Image default
ਤਾਜਾ ਖਬਰਾਂ

ਐਸ.ਸੀ. ਕਮਿਸ਼ਨ ਦੇ ਮੈਂਬਰ ਪੂਨਮ ਕਾਂਗੜਾ ਨੇ ਬਠਿੰਡਾ ਪਹੁੰਚ ਕੇ ਸੁਣੀਆਂ ਸ਼ਿਕਾਇਤਾਂ

ਐਸ.ਸੀ. ਕਮਿਸ਼ਨ ਦੇ ਮੈਂਬਰ ਪੂਨਮ ਕਾਂਗੜਾ ਨੇ ਬਠਿੰਡਾ ਪਹੁੰਚ ਕੇ ਸੁਣੀਆਂ ਸ਼ਿਕਾਇਤਾਂ
ਕਿਹਾ, ਐਸ.ਸੀ. ਵਰਗ ਨਾਲ ਧੱਕੇਸ਼ਾਹੀ ਤੇ ਤਸ਼ੱਦਦ ਨਹੀਂ ਹੋਵੇਗਾ ਬਰਦਾਸ਼ਤ
ਗੰਭੀਰ ਮਸਲਿਆ ਦੇ ਹੱਲ ਲਈ ਅਧਿਕਾਰੀਆ ਨੂੰ ਕੀਤੀ ਹਦਾਇਤ
ਬਠਿੰਡਾ, 24 ਅਪ੍ਰੈਲ – (ਅੰਗਰੇਜ ਸਿੰਘ ਵਿੱਕੀ/ਬਲਜੀਤ ਸਿੰਘ ਕੋਟਗੁਰੂ) ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੇ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ ਨੇ ਇੱਥੇ ਸਰਕਟ ਹਾਊਸ ਪਹੁੰਚ ਕੇ ਐਸ.ਸੀ. ਵਰਗ ਨਾਲ ਸਬੰਧਤ ਵੱਖ-ਵੱਖ ਵਿਭਾਗਾ ਚ ਪੈਂਡਿੰਗ ਪਈਆ ਸ਼ਿਕਾਇਤਾ ਦੇ ਨਿਪਟਾਰੇ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਸ਼ਿਕਾਇਤ ਕਰਤਾ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਐਸ.ਸੀ. ਵਰਗ ਨਾਲ ਸਬੰਧਤ ਗੰਭੀਰ ਮਸਲਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਉਨਾਂ ਇਹ ਵੀ ਕਿਹਾ ਕਿ ਐਸ.ਸੀ. ਵਰਗ ਨਾਲ ਸਬੰਧਤ ਧੱਕੇਸ਼ਾਹੀ ਅਤੇ ਤਸ਼ੱਦਦ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਕਮਿਸ਼ਨ ਦੇ ਮੈਂਬਰ ਸ੍ਰੀਮਤੀ ਕਾਂਗੜਾ ਨੇ ਸਥਾਨਕ ਰੈਸਟ ਹਾਊਸ ਵਿਖੇ ਵੱਖ-ਵੱਖ ਸ਼ਿਕਾਇਤ ਕਰਤਾ ਦੀਆਂ ਸ਼ਿਕਾਇਤਾ ਸੁਣੀਆਂ। ਇਸ ਦੌਰਾਨ ਮੌਕੇ ਤੇ ਹਾਜ਼ਰ ਸ਼ਿਕਾਇਤ ਕਰਤਾ ਕਿਰਨਾ ਕੁਮਾਰੀ ਨੇ ਪੂਨਮ ਕਾਂਗੜਾ ਨੂੰ ਦੱਸਿਆ ਕਿ ਉਸ ਦਾ ਵਿਆਹ ਜਰਨਲ ਜਾਤੀ ਵਿੱਚ ਹੋਇਆ ਸੀ ਉਨਾਂ ਕੋਲ ਇੱਕ ਲੜਕੀ ਵੀ ਹੈ ਪਰੰਤੂ ਉਸ ਦੇ ਪਤੀ ਨੂੰ ਉਸ ਦੇ ਪਰਿਵਾਰਕ ਮੈਂਬਰਾ ਵੱਲੋ ਵਿਆਹ ਤੋਂ ਖਫ਼ਾ ਹੋ ਕੇ ਬਹੁਤ ਜਿਆਦਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋ ਦੁਖੀ ਹੋ ਕਿ ਉਸ ਦੇ ਪਤੀ ਨੇ ਆਤਮਹੱਤਿਆ ਕਰ ਲਈ ਸੀ। ਇਸ ਉਪਰੰਤ ਉਸ ਦੇ ਸੁਹਰਿਆ ਵੱਲੋਂ ਵੀ ਉਸ ਦਾ ਤੇ ਉਸ ਦੀ ਲੜਕੀ ਦਾ ਬਣਦਾ ਹਿੱਸਾ ਵੀ ਨਹੀ ਦਿੱਤਾ ਗਿਆ।ਇਸੇ ਤਰਾਂ ਇੱਕ ਹੋਰ ਹਾਜ਼ਰ ਸ਼ਿਕਾਇਤ ਕਰਤਾ ਦਾਰਾ ਸਿੰਘ ਪੁੱਤਰ ਜਗਸੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋ ਉਨਾਂ ਨੂੰ ਬਿਨਾ ਕਿਸੇ ਜੁਰਮ ਦੇ ਹੀ ਪੁਲਿਸ ਥਾਣੇ ਲਿਜਾ ਕਿ ਉਸ ਤੇ ਅੰਨੇਵਾਹ ਕਥਿਤ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਅਤੇ ਉਸ ਉਪਰ ਇੱਕ ਚੋਰੀ ਦਾ ਕਥਿਤ ਝੂਠਾ ਕੇਸ ਦਰਜ ਕੀਤਾ ਗਿਆ ਉਨਾ ਅਪਣੀ ਬੇਗੁਨਾਹੀ ਸਬੰਧੀ ਸਬੂਤ ਵੀ ਪੇਸ਼ ਕੀਤੇ ਇਸ ਤੋ ਇਲਾਵਾ ਰਿੰਪੀ ਕੌਰ ਪਿੰਡ ਸੰਗਤ ਖੁਰਦ, ਰਵੀਨਾ ਰਾਣੀ ਆਦਿ ਨੇ ਵੀ ਅਪਣਾ ਦੁੱਖੜਾ ਦੱਸਿਆ। ਇਸ ਮੌਕੇ ਹੋਰ ਵੀ ਕਈ ਸ਼ਿਕਾਇਤਾ ਸੁਣਦਿਆਂ ਸ਼੍ਰੀਮਤੀ ਪੂਨਮ ਕਾਂਗੜਾ ਨੇ ਗੰਭੀਰ ਮਸਲਿਆ ਤੇ ਸਮੇ-ਸਿਰ ਕਾਰਵਾਈ ਨਾ ਕਰਨ ਨੂੰ ਲੈ ਕੇ ਮੌਕੇ ਤੇ ਮੌਜੂਦ ਸਬੰਧਤ ਅਧਿਕਾਰੀਆ ਨੂੰ ਸਖਤ ਹਦਾਇਤ ਕਰਦਿਆਂ ਪੰਦਰਾਂ ਦਿਨਾਂ ਦੇ ਅੰਦਰ ਬਣਦੀ ਕਾਨੂੰਨੀ ਕਾਰਵਾਈ ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ। ਇਸ ਦੌਰਾਨ ਉਨਾਂ ਵੱਲੋਂ ਕਈ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ, ਉੱਪ ਮੰਡਲ ਮੈਜਿਸਟਰੇਟ ਸ੍ਰੀ ਕੰਵਰਜੀਤ ਸਿੰਘ , ਡੀ ਐਸ ਪੀ ਬਠਿੰਡਾ ਸਿਟੀ 1 ਸ੍ਰੀ ਚਿਰਨਜੀਵ ਲਾਂਬਾ, ਡੀ ਐਸ ਪੀ ਬਠਿੰਡਾ ਸਿਟੀ 2 ਸ੍ਰੀ ਅਸਵੰਤ ਸਿੰਘ ਧਾਲੀਵਾਲ, ਡੀ ਐਸ ਪੀ ਭੁੱਚੋ ਸ੍ਰੀ ਹਰਿੰਦਰ ਸਿੰਘ, ਡੀ ਡੀ ਪੀ ਓ ਬਠਿੰਡਾ ਮੈਡਮ ਨੀਰੂ ਗਰਗ, ਤਹਿਸੀਲ ਭਲਾਈ ਅਫ਼ਸਰ ਬਠਿੰਡਾ ਸੁਨੀਤਾ ਰਾਣੀ, ਕਰਨ ਕੁਮਾਰ ਓ ਐਸ ਡੀ ਮੈਡਮ ਪੂਨਮ ਕਾਂਗੜਾ, ਦਲਿਤ ਮਹਾਂਸਭਾ ਦੇ ਚੇਅਰਮੈਨ ਸ੍ਰੀ ਕਿਰਨਜੀਤ ਗਿਹਰੀ ਤੋ ਇਲਾਵਾ ਸਿਵਲ ਤੇ ਪੁਲਸ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।

Related posts

ਹਰਿਆਣਾ ਦੇ ਸਾਰੇ ਸਰਕਾਰੀ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ

punjabdiary

Breaking- ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਡਾ.ਗੁਰਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ

punjabdiary

ਭਗਵੰਤ ਸਿੰਘ ਮਾਨ ਨੇ ਪਹਿਲੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ 61 ਸ਼ਿਕਾਇਤਾਂ ਦਾ ਕੀਤਾ ਨਿਪਟਾਰਾ

punjabdiary

Leave a Comment