ਕਲਮਾਂ ਦੇ ਰੰਗ ਸਾਹਿਤ ਸਭਾ ਫ਼ਰੀਦਕੋਟ ਦਾ ਸਮਾਗਮ ਭਲਕੇ
ਕਲਮਾਂ ਦੇ ਰੰਗ ਕਾਵਿ ਸੰਗ੍ਰਹਿ ਲੋਕ-ਅਰਪਣ ਅਤੇ 101 ਸਾਹਿਤਕਾਰਾਂ ਦਾ ਸਨਮਾਨ ਤੇ ਕਵੀ ਦਰਬਾਰ ਹੋਵੇਗਾ
ਫ਼ਰੀਦਕੋਟ, 7 ਮਈ (ਜਸਬੀਰ ਕੌਰ ਜੱਸੀ)-ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਕਲਮਾਂ ਦੇ ਰੰਗ, ਕਾਵਿ ਸੰਗ੍ਰਹਿ ਲੋਕ-ਅਰਪਣ,101 ਸਾਹਿਤਕਾਰਾਂ ਦਾ ਸਨਮਾਨ ਅਤੇ ਕਵੀ ਦਰਬਾਰ ਪ੍ਰੋਗਰਾਮ 8 ਮਈ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਦੇ ਬਾਟਨੀ ਵਿਭਾਗ ਵਿਖੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ, ਚੇਅਰਮੈੱਨ ਪ੍ਰੋ.ਬੀਰਇੰਦਰਜੀਤ ਸਿੰਘ ਸਰਾਂ, ਸਰਪ੍ਰਸਤ ਡਾ.ਨਿਰਮਲ ਕੌਸ਼ਿਕ ਨੇ ਦੱਸਿਆ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਹੋਣਗੇ। ਸਮਾਗਮ ਦੀ ਪ੍ਰਧਾਨਗੀ ਡਾ.ਦਵਿੰਦਰ ਸੈਫ਼ੀ ਕਰਨਗੇ। ਵਿਸ਼ੇਸ਼ ਮਹਿਮਾਨਾਂ ਵਜੋਂ ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ, ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਦੇ ਪਿ੍ਰੰਸੀਪਲ ਡਾ.ਪਰਮਿੰਦਰ ਸਿੰਘ, ਪ੍ਰਸਿੱਧ ਲੋਕ ਗਾਇਕ ਹਰਿੰਦਰ ਸੰਧੂ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਹੋਣਗੇ। ਪ੍ਰੋਗਰਾਮ ਦਾ ਮੰਚ ਸੰਚਾਲਨ ਅਮਨਦੀਪ ਕੌਰ ਖੀਵਾ ਅਤੇ ਰਿਸ਼ੀ ਦੇਸ ਰਾਜ ਸ਼ਰਮਾ ਕਰਨਗੇ। ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੇ ਪ੍ਰਧਾਨ, ਚੇਅਰਮੈੱਨ ਅਤੇ ਸਰਪ੍ਰਸਤ ਨੇ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ’ਚ ਸ਼ਾਮਲ ਹੋਣ ਲਈ ਸਨਿੱਮਰ ਬੇਨਤੀ ਹੈ ਕੀਤੀ ਹੈ।