Image default
ਤਾਜਾ ਖਬਰਾਂ

ਓਸਵਾਲ ਬੁੱਕ ਸੈਂਟਰ ਫ਼ਰੀਦਕੋਟ ਨੇ ਬੱਚਿਆਂ ਨੂੰ ਮੈੱਡਲ ਤੇ ਸਟੇਸ਼ਨਰੀ ਦਿੱਤੀ

ਓਸਵਾਲ ਬੁੱਕ ਸੈਂਟਰ ਫ਼ਰੀਦਕੋਟ ਨੇ ਬੱਚਿਆਂ ਨੂੰ ਮੈੱਡਲ ਤੇ ਸਟੇਸ਼ਨਰੀ ਦਿੱਤੀ
ਫ਼ਰੀਦਕੋਟ, 25 ਅਪ੍ਰੈੱਲ – ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਰੱਖੇ ਸਨਮਾਨ ਸਮਾਗਮ ਦੌਰਾਨ ਓਸਵਾਲ ਬੁੱਕ ਸੈਂਟਰ ਫਰੀਦਕੋਟ ਦੇ ਮੈਨੇਜਿੰਗ ਡਾਇਰੈੱਕਟਰ ਸੰਜੀਵ ਜੈਨ ਨੇ ਆਪਣੇ ਗੁਰੂ ਸ਼੍ਰੀ: ਸੁਦਰਸ਼ਨ ਮੁਨੀ ਮਹਾਰਾਜ ਦੀ ਯਾਦ ’ਚ ਲੋੜਵੰਦ ਤੇ ਹੁਸ਼ਿਆਰ ਬੱਚਿਆਂ ਲਈ ਸਟੇਸ਼ਨਰੀ ਅਤੇ ਮੈੱਡਲਾਂ ਦਾ ਸਹਿਯੋਗ ਦਿੱਤਾ। ਇਸ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸ਼੍ਰੀ ਸੰਜੀਵ ਜੈੱਨ ਨੂੰ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਨ ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਉਨਾਂ ਵਾਤਾਵਰਨ ਦੀ ਸ਼ੁੱਧਤਾ ਲਈ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਬੂਟੇ ਲਗਾਏ। ਇਸ ਮੌਕੇ ਐਸੋਸੀਏਸ਼ਨ ਦੇ ਆਹੁਦੇਦਾਰ ਪਿ੍ਰੰਸੀਪਲ ਪ੍ਰਧਾਨ ਸੇਵਾ ਸਿੰਘ ਚਾਵਲਾ, ਵਿੱਤ ਸਕੱਤਰ ਪ੍ਰੋ. ਐਨ.ਕੇ.ਗੁਪਤਾ, ਚੇਅਰਮੈਨ ਰਮੇਸ਼ ਚੰਦਰ ਜੈਨ, ਸੰਜੀਵ ਜੈਨ ਤੇ ਹੋਰ ਮੈਂਬਰ ਸਾਹਿਬਾਨ ਹਾਜ਼ਰ ਸਨ।
ਫ਼ੋਟੋ:25ਐੱਫ਼ਡੀਕੇ6:ਸ਼੍ਰੀ ਸੰਜੀਵ ਜੈੱਨ ਓਸਵਾਲ ਬੁੱਕ ਸੈਂਟਰ ਫ਼ਰੀਦਕੋਟ ਨੂੰ ਸਨਮਾਨਿਤ ਕਰਦੇ ਹੋਏ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਹੋਰ। ਫ਼ੋਟੋ;ਜਸਬੀਰ ਕੌਰ ਜੱਸੀ

Related posts

Breaking- ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਨੇ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਵੈਨ ਨੂੰ ਦਿੱਤੀ ਹਰੀ ਝੰਡੀ

punjabdiary

Breaking News-ਡੇਰਾ ਸਿਰਸਾ ਮੁਖੀ ਫਿਰ ਪੈਰੋਲ ’ਤੇ ਆਇਆ ਬਾਹਰ

punjabdiary

Breaking- ਮੁੱਖ ਮੰਤਰੀ ਕੇਸ ਦੇ ਮਾਮਲੇ ‘ਚ ਅਦਾਲਤ ‘ਚ ਹੋਏ ਪੇਸ਼

punjabdiary

Leave a Comment