ਕਰਤਾਰਪੁਰ ਲਾਂਘੇ ‘ਤੇ ਹੁਣ ਹੋਵੇਗੀ ਫਿਲਮਾਂ ਦੀ ਸ਼ੂਟਿੰਗ, ਫੋਟੋ-ਵੀਡੀਓ ਬਣਾਉਣ ‘ਤੇ ਲੱਗੇਗੀ ਵੱਡੀ ਫੀਸ
ਕਰਤਾਰਪੁਰ, 21 ਮਈ (ਡੇਲੀ ਪੋਸਟ ਪੰਜਾਬੀ)- ਭਾਰਤ-ਪਾਕਿਸਤਾਨ ਸਰਹੱਦ ‘ਤੇ ਬਣੇ ਸ੍ਰੀ ਕਰਤਾਰਪੁਰ ਕੌਰੀਡੋਰ ਤੇ ਹੁਣ ਫਿਲਮਾਂ ਦੀ ਸ਼ੂਟਿੰਗ ਦੇਖਣ ਵੀ ਹੋ ਸਕੇਗੀ। ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇੱਥੇ ਫਿਲਮਾਂ ਡਾਕੂਮੈਂਟਰੀ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਤਸਵੀਰਾਂ ਵੀ ਖਿੱਚੀਆਂ ਜਾ ਸਕਦੀਆਂ ਹਨ। ਪਰ ਇਸ ਦੇ ਲਈ ਇਕ ਵੱਡੀ ਫ਼ੀਸ ਅਦਾ ਕਰਨੀ ਪਵੇਗੀ। ਸ਼ੂਟਿੰਗ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ ਕੀਤੀ ਜਾ ਸਕਦੀ ਹੈ।
ਫ਼ਿਲਮ ਦੀ ਸ਼ੂਟਿੰਗ ਲਈ 1 ਲੱਖ ਰੁਪਏ, ਜਦਕਿ ਡਾਕੂਮੈਂਟਰੀ ਲਈ 40 ਹਜ਼ਾਰ ਰੁਪਏ ਤੈਅ ਕੀਤੇ ਗਏ ਹਨ, ਉਥੇ ਹੀ ਜੇ ਕੋਈ ਵਪਾਰ ਦੇ ਮੰਤਵ ਨਾਲ ਇਸ ਅਸਥਾਨ ‘ਤੇ ਕੋਈ ਤਸਵੀਰ ਖਿੱਚਣੀ ਚਾਹੁੰਦਾ ਹੈ ਤਾਂ ਉਸ ਲਈ ਵੱਖ ਫ਼ੀਸ ਰਾਸ਼ੀ ਰੱਖੀ ਗਈ ਹੈ ਜੇਕਰ ਕੋਈ ਵਿਦਿਆਰਥੀ ਹੈ ਤਾਂ ਉਸ ਲਈ ਵੱਖ, ਜਿਸ ਤਹਿਤ ਜੇ ਵਪਾਰ ਲਈ ਤਸਵੀਰਾਂ ਖਿਚਣਾ ਚਾਹੁੰਦਾ ਹੈ ਤਾ ਉਸ ਨੂੰ 10 ਹਜ਼ਾਰ ਰੁਪਏ ਦੇਣੇ ਹੋਣਗੇ, ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਇਸ ਸੰਬੰਧੀ ਜਾਣਕਾਰੀ ਦੇਣ ਲਈ ਜੇ ਕੋਈ ਤਸਵੀਰਾਂ ਖਿੱਚਦਾ ਹੈ ਤਾਂ ਉਸ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ 1 ਹਜ਼ਾਰ ਰੁਪਏ ਦੇਣੇ ਹੋਣਗੇ।
ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਭਾਰਤ ਤੇ ਪਾਕਿਸਤਾਨ ਸਰਕਾਰਾਂ ਵੱਲੋਂ ਖੋਲ੍ਹੇ ਗਏ ਸ੍ਰੀ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸਿੱਖਾਂ ਦਾ ਇਤਿਹਾਸਕ ਤੀਰਥ ਅਸਥਾਨ ਹੈ। ਸਿੱਖ ਸ਼ਰਧਾਲੂ ਵੱਡੀ ਗਿਣਤੀ ਵਿਚ ਇਥੇ ਗੁਰੂਘਰ ਦਾ ਅਸ਼ੀਰਵਾਦ ਲੈਣ ਆਉਂਦੇ ਹਨ।