Image default
ਤਾਜਾ ਖਬਰਾਂ

ਐੱਸ. ਐੱਮ. ਡੀ. ਵਰਲਡ ਸਕੂਲ ’ਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ

ਐੱਸ. ਐੱਮ. ਡੀ. ਵਰਲਡ ਸਕੂਲ ’ਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ
ਐੱਸ. ਐੱਮ. ਡੀ. ਵਰਲਡ ਸਕੂਲ, ਕੋਟ ਸੁਖੀਆ (ਫ਼ਰੀਦਕੋਟ) ’ਚ ਪ੍ਰਿੰਸੀਪਲ ਸਰਦਾਰ ਹਰਮੋਹਨ ਸਿੰਘ ਸਾਹਨੀ ਜੀ ਦੀ ਅਗਵਾਈ ਵਿੱਚ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਕਾਮਯਾਬੀ ਤੇ ਸੰਸਥਾ ਦੀ ਚੜ੍ਹਦੀ ਕਲ੍ਹਾ ਲਈ ਸੁਖਮਨੀ ਸਾਹਿਬ ਦੇ ਪਾਠ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਬੋਰਡ ਇਮਤਿਹਾਨ ਵਿੱਚ ਬੈਠਣ ਜਾ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਟੀਮ ਨੇ ਬੜੀ ਸ਼ਰਧਾ ਭਾਵਨਾ ਨਾਲ ਮਿਲ-ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਸਿਮਰਨ ਅਤੇ ਗੁਰਬਾਣੀ ਦਾ ਗਾਇਣ ਕੀਤਾ। ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਿੰਸੀਪਲ ਸਰਦਾਰ ਹਰਮੋਹਨ ਸਿੰਘ ਸਾਹਨੀ ਜੀ ਨੇ ਬੱਚਿਆਂ ਨੂੰ ਪ੍ਰੀਖਿਆਵਾਂ ਦੇ ਲਈ ਸ਼ੁੱਭ ਇਛਾਵਾਂ ਅਤੇ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਤੇ ਡਾਇਰੈਕਟਰ/ਚੇਅਰਮੈਨ ਰਾਜ ਥਾਪਰ ਨੇ ਬੱਚਿਆ ਨੂੰ ਆਪਣੇ ਅਧਿਕਾਰਾਂ ਦੇ ਨਾਲ – ਨਾਲ ਜ਼ਿੰਮੇਵਾਰੀਆਂ ਪ੍ਰਤੀ ਵੀ ਅਹਿਸਾਸ ਦਿਵਾਇਆ ਅਤੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਜੀ ਨੇ ਵੀਂ ਪ੍ਰੀਖਿਆਵਾਂ ਸੰਬੰਧੀ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਇਸ ਮੌਕੇ ਕੁ-ਆਰਡੀਨੇਟਰ ਅਮਨਪ੍ਰੀਤ ਕੌਰ ਅਤੇ ਸਟਾਫ਼ ਮੈਬਰ ਵੀ ਹਾਜ਼ਰ ਸਨ।

Related posts

ਅਹਿਮ ਖ਼ਬਰ – ਰਾਘਵ ਚੱਢਾ ਨੇ ਬਰਸਾਤ ਕਾਰਨ ਤਬਾਹ ਹੋਈਆ ਫਸਲਾਂ ਦਾ ਦੌਰਾ ਕੀਤਾ

punjabdiary

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਦਿੱਤਾ ਗਿਆ ਮੁਆਵਜ਼ਾ

punjabdiary

Punjab ‘ਚ VVIP-VIP ਨੂੰ ਮੁਫ਼ਤ ‘ਚ ਨਹੀਂ ਮਿਲੇਗੀ ਪੁਲਿਸ ਸਕਿਊਰਿਟੀ, ਨਿਯਮਾਂ ‘ਚ ਹੋਇਆ ਬਦਲਾਅ

punjabdiary

Leave a Comment