Image default
About us

ਕਾਕਾ ਸਿੰਘ ਕੋਟੜਾ ਅਤੇ ਪੀੜ੍ਹਤ ਦਿਲਦਾਰ ਸਿੰਘ ਦਾ ਮਰਨ ਵਰਤ ਦਸਵੇਂ ਦਿਨ ਵਿੱਚ ਦਾਖਲ

ਕਾਕਾ ਸਿੰਘ ਕੋਟੜਾ ਅਤੇ ਪੀੜ੍ਹਤ ਦਿਲਦਾਰ ਸਿੰਘ ਦਾ ਮਰਨ ਵਰਤ ਦਸਵੇਂ ਦਿਨ ਵਿੱਚ ਦਾਖਲ

 

 

 

Advertisement

 

– ਸਰਕਾਰ ਦੁਬਾਰਾ ਭੂ ਮਾਫੀਆ ਦੀ ਕੀਤੀ ਜਾ ਰਹੀ ਪੁਸ਼ਤ ਪਨਾਹੀ, ਪੀੜਤ ਪਰਿਵਾਰ ਨੂੰ ਇਨਸਾਫ ਨਾ ਦੇਣ ਕਾਰਨ ਸੜਕਾਂ ਤੇ ਆਉਣ ਲਈ ਹੋਣਾ ਪਿਆ ਮਜਬੂਰ-ਡੱਲੇਵਾਲ
ਲੁਧਿਆਣਾ, 8 ਸਤੰਬਰ (ਪੰਜਾਬ ਡਾਇਰੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ  ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਬੇਰੁਖੀ ਹੀ ਸੰਘਰਸ਼ੀ ਲੋਕਾਂ ਨੂੰ ਸੜਕਾਂ ਉੱਪਰ ਆਉਣ ਲਈ ਮਜਬੂਰ ਕਰਦੀ ਹੈ, ਜਿਸ ਦਾ ਸਬੂਤ ਕਰੀਬ ਇੱਕ ਮਹੀਨੇ ਤੋਂ ਪੁਲਸ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਅੱਗੇ ਸ਼ਾਂਤਮਈ ਚੱਲ ਰਹੇ ਧਰਨੇ ਅਤੇ 10 ਦਿਨ ਤੋਂ ਮਰਨ ਵਰਤ ਉੱਪਰ ਆਗੂਆ ਦੇ ਬੈਠੇ ਹੋਣ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਉੱਪਰ ਕੋਈ ਵੀ ਕਾਰਵਾਈ ਨਾਂ ਕਰਕੇ ਸੜਕਾਂ ਉੱਤੇ ਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਇਸ ਦੇ ਕਾਰਨ ਹੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਲੁਧਿਆਣਾ ਚੰਡੀਗੜ੍ਹ ਰੋਡ ਪਿੰਡ ਰਾਣਵਾਂ,ਸ਼੍ਰੀ ਅੰਮ੍ਰਿਤਸਰ ਸਾਹਿਬ ਮਾਨਾਵਾਲਾ ਪੁਲ,ਬਠਿੰਡਾ ਵਿੱਚ ਰਾਮਪੂਰਾ ਫੂਲ ਅਤੇ ਕੋਟਸ਼ਮੀਰ,ਜ਼ਿਲ੍ਹਾ ਬਰਨਾਲਾ ਵਿੱਚ ਲੁਧਿਆਣਾ ਤੋਂ ਬਰਨਾਲਾ ਰੋਡ ਉੱਪਰ ਪਿੰਡ ਸਹਿਜੜਾਂ, ਸ੍ਰੀ ਮੁਕਤਸਰ ਸਾਹਿਬ ਵਿੱਚ ਮਲੋਟ ਰੋਡ ਬਠਿੰਡਾ ਉੱਪਰ ਫਕਰਸਰ ਥੇੜੀ,ਫਾਜ਼ਿਲਕਾ ਵਿੱਚ ਫਾਜ਼ਿਲਕਾ ਅਬੋਹਰ ਰੋਡ ਉੱਪਰ ਪਿੰਡ ਰਾਮਪੁਰਾ,ਫਿਰੋਜ਼ਪੁਰ ਵਿੱਚ ਪਿੰਡ ਖਾਈ ,ਜ਼ਿਲ੍ਹਾ ਫਰੀਦਕੋਟ ਵਿੱਚ ਟਹਿਣਾ ਟੀ.ਪੁਆਇੰਟ, ਜ਼ਿਲ੍ਹਾ ਮਾਨਸਾ ਵਿਖੇ ਮਾਨਸਾ ਕੈਚੀਆਂ ਵਿਖੇ 10 ਤਰੀਕ ਨੂੰ ਰੋਡ ਜਾਮ ਦੀ ਕਾਲ ਦਿੱਤੀ ਗਈ ਹੈ।


ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆ ਦੱਸਿਆ ਕਿ ਪੁਲਸ ਕਮਿਸ਼ਨ ਲੁਧਿਆਣਾ ਦੇ ਦਫਤਰ ਅੱਗੇ ਮ੍ਰਿਤਕ ਸੁਖਵਿੰਦਰ ਸਿੰਘ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸ਼ਾਂਤਮਈ ਧਰਨਾ ਚਲਦੇ ਨੂੰ ਲਗਭਗ 27 ਦਿਨ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਮਰਨ ਵਰਤ ਤੇ ਬੈਠੇ ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਸ.ਕਾਕਾ ਸਿੰਘ ਕੋਟੜਾ ਅਤੇ ਪੀੜਤ ਦਿਲਦਾਰ ਸਿੰਘ ਨੂੰ 10 ਦਿਨ ਹੋ ਗਏ ਹਨ, ਜਿਸ ਕਾਰਨ ਮਰਨ ਵਰਤ ਉੱਤੇ ਬੈਠੇ ਆਗੂਆਂ ਦੀ ਸਿਹਤ ਵਿੱਚ ਪਲ ਪਲ ਗਿਰਾਵਟ ਆਉਣ ਕਾਰਨ ਉਹਨਾਂ ਦਾ ਵਜਨ ਅਤੇ ਸ਼ੂਗਰ ਦਾ ਪੱਧਰ ਘਟਦਾ ਜਾ ਰਿਹਾ ਹੈ, ਜਿਸ ਕਰਕੇ ਉਹਨਾਂ ਦੀ ਸਿਹਤ ਪਲ ਪਲ ਨਾਜ਼ੁਕ ਹੁੰਦੀ ਜਾ ਰਹੀ ਹੈ, ਪਰ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ।

Advertisement

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਨਾਲ ਹੀ ਦੋਸ਼ੀਆਂ ਵੱਲੋਂ ਸਿੱਟ ਉੱਪਰ ਰੋਕ ਲਗਵਾਈ ਗਈ ਹੈ ਤਾਂ ਜੋ ਸੈਟ ਸੱਚਾਈ ਨੂੰ ਬਾਹਰ ਨਾ ਲੈਕੇ ਆਵੇ ਅਤੇ ਸਰਕਾਰ ਦੀ ਇਸ ਬੇਰੁਖੀ ਅਤੇ ਭੂ ਮਾਫੀਆ ਨਾਲ ਸਰਕਾਰ ਦੀ ਮਿਲੀ ਭੁਗਤ ਕਾਰਨ ਜਿਵੇਂ ਜਿਵੇਂ ਮੋਰਚੇ ਦੇ ਅਤੇ ਮਰਨ ਵਰਤ ਦੇ ਦਿਨ ਵੱਧ ਦੇ ਜਾ ਰਹੇ ਹਨ ਤਾਂ ਲੋਕਾਂ ਵਿੱਚ ਰੋਸ ਵੱਧਦਾ ਜਾ ਰਿਹਾ ਹੈ ਤਾਂ ਹੀ ਮਜਬੂਰੀ ਬਸ ਸਾਨੂੰ ਸੜਕਾਂ ਉੱਤੇ ਆਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਇਸ ਲਈ ਉਹਨਾਂ ਵੱਲੋਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਇਨਸਾਫ ਦੀ ਲੜਾਈ ਵਿਚ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸਹਿਯੋਗ ਦਿੱਤਾ ਜਾਵੇ।

ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਪੈਰਲਰ ਗੱਲਬਾਤ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਅੱਜ ਫੇਰ ਦੁਬਾਰਾ ਅਧਿਕਾਰੀਆਂ ਵੱਲੋਂ ਗੱਲਬਾਤ ਦੀ ਪੇਸ਼ਕਸ਼ ਕੀਤੀ ਗਈ ਹੈ ਆਈ ਹੈ ਅਤੇ ਅੱਜ ਦੁਬਾਰਾ ਸ਼ਾਮ ਤੱਕ ਜਥੇਬੰਦੀਆਂ ਨਾਲ ਗੱਲਬਾਤ ਹੋ ਸਕਦੀ ਹੈ ਅਤੇ ਜੇਕਰ ਇਸ ਉੱਪਰ ਕੋਈ ਪੌਜ਼ਟਿਵ ਰਿਜਲਟ ਨਹੀਂ ਨਿਕਲਦਾ ਤਾਂ ਫੇਰ ਜਥੇਬੰਦੀ ਵੱਲੋਂ ਦਿੱਤਾ ਗਿਆ ਪ੍ਰੋਗਰਾਮ ਉਸੇ ਤਰ੍ਹਾਂ ਲਾਗੂ ਕੀਤਾ ਜਾਵੇਗਾ ਅਤੇ ਪ੍ਰਸ਼ਾਸ਼ਨ ਨਾਲ ਹੋਣ ਵਾਲੀ ਮੀਟਿੰਗ ਤੋਂ ਬਾਅਦ ਸਥਿਤੀ ਸਪੱਸ਼ਟ ਕਰ ਦਿੱਤੀ ਜਾਵੇਗੀ।

ਇਸ ਮੌਕੇ ਉਹਨਾਂ ਨਾਲ: ਪੰਜਾਬ ਦੇ ਆਗੂ ਜਸਵੀਰ ਸਿੰਘ ਸਿੱਧੂਪੁਰ,ਮਿਹਰ ਸਿੰਘ ਥੇੜੀ,ਮਾਨ ਸਿੰਘ ਰਾਜਪੁਰਾ ਅਤੇ ਸੁਪਿੰਦਰ ਸਿੰਘ ਬੱਗਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ,ਗੁਰਮੀਤ ਸਿੰਘ ਰੁੜਕੀ ਜ਼ਿਲ੍ਹਾ ਪ੍ਰਧਾਨ ਫਤਹਿਗੜ੍ਹ ਸਾਹਿਬ,ਬੋਹੜ ਸਿੰਘ ਜਿਲ੍ਹਾ ਪ੍ਰਧਾਨ ਫਰੀਦਕੋਟ,ਸੁਖਦੇਵ ਸਿੰਘ ਜਿਲ੍ਹਾ ਪ੍ਰਧਾਨ ਮੁਕਤਸਰ ਸਾਹਿਬ,ਬਲਦੇਵ ਸਿੰਘ ਸੰਦੋਹਾ ਜਿਲ੍ਹਾ ਪਰਧਾਨ ਬਠਿੰਡਾ,ਬਲਕਾਰ ਸਿੰਘ ਜਿਲ੍ਹਾ ਪ੍ਰਧਾਨ ਤਰਨਤਾਰਨ,ਕਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸ਼੍ਰੀ ਅੰਮ੍ਰਿਤਸਰ ਸਾਹਿਬ,ਪ੍ਰਗਟ ਸਿੰਘ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ,ਇਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਪੂਰਵੀ,ਗੁਰਮੀਤ ਸਿੰਘ ਜਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਪੱਛਮੀ,ਬਲੌਰ ਸਿੰਘ ਜ਼ਿਲ੍ਹਾ ਪ੍ਰਧਾਨ ਬਰਨਾਲਾ,ਗੁਰਚਰਨ ਸਿੰਘ ਭਿੱਖੀ ਮਾਨਸਾ,ਜ਼ੋਰਾਵਰ ਸਿੰਘ ਜਿਲ੍ਹਾ ਪ੍ਰਧਾਨ ਪਟਿਆਲਾ,ਕਰਮ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ,ਕੁਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ,ਇੰਦਰਜੀਤ ਸਿੰਘ ਘਣੀਆ ਜਿਲ੍ਹਾ ਜਨਰਲ ਸਕੱਤਰ ਫਰੀਦਕੋਟ,ਸੁਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ,ਹਰਪ੍ਰੀਤ ਸਿੰਘ ਜਿਲ੍ਹਾ ਕਨਵੀਨਰ ਗੁਰਦਾਸਪੁਰ ਆਦਿ ਕਿਸਾਨ ਆਗੂ ਹਾਜਰ ਸਨ।

Advertisement

Related posts

ਪੰਜਾਬ ਸਰਕਾਰ ਵੱਲੋਂ ਯੁਵਕਾਂ ਨੂੰ ਲਿਖਤੀ ਅਤੇ ਫਿਜ਼ੀਕਲ ਦੀ ਮੁਫ਼ਤ ਟ੍ਰੇਨਿੰਗ ਲਈ ਕੈਂਪ ਸ਼ੁਰੂ

punjabdiary

Breaking- ਵਕੀਲਾਂ ਦੇ ਖਿਲਾਫ ਸਾਜਿਸ਼ ਕਰਨ ਵਾਲਿਆਂ ਤੇ ਹੋਵੇ ਸਖਤ ਕਾਰਵਾਈ, ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ

punjabdiary

ਮਾਨ ਸਰਕਾਰ 27 ਨਵੰਬਰ ਨੂੰ ਗੁਰਪੁਰਬ ਮੌਕੇ ਸ਼ੁਰੂ ਕਰੇਗੀ ਮੁਫਤ ਆਟੇ ਦੀ ਹੋਮ ਡਲਿਵਰੀ, 1.42 ਕਰੋੜ ਲੋਕਾਂ ਨੂੰ ਹੋਵੇਗਾ ਫਾਇਦਾ

punjabdiary

Leave a Comment