ਐੱਸ. ਐੱਮ. ਡੀ. ਵਰਲਡ ਸਕੂਲ ਦੇ ਬੱਚਿਆ ਵੱਲੋਂ ਮਾਂ ਦਿਵਸ ਮਨਾਇਆ ਗਿਆ।
ਐੱਸ. ਐੱਮ. ਡੀ. ਵਰਲਡ ਸਕੂਲ, ਕੋਟ ਸੁਖੀਆ (ਫ਼ਰੀਦਕੋਟ) ’ਚ ਪ੍ਰਿੰਸੀਪਲ ਸਰਦਾਰ ਹਰਮੋਹਨ ਸਿੰਘ ਸਾਹਨੀ ਜੀ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਦੁਆਰਾ ਮਾਂ ਦਿਵਸ ਮਨਾਇਆ ਗਿਆ । ਪ੍ਰਿੰਸੀਪਲ ਸਾਹਨੀ ਵੱਲੋਂ ਬੱਚਿਆਂ ਨੂੰ ਮਾਂ ਨੂੰ ਰੱਬ ਦਾ ਰੂਪ ਮੰਨਦੇ ਹੋਏ ਹਮੇਸ਼ਾ ਮਾਂ ਦੀ ਇੱਜ਼ਤ ਅਤੇ ਆਗਿਆ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ ਗਿਆ । ਬੱਚਿਆ ਨੇ ਵੱਖ ਵੱਖ ਪ੍ਰਕਾਰ ਦੇ ਕੇਕ , ਤੋਹਫ਼ੇ ਅਤੇ ਗ੍ਰੀਟਿੰਗ ਕਾਰਡਾਂ ਰਾਹੀਂ ਆਪਣੀਆਂ ਮਾਵਾਂ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹੋਏ ਇਸ ਵਿਸ਼ੇਸ ਦਿਵਸ ਨੂੰ ਮਨਾਇਆ। ਇਸ ਦਿਨ ਦੀ ਮਹੱਤਤਾ ਨੂੰ ਸਮਝਦੇ ਹੋਏ ਬੱਚਿਆਂ ਨੇ ਇਹ ਦਿਵਸ ਆਪਣੀਆਂ ਮਾਵਾਂ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ । ਉਹਨਾਂ ਨੇ ਇਸ ਦਿਨ ਆਪਣੀ ਮਾਂ ਦੇ ਪਿਆਰ ਤੇ ਜ਼ਿੰਦਗੀ ਵਿੱਚ ਉਹਨਾਂ ਲਈ ਕੀਤੇ ਬਲੀਦਾਨ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਵੱਖ – ਵੱਖ ਤਰ੍ਹਾਂ ਦੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ |ਬੱਚਿਆਂ ਦੁਆਰਾ ਇਸ ਦਿਨ ਨਾਲ ਸੰਬੰਧਿਤ ਨਾਚ , ਆਪਣੇ ਦੁਆਰਾ ਲਿਖਿਤ ਕਵਿਤਾਵਾਂ,ਪੱਤਰਾਂ ਅਤੇ ਕਹਾਣੀਆਂ ਦੇ ਰੂਪ ਵਿੱਚ ਵਿਚਾਰ ਪੇਸ਼ ਕਰਕੇ ਆਪਣੀਆਂ ਭਾਵਨਾਵਾਂ ਨੂੰ ਦਰਸਾਇਆ । ਬੱਚਿਆਂ ਵੱਲੋਂ ਆਪਣੀ ਮਾਂ ਨਾਲ ਘਰ ਦੇ ਕੰਮ ਵਿਚ ਮੱਦਦ ਕਰਦੇ ਹੋਏ ਆਪਣੇ ਇਹ ਖ਼ਾਸ ਪਲ ਤਸਵੀਰਾਂ ਅਤੇ ਵੀਡਿਓ ਰਾਹੀ ਸਾਂਝੇ ਕੀਤੇ। ਇਸ ਦਿਨ ਤੇ ਡਾਇਰੈਕਟਰ ਚੇਅਰਮੈਨ ਸ੍ਰੀ ਰਾਜ ਥਾਪਰ ਜੀ ਅਤੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਜੀ ਵੱਲੋਂ ਬੱਚਿਆ ਨੂੰ ਮਾਂ ਦਿਵਸ ਦੀ ਵਿਸ਼ੇਸ਼ਤਾ ਅਤੇ ਮਹੱਤਤਾ ਦੱਸਦੇ ਹੋਏ ਆਪਣੇ ਮਾਪਿਆਂ ਦਾ ਆਦਰ – ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੀ ਤਾਰੀਫ਼ ਕੀਤੀ