ਓਲਡ ਸਟੂਡੈਂਟਸ ਐਸੋਸੀਏਸ਼ਨ ਨੇ ਖੇਤੀਬਾੜੀ ਕਲਾਸਾਂ ਮੁੜ ਚਾਲੂ ਕਰਨ ਤੇ ਸਪੀਕਰ ਸੰਧਵਾਂ, ਵਿਧਾਇਕ ਸੇਖੋਂ, ਮੈਂਬਰ ਪਾਰਲੀਮੈਂਟ ਸਦੀਕ ਦਾ ਕੀਤਾ ਸਨਮਾਨ
ਫਰੀਦਕੋਟ, 31 ਅਗਸਤ (ਪੰਜਾਬ ਡਾਇਰੀ)- ਓਲਡ ਸਟੂਡੈਂਸ ਐਸੋਸ਼ੀਏਸ਼ਨ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵੱਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਪੰਜਾਬ ਸਰਕਾਰ ਵੱਲੋਂ ਬੀ.ਐਸ.ਸੀ. ਖੇਤੀਬਾੜੀ (ਆਨਰਜ਼) ਦੀਆਂ ਕਲਾਸਾਂ ਨੂੰ ਮੁੜ ਸੁਰਜੀਤ ਕਰਨ(ਚਾਲੂ ਕਰਨ) ਤੇ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਪ੍ਰੋ. ਐਨ.ਐਸ. ਬਾਜਵਾ ਜਰਨਲ ਸਕੱਤਰ ਓਲਡ ਸਟੂਡੈਂਸ ਐਸੋਸੀਏਸ਼ਨ ਨੇ ਦੱਸਿਆ ਕਿ ਕਾਲਜ ਦੇ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਹਲਕਾ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਵਾਰ ਵਾਰ ਅਪੀਲ ਕਰਨ ਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ, ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ, ਨੇ ਡੀ.ਪੀ.ਆਈ ਕਾਲਜ ਚੰਡੀਗੜ੍ਹ 1982 ਤੋਂ ਚੱਲੀ ਆ ਰਹੀ ਖੇਤੀਬਾੜੀ ਦੀ ਕਲਾਸ ਜੋ ਬੰਦ ਹੋਣ ਜਾ ਰਹੀ ਸੀ, ਨੂੰ ਦੁਬਾਰਾ ਚਾਲੂ ਕਰਕੇ ਮਾਲਵੇ ਖਿੱਤੇ ਦੀ ਨਿਰਮੋਰ ਸੰਸਥਾ ਤੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਇਸ ਕਲਾਸ ਵਿੱਚ ਦਾਖਲੇ ਇਸੇ ਸੈਸ਼ਨ ਤੋਂ ਆਰੰਭ ਹੋ ਗਏ ਹਨ।
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਪ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਉਨ੍ਹਾਂ ਵਿੱਚ ਇਕ ਵਾਅਦਾ ਇਹ ਵੀ ਸੀ, ਜੋ ਪੂਰਾ ਕਰ ਦਿੱਤਾ ਹੈ।
ਇਸ ਮੌਕੇ ਐਸੋਸ਼ੀਏਸ਼ਨ ਵੱਲੋਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਸ੍ਰੀ ਮੁਹੰਮਦ ਸਦੀਕ, ਐਮ.ਪੀ, ਐਮ.ਐਲ.ਏ. ਸ. ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਐਸ.ਡੀ.ਐਮ. ਮੈਡਮ ਬਲਜੀਤਕੌਰ, ਨੂੰ ਵਿਸ਼ੇਸ਼ ਰੂਪ ਵਿੱਚ ਸਨਮਾਨਤ ਕੀਤਾ ਗਿਆ।
ਮੰਚ ਸੰਚਾਲਨ ਡਾ. ਨਰਿੰਦਰ ਜੀਤ ਸਿੰਘ ਬਰਾੜ ਨੇ ਬਾਖੂਬੀ ਕੀਤਾ ਗਿਆ। ਇਸ ਮੌਕੇ ਪ੍ਰਿ. ਡਾ. ਪਰਿੰਮਦਰ ਸਿੰਘ, ਪ੍ਰੋ. ਐਮ.ਕੇ ਗੁਪਤਾ, ਪ੍ਰੋ. ਤੇਜਿੰਦਰ ਸਿੰਘ ਢੀਂਡਸਾ, ਪ੍ਰੋ. ਜੋਤਮਨਿੰਦਰ ਸਿੰਘ, ਪ੍ਰੋ. ਹਰਪ੍ਰੀਤ ਸਿੰਘ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ। ਅੰਤ ਵਿੱਚ ਐਸੋਸੀਏਸ਼ਨ ਦੇ ਖਜ਼ਾਨਚੀ ਡਾ. ਪਰਮਿੰਦਰ ਸਿੰਘ ਨੇ ਸਭਨਾ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਵਧਾਈ ਦਿੱਤੀ।