Image default
About us

ਕਾਰਗਿਲ ਵਿਜੇ ਦਿਵਸ ਮੌਕੇ CM ਮਾਨ ਦਾ ਵੱਡਾ ਐਲਾਨ, ਸ਼ਹੀਦਾਂ ਦੇ ਪਰਿਵਾਰ ਦੀ ਪੈਨਸ਼ਨ ‘ਚ ਕੀਤਾ ਵਾਧਾ

ਕਾਰਗਿਲ ਵਿਜੇ ਦਿਵਸ ਮੌਕੇ CM ਮਾਨ ਦਾ ਵੱਡਾ ਐਲਾਨ, ਸ਼ਹੀਦਾਂ ਦੇ ਪਰਿਵਾਰ ਦੀ ਪੈਨਸ਼ਨ ‘ਚ ਕੀਤਾ ਵਾਧਾ

 

 

ਅਮ੍ਰਿਤਸਰ, 26 ਜੁਲਾਈ (ਡੇਲੀ ਪੋਸਟ ਪੰਜਾਬੀ)- ਮੁੱਖ ਮੰਤਰੀ ਭਗਵੰਤ ਮਾਨ ਅੱਜ ਕਾਰਗਿਲ ਵਿਜੇ ਦਿਵਸ ਮੌਕੇ ਅੰਮ੍ਰਿਤਸਰ ਪਹੁੰਚੇ ਹਨ। ਪੰਜਾਬ ਸਟੇਟ ਵਾਰ ਹੀਰੋਜ ਮੈਮੋਰੀਅਲ ਐਂਡ ਮਿਊਜ਼ੀਅਮ ਵਿੱਚ ਸ਼ਹੀਦਾਂ ਨੂੰ ਸਲਿਊਟ ਕਰਦਿਆਂ ਮੁੱਖ ਮੰਤਰੀ ਮਾਨ ਨੇ ਸ਼ਰਧਾਂਜਲੀ ਦਿੱਤੀ । ਉਨ੍ਹਾਂ ਨੇ ਸ਼ਹੀਦ ਜਵਾਨਾਂ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਨੌਜਵਾਨਾਂ ਨੇ ਬਹਾਦੁਰੀ ਨਾ ਦਿਖਾਈ ਹੁੰਦੀ ਤਾਂ ਅੱਜ ਦੇਸ਼ ਦਾ ਨਕਸ਼ਾ ਕੁਝ ਹੋਰ ਹੀ ਹੁੰਦਾ।
ਇਸ ਮੌਕੇ ਸ਼ਹੀਦਾਂ ਲਈ ਵੱਡਾ ਐਲਾਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਿਸੇ ਵੀ ਹਾਦਸੇ ਵਿਚ ਸ਼ਹੀਦ ਹੋਣ ‘ਤੇ ਫੌਜ ਮੁਲਾਜ਼ਮਾਂ ਨੂੰ ਐਕਸ ਗ੍ਰੇਸ਼ੀਆ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਜ਼ਖਮੀ ਹੋਇਆ ਤਾਂ 10 ਲੱਖਰੁਪਏ ਦਿੱਤੇ ਜਾਣਗੇ ਜੋ 50 ਫੀਸਦੀ ਹੋਵੇਗਾ। ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੇ ਸ਼ਹੀਦ ਦੇ ਪਰਿਵਾਰ ਦੀ ਪੈਨਸ਼ਨ 6 ਹਜ਼ਾਰ ਤੋਂ ਵਧਾ ਕੇ 10,000 ਰੁਪਏ ਕਰ ਦਿੱਤੀ ਗਈ ਹੈ। 51 ਤੋਂ 75 ਫੀਸਦੀ ਤੱਕ ਜ਼ਖਮੀ ਹੋਣ ‘ਤੇ ਸਰਕਾਰ 20 ਲੱਖ ਰੁਪਏ ਰਕਮ ਦੇਵੇਗੀ। ਜੇਕਰ 75 ਤੋਂ 99 ਫੀਸਦੀ ਤੱਕ ਜ਼ਖਮੀ ਹੋਣਗੇ ਤਾਂ ਉਨ੍ਹਾਂ ਨੂੰ 40 ਲੱਖ ਰੁਪਏ ਦਿੱਤੇ ਜਾਣਗੇ।
ਹੋਰ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਡੇ ਫੌਜੀ ਜਵਾਨ ਗੰਗਾਨਗਰ ਤੇ ਜੈਸਲਮੇਰ ਦੇ ਟਿੱਬਿਆਂ ‘ਤੇ 50 ਡਿਗਰੀ ਸੈਲਸੀਅਸ ਤਾਪਮਾਨ ‘ਤੇ ਦੇਸ਼ ਦੀ ਰੱਖਿਆ ਲਈ ਤਿਆਰ ਰਹਿੰਦੇ ਹਨ। ਅਸੀਂ ਸਰਦੀਆਂ ਦੇ ਮੌਸਮ ‘ਚ ਆਪਣੇ ਘਰਾਂ ‘ਚ ਹੀਟਰ ਲਗਾਉਂਦੇ ਹਾਂ, ਉਦੋਂ ਕਾਰਗਿਲ ਦੀਆਂ ਪਹਾੜੀਆਂ ‘ਤੇ ਸਾਡੇ ਜਵਾਨ ਦੇਸ਼ ਦੀ ਆਨ ਤੇ ਬਾਨ ਦੀ ਰਾਖੀ ਲਈ ਮਾਇਨਸ 40 ਡਿਗਰੀ ਤਾਪਮਾਨ ‘ਤੇ ਦੇਸ਼ ਦਾ ਝੰਡਾ ਚੁੱਕ ਕੇ ਖੜ੍ਹੇ ਰਹਿੰਦੇ ਹਨ। ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਜਵਾਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

Advertisement

Related posts

Breaking- ਭਗਵੰਤ ਮਾਨ ਨੇ ਕਿਹਾ ਕਿ ਕੋਲੇ ਦੀ ਖਾਣ ‘ਚੋਂ ਪਹਿਲਾ ਰੈਕ ਅੱਜ ਪੰਜਾਬ ਦੇ ਰੋਪੜ ਥਰਮਲ ਪਲਾਂਟ ਵਿਖੇ ਪਹੁੰਚਿਆ, ਰੈਕ ਨੂੰ ਹਰੀ ਝੰਡੀ ਦੇ ਕੇ ਖ਼ੁਸ਼ੀ ਮਿਲੀ

punjabdiary

ਵਿਧਾਇਕ ਸੇਖੋਂ ਦੀਆਂ ਨਿਰਥੱਕ ਕੋਸ਼ਿਸਾਂ ਨੂੰ ਪਿਆ ਬੂਰ, ਹੁਣ ਫਰੀਦਕੋਟ ਵਿਖੇ ਖੁੱਲਣਗੇ ਲੇਬਰ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫ਼ਤਰ

punjabdiary

ਹੁਣ 40 ਦੇਸ਼ ਪੰਜਾਬ ਤੋਂ ਸਿੱਖਣਗੇ ਸਿਹਤ ਦਾ ਰਾਜ਼, ਆਮ ਆਦਮੀ ਕਲੀਨਿਕ ਦੀ ਸਟਡੀ ਲਈ ਆਉਣਗੇ ਨੁਮਾਇੰਦੇ

punjabdiary

Leave a Comment