ਾਮ 5 ਵਜੇ ਤੱਕ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ http://cup.edu.in/dace ਵੈਬਸਾਈਟ ਤੇ ਚੈੱਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਜੋ ਸਰਕਾਰੀ/ਗੈਰ ਸਰਕਾਰੀ/ਅਰਧ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਕਰਨ ਲਈ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ/ਕੋਚਿੰਗ ਕਰਨਾ ਚਾਹੁੰਦੇ ਹਨ, ਉਹ ਆਪਣੇ ਆਪ ਨੂੰ ਜਲਦ ਤੋਂ ਜਲਦ ਇਸ https://docs.google.com/forms/d/e/1FAIpQLSdbir63vFIaXF5EZn6QeqMpQgqSHFc5TCOvk3_Yh1Y_H8Qj-Q/viewform ਉੱਤੇ ਰਜਿਸਟਰੇਸ਼ਨ ਕਰਨ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਿਹੜੇ ਪ੍ਰਾਰਥੀਆਂ ਆਰਥਿਕ ਤੌਰ ਤੇ ਕਮਜੋਰ ਹਨ(ਕੋਚਿੰਗ ਲੈਣ ਲਈ ਫੀਸ ਨਹੀਂ ਭਰ ਸਕਦੇ) ਉਨ੍ਹਾਂ ਪ੍ਰਾਰਥੀਆਂ ਲਈ ਮੁਫਤ ਕੋਚਿੰਗ ਲੈਣ ਦਾ ਸੁਨਹਿਰੀ ਮੌਕਾ ਹੈ। ਸੋ ਜਿਲ੍ਹੇ ਦੇ ਵੱਧ ਤੋਂ ਵੱਧ ਬੇਰੁਜ਼ਗਾਰ ਪ੍ਰਾਰਥੀ ਆਪਣੇ ਆਪ ਨੂੰ ਉੱਪਰ ਦਿੱਤੇ ਲਿੰਕ ਤੇ ਰਜਿਸਟਰ ਕਰਨ ਅਤੇ ਜ਼ੋ ਪ੍ਰਾਰਥੀ ਆਪਣੇ ਆਪ ਰਜਿਸਟ੍ਰੇਸ਼ਨ ਨਹੀਂ ਕਰ ਸਕਦੇ, ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਲਵੰਡੀ ਰੋਡ, ਨੇੜੇ ਪੁਰਾਣਾ ਸੰਧੂ/ਢੀਂਗਰਾ ਪੈਲਸ, ਰੈੱਡ ਕਰਾਸ, ਬਿਰਧ ਆਸ਼ਰਮ ਦੀ ਪਹਿਲੀ ਮੰਜਿਲ, ਫਰੀਦਕੋਟ ਵਿਖੇ ਕੰਮ ਵਾਲੇ ਦਿਨ ਸਵੇਰੇ 09:00 ਤੋਂ ਸ਼ਾਮ 05:00 ਤੱਕ ਹਾਜ਼ਰ ਹੋ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰ: 9988350193 ਤੇ ਸੰਪਰਕ ਕੀਤਾ ਜਾ ਸਕਦਾ ਹੈ।