ਕਾਂਗਰਸ ਦੀ ਅਦਰੂਨੀ ਜੰਗ ਦਾ ਸੇਕ ਥੱਲੇ ਵਾਲੇ ਵਰਕਰਾਂ ਤੱਕ ਪਹੁੰਚਣ ਲੱਗਾ, ਮੀਟਿੰਗ ਦੌਰਾਨ ਰਾਜਾ ਵੜਿੰਗ ਧੜਾ ਅਤੇ ਮਨਪ੍ਰੀਤ ਬਾਦਲ ਧੜਾ ਉਲਝੇ
(ਪੰਜਾਬ ਡਾਇਰੀ) 18 ਮਈ – ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਨੂੰ ਇੱਕ ਜੁੱਟ ਕਰਨ ਵਿੱਚ ਕਾਮਯਾਬ ਨਹੀਂ ਹੋ ਰਹੇ ਕਿਉਂਕਿ ਕਾਂਗਰਸ ਵਿੱਚ ਅੰਦਰੂਨੀ ਜੰਗ ਚੱਲ ਰਹੀ ਹੈ। ਜਿਥੇ ਕਾਂਗਰਸ ਦੇ ਵੱਡੇ ਲੀਡਰਾਂ ਵਿੱਚ ਧੜੇਬੰਦੀ ਤਾਂ ਵਧ ਹੀ ਗਈ ਹੈ । ਹੁਣ ਤਾਂ ਕਾਂਗਰਸ ਦੇ ਵਰਕਰ ਵੀ ਆਪਸ ਵਿੱਚ ਭਿੜਨਾ ਸ਼ੁਰੂ ਹੋ ਗਏ ਹਨ। ਬਠਿੰਡਾ ਵਿੱਚ ਕਾਂਗਰਸ ਹਾਈਕਮਾਂਡ ਵੱਲੋਂ ਰਾਜਸਥਾਨ ਤੋਂ ਵਰਕਰਾਂ ਨਾਲ ਮੀਟਿੰਗ ਕਰਨ ਲਈ ਡੀ ਆਰ ਓ ਭੇਜਿਆ ਗਿਆ ਸੀ। ਇਸ ਮੀਟਿੰਗ ਵਿੱਚ ਕਾਂਗਰਸ ਦੇ ਸਾਰੇ ਆਗੂ ਸ਼ਾਮਲ ਸਨ। ਜਦੋਂ ਡੀ ਆਰ ਓ ਬੋਲਣ ਲੱਗਾ ਤਾਂ ਮਨਪ੍ਰੀਤ ਸਿੰਘ ਬਾਦਲ ਅਤੇ ਰਾਜਾ ਵੜਿੰਗ ਦੇ ਸਮਰਥਕ ਆਪਸ ਵਿੱਚ ਉਲਝ ਗਏ
ਸਥਾਨਕ ਲੀਡਰਸ਼ਿਪ ਦਾ ਕਹਿਣਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਸੀਨੀਅਰ ਡਿਪਟੀ ਮੇਅਰ, ਕਾਂਗਰਸੀ ਆਗੂ ਕਹਿ ਰਹੇ ਹਨ ਕਿ ਚੋਣ ਪ੍ਰਕਿਰਿਆ ਕਾਂਗਰਸ ਵੱਲੋਂ ਚਲਾਈ ਗਈ ਹੈ, ਉਹ ਨਹੀਂ ਮੰਨਦੇ। ਦੂਜੇ ਪਾਸੇ ਬਠਿੰਡਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਬਠਿੰਡਾ ਲੀਡਰਸ਼ਿਪ ਵੱਲੋਂ ਨਹੀਂ ਸਗੋਂ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਵੱਲੋਂ ਸਵਾਲ ਕੀਤੇ ਗਏ ਸਨ, ਜਿਸ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।