Image default
About us

ਕਲਮਾਂ ਦੇ ਰੰਗ ਸਾਹਿਤ ਸਭਾ ਨੇ 8ਵਾਂ ਪੰਜਾਬੀ ਬਾਲ ਕਵੀ ਦਰਬਾਰ ਕਰਵਾਇਆ

ਕਲਮਾਂ ਦੇ ਰੰਗ ਸਾਹਿਤ ਸਭਾ ਨੇ 8ਵਾਂ ਪੰਜਾਬੀ ਬਾਲ ਕਵੀ ਦਰਬਾਰ ਕਰਵਾਇਆ

 

 

 

Advertisement

ਫਰੀਦਕੋਟ, 30 ਜੂਨ (ਪੰਜਾਬ ਡਾਇਰੀ)- ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਅਤੇ ਪ੍ਰਧਾਨ ਕਸ਼ਮੀਰ ਮਾਨਾ ਦੀ ਯੋਗ ਅਗਵਾਈ ਵਿੱਚ ਆਨਲਾਈਨ ਪੰਜਾਬੀ ਬਾਲ ਕਵੀ ਦਰਬਾਰ ਕਰਵਾਇਆ ਗਿਆ। ਇਸ ਸ਼ਾਨਦਾਰ 8ਵੇਂ ਆਨਲਾਈਨ ਪੰਜਾਬੀ ਕਵੀ ਦਰਬਾਰ ਵਿੱਚ ਪੰਜਾਬ ਭਰ ਦੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀਆਂ ਕਵਿਤਾਵਾਂ ਦੀ ਖ਼ੂਬਸੂਰਤ ਢੰਗ ਨਾਲ ਪੇਸ਼ਕਾਰੀ ਕੀਤੀ।
ਸਭਾ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਹਰੀ ਸਿੰਘ ਜਾਚਕ ਸਨ ਅਤੇ ਮੀਨਾ ਮਹਿਰੋਕ, ਨੀਰੂ ਜੱਸਲ, ਕਿਰਨ ਦੇਵੀ ਸਿੰਗਲਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸ਼ਾਮਿਲ ਮਹਿਮਾਨਾਂ ਨੇ ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੁਆਰਾ ਕੀਤੇ ਜਾ ਰਹੇ ਸਾਰੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਭਾ ਨੇ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਵਿਲੱਖਣ ਪਹਿਚਾਣ ਬਣਾ ਲਈ ਹੈ ਅਤੇ ਇਸ ਸਭਾ ਤੋਂ ਪੰਜਾਬੀ ਸਾਹਿਤ, ਸਮਾਜ ਅਤੇ ਵਿਰਸੇ ਨੂੰ ਬਹੁਤ ਉਮੀਦਾਂ ਹਨ । ਉਹਨਾਂ ਨੇ ਅਜਿਹੇ ਉਪਰਾਲਿਆਂ ਲਈ ਸਭਾ ਦੇ ਚੇਅਰਮੈਨ, ਪ੍ਰਧਾਨ ਅਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ । ਸਭਾ ਕਮੇਟੀ ਵਿੱਚੋਂ ਮੀਤ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋਂ, ਖਜ਼ਾਨਚੀ ਸੁਖਵੀਰ ਬਾਬਾ, ਮੀਡੀਆ ਸਕੱਤਰ ਗਗਨ ਸਤਨਾਮ, ਕਾਨੂੰਨੀ ਸਲਾਹਕਾਰ ਐਡਵੋਕੇਟ ਪਰਦੀਪ ਸਿੰਘ ਅਤੇ ਮੀਡੀਆ ਸਹਾਇਕ ਰਣਬੀਰ ਸਰਾਂ ਵੀ ਸ਼ਾਮਿਲ ਹੋਏ। ਪ੍ਰੋਗਰਾਮ ਦਾ ਸੰਚਾਲਨ ਭੁਪਿੰਦਰ ਪਰਵਾਜ਼ ਪ੍ਰੋਗਰਾਮ ਸਕੱਤਰ ਨੇ ਬਾਖ਼ੂਬੀ ਅੰਦਾਜ਼ ਨਾਲ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭਾ ਦੇ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਮੰਚ ਸੰਚਾਲਕ, ਬਾਲ ਕਵੀਆਂ, ਉਹਨਾਂ ਦੇ ਮਾਪਿਆਂ ਤੇ ਅਧਿਆਪਕ ਸਾਹਿਬਾਨਾਂ ਦਾ ਸਵਾਗਤ ਕੀਤਾ । ਪ੍ਰੋਗਰਾਮ ਦੇ ਅੰਤ ਵਿੱਚ ਸਭਾ ਦੇ ਪ੍ਰਧਾਨ ਕਸ਼ਮੀਰ ਮਾਨਾ ਨੇ ਹਾਜ਼ਰ ਸਭ ਸਖਸ਼ੀਅਤਾਂ ਦਾ ਧੰਨਵਾਦ ਕੀਤਾ । ਇਸ ਪੰਜਾਬੀ ਬਾਲ ਕਵੀ ਦਰਬਾਰ ਵਿੱਚ ਅਕਸ਼ਤਾ ਗੋਇਲ (ਮੋਹਾਲੀ), ਨਿਖਿਲ (ਲੁਧਿਆਣਾ), ਹਿਮਾਂਸ਼ੀ (ਲੋਂਗੋਵਾਲ), ਮਾਨਸੁਖ ਕੌਰ (ਕੋਟਕਪੂਰਾ), ਸਿਮਰਨ ਕੌਰ (ਫ਼ਰੀਦਕੋਟ), ਜੈਸਮੀਨ ਕੌਰ (ਕੋਟਕਪੂਰਾ), ਬਰਿੰਦਰ ਕੌਰ (ਜਗਰਾਓਂ), ਹਰਸ਼ਬੀਰ ਸਰਾਂ (ਫ਼ਰੀਦਕੋਟ), ਏਕਮਜੋਤ ਸਿੰਘ (ਪਟਿਆਲਾ), ਰਿਪਨਦੀਪ ਕੌਰ (ਮੋਗਾ), ਮਨਿੰਦਰ ਸਿੰਘ (ਫ਼ਰੀਦਕੋਟ), ਸ਼ਗੁਨਜੋਤ ਕੌਰ (ਜੈਤੋ), ਸ਼ੁਭਕਰਮਨ ਕੌਰ (ਫ਼ਰੀਦਕੋਟ), ਸੂਰਯਵੀਰ ਗੋਇਲ (ਮੋਹਾਲੀ), ਮਨਮੀਤ ਕੌਰ (ਕੋਟਕਪੂਰਾ), ਖੁਸ਼ ਕਰਨ (ਲੁਧਿਆਣਾ), ਪ੍ਰਿਆ ਗਰਗ (ਸੰਗਰੂਰ), ਗੁਰਕਮਲ ਗਿੱਲ (ਬਠਿੰਡਾ), ਗੁਰਪ੍ਰੀਤ ਕੌਰ (ਅੰਮ੍ਰਿਤਸਰ), ਪ੍ਰਭਜੋਤ ਕੌਰ (ਫ਼ਰੀਦਕੋਟ), ਦਿਵਦੀਪ ਕੌਰ ਬਰਾੜ (ਮਲਕੇ), ਮਨਦੀਪ ਕੌਰ (ਫ਼ਰੀਦਕੋਟ), ਸੁਖਮਨ ਕੌਰ (ਕੋਟਕਪੂਰਾ), ਅਰਮਾਨਦੀਪ ਕੌਰ (ਫ਼ਰੀਦਕੋਟ), ਹਸਰਤਪ੍ਰੀਤ ਕੌਰ (ਕੋਟਕਪੂਰਾ), ਨਵਲੀਨ ਕੌਰ (ਮਮਦੋਟ), ਸ਼ਬਨਮ (ਗਿੱਦੜਬਾਹਾ), ਬਬਲੂ (ਕੋਟਕਪੂਰਾ), ਆਕਾਸ਼ਦੀਪ ਸਿੰਘ (ਕੋਟਕਪੂਰਾ), ਰਾਜਵੀਰ ਕੌਰ (ਕੋਟਕਪੂਰਾ) ਨੇ ਸ਼ਿਰਕਤ ਕੀਤੀ। ਸਭਾ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੇ ਬੱਚਿਆਂ ਨੂੰ ਡਿਜ਼ੀਟਲ ਸਰਟੀਫ਼ਿਕੇਟ ਜਾਰੀ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦਾ ਇਹ ਵਿਲੱਖਣ ਅਤੇ ਸ਼ਾਨਦਾਰ ਉਪਰਾਲਾ ਯਾਦਗਾਰ ਪੈੜਾਂ ਛੱਡ ਗਿਆ।

Related posts

ਪੰਜਾਬ-ਹਰਿਆਣਾ ਹਾਈ ਕੋਰਟ ਦੇ 4 ਜੱਜਾਂ ਸਣੇ ਕੁੱਲ 9 ਜੱਜਾਂ ਦੇ ਤਬਾਦਲੇ

punjabdiary

Breaking- ਮਹਿਲਾਵਾਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ, ਬਲਕਿ ਕਈ ਖੇਤਰਾਂ ‘ਚ ਮਰਦਾਂ ਤੋਂ ਅੱਗੇ – ਡਾ. ਰੂਹੀ ਦੁੱਗ

punjabdiary

ਸੜਕ ਕਿਨਾਰਿਆਂ ਤੇ ਰਹਿਣ ਵਾਲੇ ਪ੍ਰਵਾਸੀ ਮਜਦੂਰਾਂ ਕਾਰਨ ਹੋ ਰਹੇ ਹਨ ਹਾਦਸੇ- ਮਨਦੀਪ ਸਿੰਘ ਮਿੰਟੂ ਗਿੱਲ

punjabdiary

Leave a Comment