ਐੱਸ. ਐੱਮ. ਡੀ. ਵਰਲਡ ਸਕੂਲ ’ਚ ਵਿਸਾਖੀ ਦਾ ਤਿਉਹਾਰ ਮਨਾਇਆ।
ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਕੋਟ ਸੁਖੀਆ ਅਧੀਨ ਚੱਲ ਰਹੇ ਐੱਸ. ਐੱਮ. ਡੀ. ਵਰਲਡ ਸਕੂਲ , ਕੋਟ ਸੁਖੀਆ ਵਿੱਚ ਪ੍ਰਿੰਸੀਪਲ ਸਰਦਾਰ ਹਰਮੋਹਨ ਸਿੰਘ ਸਾਹਨੀ ਜੀ ਦੀ ਅਗਵਾਈ ਹੇਠ ਵਿਸਾਖੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਇਸਦੇ ਨਾਲ ਨਾਲ ਮਹਾਂਵੀਰ ਜੈਯੰਤੀ ਅਤੇ ਡਾ. ਬੀ. ਆਰ ਅੰਬੇਦਕਰ ਜੀ ਦੇ ਜਨਮ ਦਿਨ ਨਾਲ ਸੰਬੰਧਿਤ ਬਹੁਤ ਹੀ ਸ਼ਾਨਦਾਰ ਪ੍ਰਗੋਰਾਮ ਵੀ ਕਰਵਾਇਆ ਗਿਆ । ਇਸ ਵਿੱਚ ਪਹਿਲੀ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਵਿੱਚ ਬੱਚਿਆ ਦੁਆਰਾ ਭਾਸ਼ਣ, ਕਵਿਤਾ, ਸ਼ਬਦ ਗਾਇਨ ਤੇ ਨਾਟਕ ਨੂੰ ਬਾਖ਼ੂਬੀ ਢੰਗ ਨਾਲ ਪੇਸ਼ ਕੀਤਾ ਗਿਆ। ਜਿਸ ਦੇ ਰਾਹੀਂ ਵਿਦਿਆਰਥੀਆਂ ਨੇ ਵਿਸਾਖੀ ਨਾਲ ਸੰਬੰਧਿਤ ਸੱਭਿਆਚਾਰ, ਜਲ੍ਹਿਆਵਾਲੇ ਬਾਗ ਦਾ ਖੂਨੀ ਸਾਕਾ ਅਤੇ ਖਾਲਸਾ ਪੰਥ ਦੀ ਸਿਰਜਣਾ ਬਾਰੇ ਦਰਸਾਇਆ ਤੇ ਨਾਲ ਹੀ ਇਸ ਦੇ ਇਤਿਹਾਸ ਤੇ ਚਾਨਣਾ ਪਾਇਆ। ਇਸ ਤੋਂ ਇਲਾਵਾ ਭਗਵਾਨ ਮਹਾਂਵੀਰ ਤੇ ਡਾ. ਬੀ. ਆਰ ਅੰਬੇਦਕਰ ਦੀ ਜਿੰਦਗੀ ਦੀ ਕਹਾਣੀ ਨੂੰ ਨਾਟਕ ਤੇ ਕਵਿਤਾ ਰਾਹੀਂ ਬਿਆਨ ਕੀਤਾ ਗਿਆ। ਇਸ ਸਮੇਂ ਡਾਇਰੈਕਟਰ/ਚੇਅਰਮੈਨ ਰਾਜ ਥਾਪਰ ਅਤੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਜੀ ਨੇ ਬੱਚਿਆ ਨੂੰ ਇਸ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਕੁ-ਆਰਡੀਨੇਟਰ ਅਮਨਪ੍ਰੀਤ ਕੌਰ, ਰੇਨੂਕਾ, ਜਗਦੀਪ ਕੌਰ ਤੇ ਸਮੂਹ ਸਟਾਫ਼ ਮੈਬਰਾਂ ਨੇ ਬੱਚਿਆ ਨੂੰ ਇਸ ਦਿਨ ਦੀ ਵਧਾਈ ਦਿੰਦੇ ਹੋਏ, ਉਹਨਾਂ ਦੀ ਕਲਾ ਦੀ ਸ਼ਲਾਘਾ ਕੀਤੀ।
ਫੋਟੋ ਕੈਪਸ਼ਨ: ਐੱਸ ਐੱਮ ਡੀ ਵਰਲਡ ਸਕੂਲ ਵਿੱਚ ਮਨਾਏ ਗਏ ਵਿਸਾਖੀ ਦੇ ਤਿਉਹਾਰ ਦਾ ਦ੍ਰਿਸ਼।