Image default
ਤਾਜਾ ਖਬਰਾਂ

ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੇ ਪੇਪਰ ’ਚ ਦੇਰੀ ਨਾਲ ਪਹੁੰਚਣ ਵਾਲੇ ਵਿਦਿਆਰਥੀਆਂ ਨੇ ਕਰ ਦਿੱਤਾ ਹੰਗਾਮਾ, ਰੱਖੀ ਇਹ ਮੰਗ

ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੇ ਪੇਪਰ ’ਚ ਦੇਰੀ ਨਾਲ ਪਹੁੰਚਣ ਵਾਲੇ ਵਿਦਿਆਰਥੀਆਂ ਨੇ ਕਰ ਦਿੱਤਾ ਹੰਗਾਮਾ, ਰੱਖੀ ਇਹ ਮੰਗ

 

 

 

Advertisement

ਚੰਡੀਗੜ੍ਹ, 14 ਸਤੰਬਰ (ਪੀਟੀਸੀ ਨਿਊਜ)- ਚੰਡੀਗੜ੍ਹ ਵਿੱਚ ਪੀਐਸਐਸਐਸਬੀ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ ਪੇਪਰ ਦੇਣ ਲਈ ਪਹੁੰਚੇ ਵਿਦਿਆਰਥੀਆਂ ਨੇ ਹੰਗਾਮਾ ਕਰ ਦਿੱਤ। ਇਹ ਵਿਦਿਆਰਥੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਤੋਂ ਚੰਡੀਗੜ੍ਹ ਵਿਖੇ ਸੈਕਟਰ 21-ਏ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਚ ਪੇਪਰ ਦੇਣ ਲਈ ਪਹੁੰਚੇ ਸਨ, ਪਰ ਇਹ ਪ੍ਰੀਖਿਆ ਕੇਂਦਰ ਚ ਦੇਰੀ ਨਾਲ ਪਹੁੰਚੇ, ਇਸ ਕਾਰਨ ਇਹਨਾਂ ਨੂੰ ਪੇਪਰ ਦੇਣ ਲਈ ਐਂਟਰੀ ਨਹੀਂ ਮਿਲੀ ਸੀ ਤੇ ਇਹਨਾਂ ਨੇ ਪ੍ਰੀਖਿਆ ਕੇਂਦਰ ਦੇ ਗੇਟ ਤੇ ਹੀ ਹੰਗਾਮਾ ਕਰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਪੰਚਾਇਤ ਸੰਮਤੀਆਂ ਕੀਤੀਆਂ ਭੰਗ, ਹੁਣ ਡੀਡੀਪੀਓ ਦੇਖਣਗੇ ਕੰਮ

ਵਿਦਿਆਰਥੀਆਂ ਨੇ ਇਹ ਲਾਏ ਇਲਜ਼ਾਮ

ਵਿਦਿਆਰਥੀਆਂ ਨੇ ਇਲਜ਼ਾਮ ਲਗਾਏ ਹਨ ਕਿ ਉਹ PSSSB ਕਲਰਕ ਕਮ ਡਾਟਾ ਐਂਟਰੀ ਆਪਰੇਟਰ (PSSSB Clerk Cum Data Entry Operator) ਦਾ ਪੇਪਰ ਦੇਣ ਲਈ ਦੂਰੋਂ ਚੱਲ ਕੇ ਆਏ ਹਨ, ਪਰ ਟ੍ਰੈਫਿਕ ਹੋਣ ਕਾਰਨ ਉਹ ਸਮੇਂ ਉੱਤੇ ਨਹੀਂ ਪੁੱਜ ਸਕੇ, ਜਿਸ ਕਾਰਨ ਉਹਨਾਂ ਨੂੰ ਬਾਹਰ ਗੇਟ ਉੱਤੇ ਹੀ ਰੋਕ ਲਿਆ ਗਿਆ ਹੈ। ਵਿਦਿਆਰਥੀਆਂ ਨੇ ਕਹਿਣਾ ਕਿ ਜੋ ਵਿਦਿਆਰਥੀ ਉਹਨਾਂ ਤੋਂ ਵੀ ਲੇਟ ਆਏ ਸਨ, ਉਨ੍ਹਾ ਚੋਂ ਇੱਕ ਇੱਕ ਲੜਕੀ ਅਤੇ ਇਕ ਲੜਕੇ ਨੂੰ ਅੰਦਰ ਜਾਣ ਦੀ ਆਗਿਆ ਦੇ ਦਿੱਤੀ ਗਈ ਹੈ, ਪਰ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਹੈ।

Advertisement

ਇਹ ਵੀ ਪੜ੍ਹੋ- CM ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ, ਜਾਣੋ ਕਦੋਂ ਆਉਣਗੇ ਤਿਹਾੜ ਜੇਲ੍ਹ ਤੋਂ ਬਾਹਰ

ਵਿਦਿਆਰਥੀਆਂ ਨੇ ਰੱਖੀ ਇਹ ਮੰਗ

ਵਿਦਿਆਰਥੀਆਂ ਨੇ ਦੱਸਿਆ ਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਹੀ ਇਸ ਪੇਪਰ ਦੀ ਤਿਆਰੀ ਕਰ ਰਹੇ ਸੀ ਤੇ ਖਰਚਾ ਕਰਕੇ ਅੱਜ ਅਸੀ ਪੇਪਰ ਦੇਣ ਲਈ ਵੀ ਪਹੁੰਚੇ ਹਾਂ, ਪਰ ਫਿਰ ਵੀ ਸਾਨੂੰ ਗੇਟ ਤੇ ਹੀ ਰੋਕ ਲਿਆ ਗਿਆ। ਉਹਨਾਂ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਹਿਸਾਬ ਦੇ ਨਾਲ ਉਹਨਾਂ ਦੇ ਪ੍ਰੀਖਿਆ ਕੇਂਦਰ ਨੇੜੇ ਹੀ ਹੋਣੇ ਚਾਹੀਦੇ ਹਨ ਤਾਂ ਕਿ ਹਰ ਵਿਦਿਆਰਥੀ ਸਮੇਂ ਉੱਤੇ ਪਹੁੰਚ ਸਕੇ।

ਇਹ ਵੀ ਪੜ੍ਹੋ- ‘ਸਤ੍ਰੀ-2 ਨੂੰ ਕੋਈ ਨਹੀਂ ਰੋਕ ਸਕਦਾ, ਸ਼ੁੱਕਰਵਾਰ ਨੂੰ ਸ਼ਾਨਦਾਰ ਕਲੈਕਸ਼ਨ, 30 ਦਿਨ ਬਾਅਦ ਵੀ ਬੰਪਰ ਕਮਾਈ

Advertisement

ਪ੍ਰੀਖਿਆ ਕੇਂਦਰ ਇੰਚਾਰਜ ਨੇ ਵਿਦਿਆਰਥੀਆਂ ਨੂੰ ਸਪੱਸ਼ਟੀਕਰਨ ਦਿੱਤਾ

ਇਸ ਦੌਰਾਨ ਪ੍ਰੀਖਿਆ ਕੇਂਦਰ ਦੀ ਇੰਚਾਰਜ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਪੇਪਰ ਦੀ ਪੂਰੀ ਵੀਡੀਓਗ੍ਰਾਫੀ ਹੋ ਰਹੀ ਹੈ ਅਤੇ ਅਸੀਂ ਸਮਾਂ ਵਧੇਰੇ ਹੋਣ ਦੇ ਬਾਅਦ ਕਿਸੇ ਨੂੰ ਐਂਟਰੀ ਨਹੀਂ ਦੇ ਸਕਦੇ ਹਾਂ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹਨਾਂ ਤੇ ਕਾਰਵਾਈ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਪਿਛਲੇ ਪੇਪਰ ਵਿਚ ਉਹਨਾਂ ਨੇ ਕੁਝ ਵਿਦਿਆਰਥੀਆਂ ਨੂੰ ਗੇਟ ਬੰਦ ਹੋਣ ਤੋਂ ਬਾਅਦ ਅੰਦਰ ਐਂਟਰੀ ਦੇ ਦਿੱਤੀ ਸੀ, ਪਰ ਪ੍ਰਸ਼ਾਸਨ ਨੇ ਉਹਨਾਂ ਨੂੰ ਇਸ ਵਾਰ ਸਖ਼ਤ ਆਦੇਸ਼ ਦਿੱਤੇ ਹਨ, ਜਿਸ ਕਾਰਨ ਉਹ ਮਜ਼ਬੂਰ ਹੈ।

ਇਹ ਵੀ ਪੜ੍ਹੋ- ਰਾਹੁਲ ਗਾਂਧੀ ਦੇ ਬਿਆਨ ’ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Advertisement

Related posts

ਗੁਰੂ ਕੇ ਬਾਗ ਦੇ ਮੋਰਚੇ ਦੀ ਸ਼ਤਾਬਦੀ ਵੀ ਵਿਸ਼ਾਲ ਪੱਧਰ ’ਤੇ ਜਾਵੇਗੀ ਮਨਾਈ

punjabdiary

ਮੋਦੀ ਸਰਕਾਰ ਦੀ ਵੱਡੀ ਕਰਵਾਈ – ਸਿੱਖਸ ਫਾਰ ਜਸਟਿਸ ਦੇ ਮੀਡੀਆ ਅਕਾਊਂਟ ਬੈਨ

punjabdiary

Breaking News-ਮਾਮੂਲੀ ਲੜਾਈ ਤੇ ਗੋਲੀ ਚੱਲਣ ਨਾਲ ਤਿੰਨ ਜ਼ਖ਼ਮੀ

punjabdiary

Leave a Comment