Image default
About us

ਕਲਮਾਂ ਦੇ ਰੰਗ ਸਾਹਿਤ ਸਭਾ ਫ਼ਰੀਦਕੋਟ ਵੱਲੋਂ ਨਵ-ਨਿਯੁਕਤ ਪ੍ਰਧਾਨ, ਖਜ਼ਾਨਚੀ ਅਤੇ ਮੀਡੀਆ ਸਕੱਤਰ ਦੀ ਚੋਣ ਕੀਤੀ ਗਈ

ਕਲਮਾਂ ਦੇ ਰੰਗ ਸਾਹਿਤ ਸਭਾ ਫ਼ਰੀਦਕੋਟ ਵੱਲੋਂ ਨਵ-ਨਿਯੁਕਤ ਪ੍ਰਧਾਨ, ਖਜ਼ਾਨਚੀ ਅਤੇ ਮੀਡੀਆ ਸਕੱਤਰ ਦੀ ਚੋਣ ਕੀਤੀ ਗਈ

 

 

 

Advertisement

ਫਰੀਦਕੋਟ, 29 ਮਈ (ਪੰਜਾਬ ਡਾਇਰੀ)- ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੀ ਕੈਬਨਿਟ ਸਭਾ ਕਮੇਟੀ ਵੱਲੋਂ ਮਿਤੀ 28-05-2023 ਨੂੰ ਸਰਬਸੰਮਤੀ ਨਾਲ ਮਤਾ ਪਾ ਕੇ ਬਹੁਮਤ ਦੁਆਰਾ ਸਭਾ ਦੇ ਨਵੇਂ ਪ੍ਰਧਾਨ ਕਸ਼ਮੀਰ ਸਿੰਘ ਮਾਨਾ, ਖਜ਼ਾਨਚੀ ਸੁਖਵੀਰ ਸਿੰਘ ਬਾਬਾ ਅਤੇ ਮੀਡੀਆ ਸਕੱਤਰ ਗਗਨ ਸਤਨਾਮ ਸਿੰਘ ਨੂੰ ਚੁਣਿਆ ਗਿਆ। ਇਸ ਮੌਕੇ ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ, ਜਨਰਲ ਸਕੱਤਰ ਜਸਵਿੰਦਰ ਸਿੰਘ ਜੱਸ, ਮੀਤ ਪ੍ਰਧਾਨ ਰਾਜ ਗਿੱਲ ਭਾਣਾ, ਮੀਤ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋਂ, ਪ੍ਰੈਸ ਸਕੱਤਰ ਪ੍ਰੋ. ਹਰਪ੍ਰੀਤ ਸਿੰਘ, ਕਾਨੂੰਨੀ ਸਲਾਹਕਾਰ ਪਰਦੀਪ ਸਿੰਘ, ਸੀਨੀਅਰ ਮੈਂਬਰ ਡਾ. ਬਲਵਿੰਦਰ ਸਿੰਘ ਗਰਾਈਂ ਨੇ ਨਵੇਂ ਚੁਣੇ ਪ੍ਰਧਾਨ, ਖਜ਼ਾਨਚੀ ਤੇ ਮੀਡੀਆ ਸਕੱਤਰ ਨੂੰ ਬੁੱਕੇ ਭੇਂਟ ਕਰਦਿਆਂ ਸਵਾਗਤ ਕੀਤਾ ਅਤੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ, ਸਭਾ ਪ੍ਰਤੀ ਸਮਰਪਿਤ ਭਾਵਨਾ ਨਾਲ ਕੰਮ ਕਰਨ ਅਤੇ ਸਭਾ ਨੂੰ ਹੋਰ ਵੀ ਬੁਲੰਦੀਆਂ ‘ਤੇ ਲੈ ਕੇ ਜਾਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਭਾ ਦੇ ਨਵੇਂ ਚੁਣੇ ਪ੍ਰਧਾਨ ਕਸ਼ਮੀਰ ਸਿੰਘ ਮਾਨਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਪੰਜਾਬੀ ਮਾਂ ਬੋਲੀ ਅਤੇ ਸਭਾ ਲਈ ਪੂਰੀ ਸਮਰਪਿਤ ਭਾਵਨਾ ਨਾਲ ਕੰਮ ਕਰਾਂਗਾ । ਨਵੇਂ ਪ੍ਰਧਾਨ ਨੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਅਤੇ ਕੈਬਨਿਟ ਸਭਾ ਕਮੇਟੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

Related posts

Breaking- 22 ਅਕਤੂਬਰ ਤੋਂ ਸੇਵਾ ਕੇਂਦਰਾਂ ਦਾ ਸਮਾਂ ਤਬਦੀਲ

punjabdiary

Breaking- ਨੋਟਬੰਦੀ ਦਾ ਫੈਸਲਾ ਸਹੀ, ਸਪਰੀਮ ਕੋਰਟ ਨੇ ਕਿਹਾ ਕੇਂਦਰ ਸਰਕਾਰ ਤੇ ਆਰ ਬੀ ਆਈ ਵਿਚਾਲੇ ਗੱਲਬਾਤ ਕੀਤੀ ਗਈ ਸੀ

punjabdiary

CBI ਵਲੋਂ ਪਾਸਪੋਰਟ ਫਰਜ਼ੀਵਾੜਾ ਮਾਮਲੇ ‘ਚ 24 ਲੋਕਾਂ ‘ਤੇ ਮਾਮਲਾ ਦਰਜ, 50 ਥਾਵਾਂ ‘ਤੇ ਛਾਪੇਮਾਰੀ

punjabdiary

Leave a Comment